ਮਾਨਵ ਸੇਵਾ ਯੂਥ ਵੈਲਫੇਅਰ ਯੁਵਕ ਸੇਵਾਵਾਂ ਕਲੱਬ ਦੀ ਸਮੂਹ ਟੀਮ ਵੱਲੋਂ ਲੈਫਟੀਨੈਂਟ ਵਿੱਚ ਭਰਤੀ ਹੋਏ
ਨੌਜਵਾਨ ਤਨਵੀਰ ਸਿੰਘ ਸੰਧੂ ਨੂੰ ਅਤੇ ਓਹਨਾਂ ਦੇ ਸਮੂਹ ਸੰਧੂ ਪਰਿਵਾਰ ਨੂੰ ਬਹੁਤ-ਬਹੁਤ ਵਧਾਈਆਂ - ਕੋਮਲ ਮਲਿਕ
ਕਮਲੇਸ਼ ਗੋਇਲ ਖਨੌਰੀ
ਖਨੌਰੀ 09 ਸਤੰਬਰ - ਮਾਨਵ ਸੇਵਾ ਯੂਥ ਵੈਲਫੇਅਰ ਯੁਵਕ ਸੇਵਾਵਾਂ ਕਲੱਬ ਦੇ ਪ੍ਰਧਾਨ ਕੋਮਲ ਮਲਿਕ ਨੇਂ ਪੱਤਰਕਾਰਾਂ ਨਾਲ਼ ਗੱਲਬਾਤ ਕਰਦਿਆਂ ਦੱਸਿਆ ਕਿ
ਸਾਡੇ ਪਿੰਡ ਦਾ ਇਕ ਹੋਣਹਾਰ ਨੋਜਵਾਨ ਸੰਧੂ ਪਰਿਵਾਰ ਵਿੱਚੋਂ ਲੈਫਟੀਨੈਂਟ ਫ਼ੌਜ ਵਿੱਚ ਭਰਤੀ ਹੋਇਆ ਹੈ। ਜਿਸਦੀ ਸਮੂਹ ਪਿੰਡ ਨਿਵਾਸੀਆਂ ਨੂੰ ਅਤੇ ਸਾਰੇ ਇਲਾਕਾ ਨਿਵਾਸੀਆਂ ਨੂੰ ਬਹੁਤ ਖੁਸ਼ੀ ਹੈ। ਇਸ ਸ਼ੁਭ ਮੌਕੇ ਤੇ ਸੰਧੂ
ਪਰਿਵਾਰ ਨੂੰ ਹਰ ਪਾਸਿਓ ਵਧਾਈਆਂ ਆ ਰਹੀਆਂ ਹਨ। ਅਜਿਹੀ ਖੁਸ਼ੀ ਦਾ ਮੌਕਾ ਰੱਬ ਸਭਨੂੰ ਦੇਵੇ।
ਇਸ ਮੌਕੇ ਫੌਜ ਵਿੱਚ ਲੈਫਟੀਨੈਂਟ ਵਜੋਂ ਭਰਤੀ ਹੋਣ ਵਾਲੇ ਨੌਜਵਾਨ ਤਨਵੀਰ ਸਿੰਘ ਸੰਧੂ ਦੇ ਪਿਤਾ ਤੇਜਿੰਦਰ ਸਿੰਘ ਸੰਧੂ ਅਤੇ ਤਨਵੀਰ ਸਿੰਘ ਸੰਧੂ ਦੀ ਮਾਤਾ ਸੁਖਦੇਵ ਕੌਰ ਭੈਣ ਗੁਨਿਤਇੰਦਰ ਕੌਰ ਨੇ ਦੱਸਿਆ, ਕਿ ਸਾਡਾ ਪਰਿਵਾਰ ਪਹਿਲਾਂ ਤੋਂ ਹੀ ਫੌਜ ਵਿੱਚ ਸੇਵਾ ਕਰਨ ਦਾ ਜਜ਼ਬਾ ਰੱਖਦਾ ਹੈ। ਮੈਂ ਵੀ ਫੌਜ ਵਿੱਚ ਇੱਕ ਅਧਿਕਾਰੀ ਵਜੋਂ ਸਨਮਾਨ ਨਾਲ ਸੇਵਾ ਨਿਭਾਈ ਹੈ।ਜਿਸਦੇ ਚਲਦਿਆਂ ਸਾਡੇ ਪੁੱਤਰ ਨੇ ਉਸਨੂੰ ਅੱਗੇ ਵਧਾਉਂਦਿਆਂ ਇਲੈਕਟਰੀਕਲ ਅਤੇ ਇਲੈਕਟਰੋਨਿਕਸ ਇੰਜੀਨੀਅਰ ਵਿੱਚ ਡਿਪਲੋਮਾ ਹਾਸਲ ਕਰਨ ਤੋਂ ਬਾਅਦ ਗ੍ਰੈਜੂਏਟ ਲੈਫਟੀਨੈਂਟ ਦੇ ਆਪਣੇ ਅਕਾਦਮਿਕ ਅਤੇ ਨਿੱਜੀ ਜੀਵਨ ਦੌਰਾਨ ਆਸਧਾਰਨ ਸਮਰਥਨ ਦਿਖਾਇਆ ਹੈ। ਦੇਸ਼ ਦੀ ਸੇਵਾ ਕਰਨ ਦੀ ਉਸਦੀ ਵਚਨਬੱਧਤਾ ਸ਼ੁਰੂ ਵਿੱਚ ਹੀ ਸਪਸ਼ਟ ਹੋ ਰਹੀ ਸੀ। ਉਸਨੇ ਹਵਾਈ ਸੈਨਾ ਚੋਣ ਬੋਰਡ ਨੂੰ ਦੋ ਵਾਰ ਪਾਸ ਕਰਕੇ ਆਪਣੀ ਯੋਗਤਾ ਸਾਬਿਤ ਕਰ ਦਿੱਤੀ। ਇੱਕ ਦੁਰਲੱਭ ਅਤੇ ਸ਼ਾਨਦਾਰ ਪ੍ਰਾਪਤੀ ਮੌਕਿਆਂ ਦੇ ਬਾਵਜੂਦ ਇਸਨੇ ਜਮੀਨੀ ਲੀਡਰਸ਼ਿਪ ਅਤੇ ਫਰੰਟਲਾਈਨ ਸੇਵਾ ਲਈ ਆਪਣੇ ਜਨੂਨ ਦੁਆਰਾ ਪ੍ਰੇਰਤ ਭਾਰਤੀ ਫੌਜ ਵਿੱਚ ਸੇਵਾ ਕਰਨ ਲਈ ਚੋਣ ਕੀਤੀ। ਜੋ ਕਿ ਸਾਡੇ ਪਰਿਵਾਰ ਅਤੇ ਇਲਾਕੇ ਲਈ ਮਾਣ ਵਾਲੀ ਗੱਲ ਹੈ। ਤਰਨਬੀਰ ਸਿੰਘ ਸੰਧੂ ਦੇ ਪਿਤਾ ਤੇਜਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਸਾਡਾ ਇੱਕ ਸੁਪਨਾ ਪੂਰਾ ਹੋਇਆ ਹੈ ਉਸਨੇ ਨਾਂ ਸਿਰਫ ਆਪਣਾ ਟੀਚਾ ਪੂਰਾ ਕੀਤਾ ਬਲਕਿ ਸਾਡੇ ਪਰਿਵਾਰ ਦੀ ਦੇਸ ਸੇਵਾ ਦੀ ਵਿਰਾਸਤ ਨੂੰ ਅੱਗੇ ਵਧਾਇਆ ਹੈ ਜਿਸ ਤੇ ਪੂਰਾ ਪਿੰਡ ਅਤੇ ਇਲਾਕਾ ਮਾਣ ਕਰ ਰਿਹਾ ਹੈ। ਇਸ ਸਬੰਧੀ ਅੱਜ ਗੁਰੂਘਰ ਖਨੌਰੀ ਖੁਰਦ ਵਿਖੇ ਪਿੰਡ ਅਤੇ ਇਲਾਕਾ ਨਿਵਾਸੀਆਂ ਨੇ ਇਕੱਠੇ ਹੋ ਕੇ ਅਰਦਾਸ ਕੀਤੀ ਅਤੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ। ਵਰਨਣਯੋਗ ਹੈ ਕਿ ਤਨਵੀਰ ਸਿੰਘ ਸੰਧੂ ਹੁਣ ਖਨੋਰੀ ਖੁਰਦ ਅਤੇ ਆਲੇ ਦੁਆਲੇ ਦੇ ਨੌਜਵਾਨਾਂ ਲਈ ਪ੍ਰੇਰਨਾਦਾਇਕ ਚਾਨਣ ਮਨਾਰਾ ਬਣ ਕੇ ਖੜਾ ਹੈ। ਸਮੂਹ ਟੀਮ ਨੇਂ ਰੱਬ ਅੱਗੇ ਅਰਦਾਸ ਕੀਤੀ ਕਿ ਵਾਹਿਗੁਰੂ ਪਰੀਵਾਰ ਨੂੰ ਹੋਰ ਤਰੱਕੀ ਬਖਸ਼ੇ ਅਤੇ ਹਮੇਸ਼ਾ ਚੜਦੀ ਕਲਾਂ ਚ ਰੱਖੇ।
0 comments:
एक टिप्पणी भेजें