ਡਰਾਮੇਬਾਜਾਂ ਦੀ ਸਰਕਾਰ ਹੈ ਅਤੇ ਡਰਾਮੇਬਾਜ਼ੀਆਂ ਹੀ ਕਰ ਰਹੇ ਹਨ: ਸ੍ਰ: ਰਾਹੁੱਲਇੰਦਰ ਸਿੰਘ ਸਿੱਧੂ (ਭੱਠਲ)
ਕਿਹਾ: ਜੇਕਰ ਸਮਾਂ ਰਹਿੰਦਿਆਂ ਸਰਕਾਰ ਨੇ ਹੜਾਂ ਦੀ ਰੋਕਥਾਮ ਲਈ ਯਤਨ ਕੀਤੇ ਹੁੰਦੇ, ਤਾਂ ਅੱਜ ਆਹ ਦਿਨ ਨਾ ਦੇਖਣੇ ਪੈਂਦੇ।
ਕਮਲੇਸ਼ ਗੋਇਲ ਖਨੌਰੀ
ਖਨੌਰੀ, 4 ਸਤੰਬਰ - ਡਰਾਮੇ ਬਾਜਾਂ ਦੀ ਸਰਕਾਰ ਹੈ ਅਤੇ ਡਰਾਮੇਬਾਜ਼ੀਆਂ ਹੀ ਕੀਤੀਆਂ ਜਾ ਰਹੀਆਂ ਹਨ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੂਬੇ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੇ ਸਪੁੱਤਰ ਸ੍ਰ ਰਾਹੁੱਲਇੰਦਰ ਸਿੰਘ ਸਿੱਧੂ ਭੱਠਲ ਮੈਂਬਰ ਆਲ ਇੰਡੀਆ ਕਾਂਗਰਸ ਕਮੇਟੀ ਕਿਸਾਨ ਸੈਲ ਦੇ ਨੈਸ਼ਨਲ ਕੋਆਰਡੀਨੇਟਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਦੋਸ਼ ਲਗਾਉਂਦਿਆਂ ਸਥਾਨਕ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤੇ। ਉਹਨਾਂ ਕਿਹਾ ਕਿ ਬੀਤੀ ਕੱਲ ਸਾਡੇ ਹਲਕੇ ਲਹਿਰਗਾਗਾ ਵਿਖੇ ਪਿੰਡ ਮਕੌਰਡ ਸਾਹਿਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਆਉਣ ਦਾ ਪ੍ਰੋਗਰਾਮ ਸੀ ਅਤੇ ਦਿਖਾਵੇ ਵਜੋਂ ਘੱਗਰ ਦਰਿਆ ਦੇ ਪੁਲ ਤੇ ਦੋ ਪੋਪ ਲਾਈਨ ਮਸ਼ੀਨਾਂ ਵੀ ਮੰਗਾ ਕੇ ਖੜੀਆਂ ਕਰ ਦਿੱਤੀਆਂ ਸਨ, ਸ੍ਰ: ਰਾਹੁੱਲਇੰਦਰ ਸਿੰਘ ਸਿੱਧੂ ਦੇ ਦੱਸਣ ਅਨੁਸਾਰ ਪਿੰਡ ਦੇ ਲੋਕਾਂ ਨਾਲ ਸ਼ਰਤ ਰੱਖੀ ਗਈ ਸੀ ਕੇ ਗਿਣਤੀ ਦੇ ਵਿਅਕਤੀ ਹੀ ਪੁਲ ਤੇ ਜਾ ਕੇ ਸੀਐਮ ਨੂੰ ਮਿਲਣਗੇ ਅਤੇ ਸਾਰਾ ਪਿੰਡ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਸ੍ਰ: ਰਾਹੁੱਲ ਸਿੱਧੂ ਅਨੁਸਾਰ ਜਦੋਂ ਪਿੰਡ ਦੇ ਲੋਕਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਇਹਨਾਂ ਨੇ ਸੀਐਮ ਦਾ ਦੌਰਾ ਹੀ ਕੈਂਸਲ ਕਰ ਦਿੱਤਾ ਅਤੇ ਨਾਲ ਦੀ ਨਾਲ ਹੀ ਇਥੋਂ ਪੋਪਲੈਂਡ ਮਸ਼ੀਨਾਂ ਵੀ ਚਲੀਆਂ ਗਈਆਂ। ਜਿਸ ਤੋਂ ਸਾਫ ਦਿਸ ਰਿਹਾ ਹੈ ਕੀ ਸਰਕਾਰ ਫੋਟੋਆਂ ਖਿਚਵਾਉਣ ਲਈ ਡਰਾਮੇਬਾਜ਼ੀਆਂ ਕਰ ਰਹੀ ਹੈ। ਜੇਕਰ ਇਹਨਾਂ ਨੇ ਸਮਾਂ ਰਹਿੰਦਿਆਂ ਹੜ ਰੋਕੂ ਪੁਖਤਾ ਪ੍ਰਬੰਧ ਕੀਤੇ ਹੁੰਦੇ ਤਾਂ ਅੱਜ ਪੰਜਾਬ ਦੇ ਲੋਕਾਂ ਨੂੰ ਇਹ ਦਿਨ ਨਾ ਦੇਖਣੇ ਪੈਂਦੇ। ਉਹਨਾਂ ਆਪਣੇ ਕਾਂਗਰਸ ