*ਫੀਲਖਾਨਾ ਸਕੂਲ ਵਿਖੇ ਮੌਕ ਡਰਿੱਲ*
ਕਮਲੇਸ਼ ਗੋਇਲ ਖਨੌਰੀ
ਖਨੌਰੀ 14 ਮਈ - ਪੰਜਾਬ ਸਰਕਾਰ, ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ, ਜ਼ਿਲੇ ਵਿਚ ਜੰਗਾਂ ਦੌਰਾਨ ਆਪਣੇ ਬਚਾਅ ਅਤੇ ਪੀੜਤਾਂ ਦੀਆਂ ਜਾਨਾਂ ਬਚਾਉਣ ਦੀ ਟ੍ਰੇਨਿੰਗ ਅਭਿਆਸ ਅਤੇ ਮੌਕ ਡਰਿੱਲਾਂ ਲਗਾਤਾਰ, ਪੰਜਾਬ ਹੋਮ ਗਾਰਡ ਸਿਵਲ ਡਿਫੈਂਸ ਦੇ ਡੀ ਜੀ ਪੀ ਸ਼੍ਰੀ ਸੰਜੀਵ ਕਾਲੜਾ ਅਤੇ ਜ਼ਿਲ੍ਹਾ ਕਮਾਂਡਰ ਗੁਰਲਵਦੀਪ ਸਿੰਘ ਦੀ ਅਗਵਾਈ ਹੇਠ ਚਲ ਰਹੀਆਂ ਹਨ ਸਕੂਲ ਆਫ ਐਮੀਨੈਂਸ ਫੀਲਖਾਨਾ ਪਟਿਆਲਾ ਵਿਖੇ ਐਨਐਸਐਸ ਦੇ ਵਲੰਟੀਅਰਸ ਨੂੰ ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਫਸਟ ਏਡ ਫਾਇਰ ਸੇਫਟੀ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਨੇ ਟ੍ਰੇਨਿੰਗ ਅਤੇ ਮੌਕ ਡਰਿੱਲ ਕਰਵਾਈ। ਉਨ੍ਹਾਂ ਨੇ ਦੱਸਿਆ ਕਿ ਜੰਗਾਂ ਦੌਰਾਨ ਦੁਸ਼ਮਣ ਦੇਸ਼ਾਂ ਵਲੋਂ ਗਿਰਾਏ ਗਏ ਬੰਬਾਂ ਮਿਜ਼ਾਇਲਾਂ ਰਾਹੀਂ ਬਹੁਤ ਤੇਜ਼ ਅੱਗਾਂ ਲਗਾਉਣ ਵਾਲੀ ਤਪਸ਼, ਜ਼ਹਿਰੀਲੀਆਂ ਗੈਸਾਂ ਅਤੇ ਬੰਬਾਂ ਦੇ ਸੋਰ ਤੋਂ ਬਚਣ ਲਈ ਜ਼ਮੀਨ ਜਾਂ ਖਾਈਆਂ ਵਿਚ ਲੇਟਣ ਸਮੇਂ ਆਪਣੀ ਛਾਤੀ ਦਿਲ ਨੂੰ ਜ਼ਮੀਨ ਤੋਂ ਉਚਾ ਰਖਣਾ, ਕੰਨਾਂ ਵਿਚ ਉਂਗਲਾਂ ਦੇਣਾ, ਨੱਕ ਮੂੰਹ ਤੇ ਗਿਲਾ ਰੁਮਾਲ ਬੰਨਕੇ ਰਖ਼ਣਾ ਅਤੇ ਦੰਦਾਂ ਵਿੱਚ ਰੁਮਾਲ ਜਾਂ ਕੋਈ ਕੱਪੜਾ ਰਖ਼ਣਾ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਬੰਬਾਂ ਮਿਜ਼ਾਇਲਾਂ ਦੇ ਡਿਗਣ ਮਗਰੋਂ ਕਾਫੀ ਸਮਾਂ ਜ਼ਮੀਨ ਤੇ ਲੇਟੇ ਰਹਿਕੇ ਫੈਲ ਰਹੀਆਂ ਗੈਸਾਂ ਧੂੰਏਂ ਨੂੰ ਸਾਹ ਨਾਲੀ ਵਿੱਚ ਜਾਣ ਤੋਂ ਰੋਕਿਆ ਜਾ ਸਕਦਾ ਹੈ। ਉਨ੍ਹਾਂ ਨੇ ਪੀੜਤਾਂ ਦੀ ਸਹਾਇਤਾ ਕਰਨ ਲਈ ਜ਼ਿੰਦਗੀਆਂ ਬਚਾਉਣ ਲਈ ਫਸਟ ਏਡ ਸੀ ਪੀ ਆਰ ਵੈਟੀਲੈਟਰ ਬਣਾਉਟੀ ਸਾਹ ਕਿਰਿਆ, ਰਿਕਵਰੀ ਪੁਜੀਸ਼ਨ, ਵਗਦੇ ਖੂਨ ਨੂੰ ਬੰਦ ਕਰਨ ਪਰ ਨੱਕ ਮੂੰਹ ਕੰਨ ਵਿੱਚੋਂ ਨਿਕਲ ਰਹੇ ਖੂਨ ਨੂੰ ਬੰਦ ਨਾ ਕਰਨ। ਇਸ ਮੌਕੇ ਵਾਈਸ ਪ੍ਰਿੰਸੀਪਲ ਮੈਡਮ ਸੁਰਿੰਦਰ ਕੌਰ ਜੀ ਨੇ ਸ੍ਰੀ ਕਾਕਾ ਰਾਮ ਵਰਮਾ ਜੀ ਦਾ ਸਵਾਗਤ ਕੀਤਾ ਇਸ ਪ੍ਰੋਗਰਾਮ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਐਨਐਸਐਸ ਪ੍ਰੋਗਰਾਮ ਅਫਸਰ ਸ੍ਰੀ ਮਨੋਜ ਥਾਪਰ ਸੀਨੀਅਰ ਲੈਕਚਰਾਰ ਸਰਦਾਰ ਚਰਨਜੀਤ ਸਿੰਘ ਅਤੇ ਸਕੂਲ ਦੇ ਮੀਡੀਆ ਕੋਾਆਡੀਨੇਟਰ ਸ੍ਰੀ ਅਕਸ਼ੇ ਖਨੌਰੀ ਜੀ ਨੇ ਵਿਸ਼ੇਸ਼ ਭੂਮਿਕਾ ਅਦਾ ਕੀਤੀ। ਇਸ ਟ੍ਰੇਨਿੰਗ ਪ੍ਰੋਗਰਾਮ ਦੇ ਵਿੱਚ 100 ਐਨਐਸਐਸ ਵੋਲੰਟੀਅਰਸ ਨੇ ਭਾਗ ਲਿਆ।
0 comments:
एक टिप्पणी भेजें