ਨਵੇਂ ਸਾਲ ਦੀ ਆਮਦ ਦੇ ਮੌਕੇ ਤੇ ਸਟੇਟ ਸ਼ੋਸ਼ਲ ਵੈਲਫੇਅਰ ਐਸੋਸੀਏਸ਼ਨ ਵੱਲੋਂ ਧਾਰਮਿਕ ਸਮਾਗਮ ਕਰਵਾਏ ਜਾਣਗੇ : ਅਰੋੜਾ
ਸਮਾਜ ਸੇਵੀ ਅਤੇ ਬਿਰਧ ਆਸ਼ਰਮ ਬਡਰੁੱਖਾਂ ਦੇ ਪ੍ਰਧਾਨ ਇੰਜੀ. ਬਲਦੇਵ ਸਿੰਘ ਗੋਸਲ ਸਮੇਤ ਕਈ ਸ਼ਖ਼ਸ਼ੀਅਤਾਂ ਸਨਮਾਨਿਤ
ਸੰਗਰੂਰ 27 ਨਵੰਬਰ (ਡਾ ਰਾਕੇਸ਼ ਪੁੰਜ ) ਸਥਾਨਕ ਜ਼ਿਲ੍ਹਾ ਪੈਨਸ਼ਨਰ ਭਵਨ ਤਹਿਸੀਲ ਕੰਪਲੈਕਸ ਵਿਖੇ ਵੱਖ—ਵੱਖ ਵਿਭਾਗਾਂ ਵਿੱਚੋਂ ਸੇਵਾ ਮੁਕਤ ਹੋਏ ਅਧਿਕਾਰੀਆਂ ਕਰਮਚਾਰੀਆਂ, ਸਮਾਜ ਸੇਵੀਆਂ ਦੀ ਸੰਸਥਾ ਸਟੇਟ ਸ਼ੋਸ਼ਲ ਵੈਲਫੇਅਰ ਐਸੋਸੀਏਸ਼ਨ ਜੋ ਕਿ ਸਮਾਜ ਸੇਵਾ, ਲੋਕ ਭਲਾਈ, ਬਜ਼ੁਰਗਾਂ ਅਤੇ ਪੈਨਸ਼ਨਰਾਂ ਦੇ ਸਤਿਕਾਰ ਨੂੰ ਸਮਰਪਿਤ ਹੈ, ਵੱਲੋਂ ਸੱਭਿਆਚਾਰਕ ਅਤੇ ਸਨਮਾਨ ਸਮਾਰੋਹ ਦਾ ਆਯੋਜਨ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਰਾਜ ਕੁਮਾਰ ਅਰੋੜਾ ਜੋ ਕਿ ਪੈਨਸ਼ਨਰਾਂ ਦੇ ਵੀ ਸੂਬਾਈ ਆਗੂ ਹਨ, ਦੀ ਅਗਵਾਈ ਹੇਠ ਸੰਪੰਨ ਹੋਇਆ। ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਚੇਅਰਮੈਨ ਰਵਿੰਦਰ ਸਿੰਘ ਗੁੱਡੂ, ਸਰਪ੍ਰਸਤ ਪ੍ਰੋ. ਸੁਰੇਸ਼ ਗੁਪਤਾ, ਮੁੱਖ ਸਲਾਹਕਾਰ ਡਾ. ਚਰਨਜੀਤ ਸਿੰਘ ਉਡਾਰੀ, ਆਰ.ਐਲ.ਪਾਂਧੀ, ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਖਾਲਸਾ, ਕਰਨੈਲ ਸਿੰਘ ਸੇਖੋਂ, ਡਾ. ਮਨਮੋਹਣ ਸਿੰਘ, ਕਿਸ਼ੋਰੀ ਲਾਲ, ਜਨਰਲ ਸਕੱਤਰ ਕੰਵਲਜੀਤ ਸਿੰਘ, ਵਿੱਤ ਅਤੇ ਆਰਗੇਨਾਈਜ਼ਰ ਸਕੱਤਰ ਸ਼੍ਰੀ ਸੁਰਿੰਦਰ ਸਿੰਘ ਸੋਢੀ, ਸੁਰਜੀਤ ਸਿੰਘ ਕਾਲੀਆ, ਪਵਨ ਸ਼ਰਮਾ ਆਦਿ ਹਾਜ਼ਰ ਸਨ। ਮੁੱਖ ਮਹਿਮਾਨ ਦੇ ਤੌਰ ਤੇ ਉੱਘੇ ਸਮਾਜ ਸੇਵੀ ਅਤੇ ਬਿਰਧ ਆਸ਼ਰਮ ਬਡਰੁੱਖਾਂ ਦੇ ਪ੍ਰਧਾਨ ਸ਼੍ਰੀ ਬਲਦੇਵ ਸਿੰਘ ਗੋਸਲ, ਇੰਜੀ. ਪਰਵੀਨ ਬਾਂਸਲ, ਇੰਜੀ. ਅਸ਼ੋਕ ਵਰਮਾ, ਇੰਜ.