ਤਪਾ -ਬਰਨਾਲਾ( ਮਨਪ੍ਰੀਤ ਜਲਪੋਤ)
ਪੰਜਾਬ ਦੇ ਮੁੱਖ ਮੰਤਰੀ ਦੀ ਚਰਨਜੀਤ ਸਿੰਘ ਚੰਨੀ ਦਾ ਤਪਾ ਵਿਖੇ 2 ਵਜੇ ਦੁਪਹਿਰ ਦਾ ਪ੍ਰੋਗਰਾਮ ਹੈ। ਲੇਕਿਨ ਉਸ ਤੋਂ ਪਹਿਲਾਂ ਹੀ ਇਕ ਅਧਿਆਪਕ ਪੈਟਰੋਲ ਦੀ ਬੋਤਲ ਲੈ ਕੇ ਟੈਂਕੀ ਉਪਰ ਚੜ੍ਹ ਗਿਆ। ਉਸ ਨੇ ਕਿਹਾ ਕਿ ਜੇ ਉਸ ਨੂੰ ਥੱਲੇ ਲਾਉਣ ਦੀ ਕੋਸ਼ਿਸ਼ ਕੀਤੀ ਤੋਂ ਆਪਣੇ ਆਪ ਨੂੰ ਅੱਗ ਲਗਾ ਲਵੇਗਾ। ਪ੍ਰਸ਼ਾਸਨ ਵੱਲੋਂ ਉਸ ਨੂੰ ਥੱਲੇ ਲਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਅਧਿਆਪਕ ਦਾ ਨਾਮ ਸਿਮਰਦੀਪ ਸਿੰਘ ਹੈ ਅਤੇ ਉਹ ਮਾਨਸਾ ਤੋਂ ਦੱਸਿਆ ਜਾ ਰਿਹਾ ਹੈ।
ਮੁੱਖ ਮੰਤਰੀ ਦੇ ਪ੍ਰੋਗਰਾਮ ਵਾਲੀ ਜਗ੍ਹਾ ਦੇ ਬਿਲਕੁਲ ਨੇੜੇ ਟੈਂਕੀ ਉਪਰ ਅਧਿਆਪਕ ਦਾ ਚੜ੍ਹ ਜਾਣਾ, ਖੁਫੀਆ ਤੰਤਰ ਦੀ ਸਭ ਤੋਂ ਵੱਡੀ ਅਸਫ਼ਲਤਾ ਹੈ। ਫਿਲਹਾਲ ਪੁਲਸ ਅਤੇ ਸਿਵਲ ਪ੍ਰਸ਼ਾਸਨ ਉਸ ਨੂੰ ਮਨਾਉਣ ਵਿੱਚ ਲੱਗਿਆ ਹੋਇਆ ਹੈ। ਉਸ ਦੇ ਸਾਥੀ ਅਧਿਆਪਕ ਟੈਂਕੀ ਦੇ ਨੀਚੇ ਧਰਨਾ ਮਾਰ ਕੇ ਬੈਠ ਗਏ ਹਨ।
0 comments:
एक टिप्पणी भेजें