Contact for Advertising

Contact for Advertising

Latest News

गुरुवार, 27 नवंबर 2025

ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਵੱਲੋਂ ਸੂਬਾਈ ਕਾਨਫਰੰਸ ਅਤੇ ਇਜਲਾਸ ਬਰਨਾਲਾ ਵਿਖੇ 29 ਨਵੰਬਰ ਨੂੰ

 ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਵੱਲੋਂ ਸੂਬਾਈ ਕਾਨਫਰੰਸ ਅਤੇ ਇਜਲਾਸ ਬਰਨਾਲਾ ਵਿਖੇ 29 ਨਵੰਬਰ ਨੂੰ

 



ਬਰਨਾਲਾ, 27 ਨਵੰਬਰ (ਕੇਸ਼ਵ ਵਰਦਾਨ ਪੁੰਜ) : ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਵੱਲੋਂ ਸੂਬਾਈ ਕਾਨਫਰੰਸ ਅਤੇ ਚੌਥਾ ਇਜਲਾਸ 29 ਨਵੰਬਰ 2025 ਦਿਨ ਸ਼ਨੀਵਾਰ ਨੂੰ ਸ੍ਰੀ ਮਹਾਂ ਸ਼ਕਤੀ ਕਲਾ ਮੰਦਰ ਬਰਨਾਲਾ ਵਿਖੇ ਹੋ ਰਹੀ ਹੈ। ਇਸ ਸਮਾਗਮ ਦੀਆਂ ਤਿਆਰੀਆਂ ਦਾ ਜਾਇਜਾ ਲੈਣ ਪੁਹੰਚੇ ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੇ ਸੂਬਾਈ ਜਥੇਬੰਦਕ ਸਕੱਤਰ ਸੰਤੋਖ ਗਿੱਲ ਨੇ ਕਿਹਾ ਕਿ ਸਾਡੀ ਜਥੇਬੰਦੀ ਪੱਤਰਕਾਰਾਂ ਦੀ ਇੱਕੋ ਇੱਕ ਵੱਡੀ ਸੂਬਾਈ ਜਥੇਬੰਦੀ ਹੈ, ਜਿਸ ਦੇ ਪੰਜਾਬ ਸਾਰੇ 23 ਜਿਲਿਆਂ ਵਿਚ ਜਿਲਾ ਯੂਨਿਟ ਕਾਇਮ ਹਨ। ਯੂਨੀਅਨ ਦੇ ਪਹਿਲੇ ਇਜਲਾਸ ਮਾਝਾ ਅਤੇ ਦੁਆਬਾ ਵਿਚ ਹੋ ਚੁੱਕੇ ਹਨ। ਇਸ ਵਾਰ ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦਾ ਚੌਥਾ ਸੂਬਾਈ ਇਜਲਾਸ ਬਰਨਾਲਾ ਵਿਖੇ ਹੋ ਰਿਹਾ ਹੈ। ਜਿਸ ਵਿਚ ਸਮੁੱਚੇ ਪੰਜਾਬ ਦੇ 23 ਜਿਲਿਆਂ ਦੇ ਡੈਲੀਗੇਟ ਭਾਗ ਲੈਣ ਆ ਰਹੇ ਹਨ, ਜਿਹਨਾਂ ਵੱਲੋਂ ਸੂਬਾਈ ਜਥੇਬੰਦੀ ਦੀ ਚੋਣ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਬਰਨਾਲਾ ਦੇ ਸ੍ਰੀ ਮਹਾਂਸ਼ਕਤੀ ਕਲਾ ਮੰਦਰ ਵਿੱਚ 29 ਨਵੰਬਰ ਨੂੰ ਹੋ ਰਹੇ ਆਪਣੇ ਇਸ ਸਮਾਗਮ ਦੇ 2 ਸੈਸ਼ਨ ਹੋਣਗੇ, ਪਹਿਲੇ ਸੈਸ਼ਨ ਵਿੱਚ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਜਨਰਲ ਕਾਨਫਰੰਸ ਹੋਵੇਗੀ। ਜਿਸ ਵਿਚ ਇੰਡੀਅਨ ਜਰਨਲਿਸਟ ਯੂਨੀਅਨ ਦੇ ਕੌਮੀ ਪ੍ਰਧਾਨ ਕੇ ਸ੍ਰੀਨਿਵਾਸ ਰੈਡੀ, ਜਨਰਲ ਸਕੱਤਰ ਬਲਵਿੰਦਰ ਜੰਮੂ ਅਤੇ ਸੰਚਾਲਨ ਕਮੇਟੀ ਦੇ ਮੈਂਬਰ ਐੱਸ ਐਨ ਸਿਹਨਾ ਸਮੇਤ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰ: ਕੁਲਤਾਰ ਸਿੰਘ ਸੰਧਵਾਂ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਸਮੇਤ ਲੋਕਲ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਸਿਰਕਤ ਕਰਨਗੇ। ਉਹਨਾਂ ਦੱਸਿਆ ਕਿ ਸਮਾਗਮ ਦੇ ਪਹਿਲੇ ਸੈਸ਼ਨ ਦੌਰਾਨ ਜਥੇਬੰਦੀ ਦੀ ਸੂਬਾਈ ਕਾਰਜਕਾਰਨੀ ਆਪਣੇ ਕਾਰਜਕਾਲ ਦਾ ਰਿਪੋਰਟ ਕਾਰਡ ਪੇਸ਼ ਕਰੇਗੀ ਅਤੇ ਫਿਰ ਪੰਜਾਬ ਭਰ ਦੇ ਡੈਲੀਗੇਟਾਂ ਵੱਲੋਂ ਅਗਲੇ ਤਿੰਨ ਸਾਲ ਲਈ ਨਵੀਂ ਸੂਬਾਈ ਕਾਰਜਕਾਰਨੀ ਚੁਣੀ ਜਾਵੇਗੀ। ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੇ ਬਰਨਾਲਾ ਯੂਨਿਟ ਦੇ ਪ੍ਰਧਾਨ ਜਗਸੀਰ ਸਿੰਘ ਸੰਧੂ ਨੇ ਦੱਸਿਆ ਕਿ ਸਮਾਗਮ ਦੇ ਪਹਿਲੇ ਸੈਸ਼ਨ ਦੌਰਾਨ ਪੱਤਰਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਚਰਚਾਵਾਂ ਹੋਣਗੀਆਂ। ਇਸ ਉਪਰੰਤ ਲੰਚ ਹੋਵੇਗਾ ਅਤੇ ਫਿਰ 2 ਵਜੇ ਤੋਂ 4 ਵਜੇ ਤੱਕ ਪੱਤਰਕਾਰਾਂ ਦਾ ਡੈਲੀਗੇਟ ਇਜਲਾਸ ਹੋਵੇਗਾ। ਬਰਨਾਲਾ ਯੂਨਿਟ ਦੇ ਜਿਲਾ ਜਨਰਲ ਸਕੱਤਰ ਨਿਰਮਲ ਸਿੰਘ ਪੰਡੋਰੀ ਨੇ ਦੱਸਿਆ ਕਿ ਇਸ ਸਮਾਗਮ ਵਿਚ ਰਾਜ ਸਭਾ ਮੈਂਬਰ ਪਦਮ ਸ੍ਰੀ ਰਾਜਿੰਦਰ ਗੁਪਤਾ, ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਬਰਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿਲੋਂ, ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ, ਸਾਬਕਾ ਐਮ.ਪੀ ਰਾਜਦੇਵ ਸਿੰਘ ਖਾਲਸਾ, ਸਾਬਕਾ ਵਿਧਾਇਕ ਕੇਵਲ ਸਿੰਘ ਢਿਲੋਂ, ਸਾਬਕਾ ਵਿਧਾਇਕ ਬਲਵੀਰ ਸਿੰਘ ਘੁੰਨਸ ਸਮੇਤ ਸਾਰੀਆਂ ਰਾਜਸੀ, ਧਾਰਮਿਕ ਅਤੇ ਜਨਤਕ ਜਥੇਬੰਦੀਆਂ ਦੇ ਨਮਾਇੰਦੇ ਸਿਰਕਤ ਕਰਨਗੇ।

ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਵੱਲੋਂ ਸੂਬਾਈ ਕਾਨਫਰੰਸ ਅਤੇ ਇਜਲਾਸ ਬਰਨਾਲਾ ਵਿਖੇ 29 ਨਵੰਬਰ ਨੂੰ
  • Title : ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਵੱਲੋਂ ਸੂਬਾਈ ਕਾਨਫਰੰਸ ਅਤੇ ਇਜਲਾਸ ਬਰਨਾਲਾ ਵਿਖੇ 29 ਨਵੰਬਰ ਨੂੰ
  • Posted by :
  • Date : नवंबर 27, 2025
  • Labels :
  • Blogger Comments
  • Facebook Comments

0 comments:

एक टिप्पणी भेजें

Top