ਸਵਾਮੀ ਰਵਿੰਦਰ ਗੁਪਤਾ, ਪੋ੍ਰ. ਮਲਕੀਤ ਸਿੰਘ ਖੱਟੜਾ, ਕੁਲਦੀਪ ਸਿੰਘ ਬਾਗੀ, ਰਕੇਸ਼ ਸ਼ਰਮਾ ਆਦਿ ਵੱਲੋਂ ਸ਼ਿਰਕਤ ਕੀਤੀ ਗਈ। ਤਿਲਕ ਰਾਜ ਸਤੀਜਾ, ਰਕੇਸ਼ ਗੁਪਤਾ ਅਤੇ ਅਸ਼ੋਕ ਡੱਲਾ ਵੱਲੋਂ ਕੀਤੇ ਗਏ ਮੰਚ ਸੰਚਾਲਣ ਦੌਰਾਨ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਰਾਜ ਕੁਮਾਰ ਅਰੋੜਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਐਸੋਸੀਏਸ਼ਨ ਪਿਛਲੇ 10 ਸਾਲ ਤੋਂ ਸਟੇਟ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ (ਐਮ.ਐਂਡ.ਏ.) ਦੇ ਨਾਂ ਹੇਠ ਸਮਾਜਿਕ, ਧਾਰਮਿਕ ਅਤੇ ਲੋਕ ਭਲਾਈ ਦੇ ਕੰਮ ਕਰਦੀ ਆ ਰਹੀ ਹੈ। ਇਸ ਸੰਸਥਾ ਵੱਲੋਂ ਬਜ਼ੁਰਗ ਦਿਹਾੜੇ ਅਤੇ ਪੈਨਸ਼ਨਰ ਦਿਹਾੜੇ ਵੀ ਮਨਾਏ ਜਾਂਦੇ ਰਹੇ ਹਨ। ਹੁਣ ਇਸ ਸੰਸਥਾ ਦਾ ਨਾਮ ਸਟੇਟ ਸ਼ੋਸ਼ਲ ਵੈਲਫੇਅਰ ਐਸੋਸੀਏਸ਼ਨ ਰੱਖਿਆ ਗਿਆ ਹੈ ਪਰੰਤੂ ਇਸ ਦੇ ਕੰਮ ਦਾ ਖੇਤਰ ਅਤੇ ਕੰਮ ਪਹਿਲਾਂ ਵਾਂਗ ਹੀ ਜਾਰੀ ਰੱਖੇ ਹੋਏ ਹਨ। ਅੱਜ ਦੇ ਸਮਾਗਮ ਵਿੱਚ ਇੰਜੀ. ਬਲਦੇਵ ਸਿੰਘ ਗੋਸਲ ਨੂੰ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਅਤੇ ਬਜ਼ੁਰਗਾਂ ਦੀ ਭਲਾਈ ਦੇ ਕੰਮਾਂ ਲਈ 86 ਸਾਲ ਦੀ ਉਮਰ ਹੋ ਜਾਣ ਤੇ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਪ੍ਰੋ. ਮਲਕੀਤ ਸਿੰਘ ਖੱਟੜਾ ਨੂੰ ਉਨ੍ਹਾਂ ਵੱਲੋਂ ਸਮਾਜ ਨੂੰ ਸਹੀ ਸੇਧ ਦੇਣ ਅਤੇ ਸਾਹਿਤਕ ਦੁਨੀਆਂ ਦੇ ਵਿੱਚ ਨਾਮਣਾ ਖੱਟਣ ਤੇ ਜੋ ਸੰਗਰੂਰ ਦਾ ਨਾਮ ਰੋਸ਼ਨ ਕੀਤਾ ਹੈ, ਲਈ ਸਨਮਾਨਿਤ ਕੀਤਾ ਗਿਆ। ਇੰਜੀ.ਸਵਾਮੀ ਰਵਿੰਦਰ ਗੁਪਤਾ ਨੂੰ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਅਤੇ ਧੀਆਂ ਨੂੰ ਪਿਆਰ ਅਤੇ ਸਤਿਕਾਰ ਦੇਣ ਅਤੇ ਭਰੁਣ ਹੱਤਿਆ ਦੇ ਖਿਲਾਫ਼ ਅਵਾਜ਼ ਬੁਲੰਦ ਕਰਨ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਸੁਰਿੰਦਰਪਾਲ ਸਿੰਘ ਸਿਦਕੀ ਨੂੰ ਧਾਰਮਿਕ ਸੇਵਾਵਾਂ ਬਾਖੂਬੀ ਨਿਭਾਉਣ ਤੇ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਸ਼੍ਰੀ ਮਹਿੰਦਰ ਸਿੰਘ ਢੀਂਡਸਾ, ਮੁਕੇਸ਼ ਕੁਮਾਰ, ਸੁਰਜੀਤ ਸਿੰਘ, ਕੁਲਦੀਪ ਸਿੰਘ ਬਾਗੀ, ਰਕੇਸ਼ ਗੁਪਤਾ, ਸ਼ਕਤੀ ਮਿੱਤਲ, ਰਜਿੰਦਰ ਚੰਗਾਲ, ਮਦਨ ਗੋਪਾਲ, ਮੰਗਤ ਰਾਜ ਸਖੀਜਾ ਸੱਤਪਾਲ ਸਿੰਗਲਾ, ਹੇਮ ਰਾਜ, ਸੁਰਿੰਦਰਪਾਲ, ਸ਼ਿੰਦਰਪਾਲ ਅਸ਼ਟਾ, ਅਮਰਦਾਸ ਘਾਬਦਾਂ, ਸੁਰਿੰਦਰਪਾਲ ਗਰਗ ਦੀ ਅਤੇ ਬੈਕਾਂ ਦੇ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਉਣ ਲਈ ਜਤਿੰਦਰ ਗੁਪਤਾ, ਜਗਦੀਸ਼ ਕਾਲੜਾ, ਅਸ਼ੋਕ ਨਾਗਪਾਲ ਦੀ ਵੀ ਵਿਸ਼ੇਸ਼ ਤੌਰ ਤੇ ਸ਼ਲਾਘਾ ਕੀਤੀ ਗਈ। ਸ਼੍ਰੀ ਰਾਜ ਕੁਮਾਰ ਅਰੋੜਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਰਬੱਤ ਦੇ ਭਲੇ, ਅਮਨ ਸ਼ਾਂਤੀ, ਆਪਸੀ ਭਾਈਚਾਰਕ ਸਾਂਝ ਦੀ ਮਜ਼ਬੂਤੀ ਲਈ 26 ਦਸੰਬਰ ਨੂੰ ਸ਼੍ਰੀ ਸੁੰਦਰ ਕਾਂਡ ਜੀ ਦੇ ਪਾਠ ਦੇ ਭੋਗ ਮਾਤਾ ਸ਼੍ਰੀ ਮਨਸ਼ਾ ਦੇਵੀ ਮੰਦਿਰ ਵਿਖੇ ਪਾਏ ਜਾਣਗੇ ਜਿਸ ਵਿੱਚ 51 ਸੁਭਾਗੀਆਂ ਜੋੜੀਆਂ ਪੂਜਨ ਦੀ ਰਸਮ ਵਿੱਚ ਹਿੱਸਾ ਲੈਣਗੀਆਂ ਅਤੇ ਇਨ੍ਹਾਂ ਜੋੜਿਆਂ ਦਾ ਸਨਮਾਨ ਵੀ ਕੀਤਾ ਜਾਵੇਗਾ। ਨਵੇਂ ਸਾਲ ਦੀ ਆਮਦ ਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਅਤੇ ਸਰਬੱਤ ਦੇ ਭਲੇ ਲਈ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ 2 ਜਨਵਰੀ 2022 ਨੂੰ ਨਗਨ ਬਾਬਾ ਸਾਹਿਬ ਦਾਸ ਜੀ ਦੇ ਤਪ ਅਸਥਾਨ ਤੇ ਪਾਏ ਜਾਣਗੇ। ਇਸ ਮੌਕੇ ਤੇ ਕੁਲਵੰਤ ਰਾਏ ਬਾਂਸਲ, ਜਗਦੀਸ਼ ਰਾਏ ਸਿੰਗਲਾ, ਬਲਜਿੰਦਰ ਸਿੰਘ ਥਾਣੇਦਾਰ, ਜਗਦੀਸ਼ ਸਿੰਘ ਵਾਲੀਆ, ਬਾਬਾ ਪਿਆਰਾ ਸਿੰਘ, ਭੂਸ਼ਨ ਕੁਮਾਰ, ਪ੍ਰਲਾਦ ਸਿੰਘ, ਜਗਦੀਸ਼ ਰਾਏ ਸਿੰਗਲਾ, ਮਿੱਠੂ ਰਾਮ, ਵਰਿੰਦਰ ਬਾਂਸਲ, ਕੁਲਵੰਤ ਰਾਏ ਬਾਂਸਲ, ਮੇਘ ਰਾਜ, ਵੈਦ ਹਾਕਮ ਸਿੰਘ, ਹਰੀ ਚੰਦ ਮਹਿਤਾ, ਰਾਮ ਪ੍ਰਕਾਸ਼ ਸ਼ਰਮਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੈਨਸ਼ਨਰ, ਸੀਨੀਅਰ ਸਿਟੀਜ਼ਨ ਅਤੇ ਸਮਾਜ ਸੇਵੀ ਹਾਜ਼ਰ ਸਨ। ਚੇਅਰਮੈਨ ਸ਼੍ਰੀ ਰਵਿੰਦਰ ਸਿੰਘ ਗੁੱਡੂ ਵੱਲੋਂ ਆਈਆਂ ਸ਼ਖ਼ਸ਼ੀਅਤਾਂ ਨੂੰ ਜੀ ਆਇਆਂ ਆਖਿਆ ਗਿਆ ਅਤੇ ਸਰਪ੍ਰਸਤ ਪ੍ਰੋ.ਸੁਰੇਸ਼ ਗੁਪਤਾ ਵੱਲੋਂ ਧੰਨਵਾਦ ਕੀਤਾ ਗਿਆ।
0 comments:
एक टिप्पणी भेजें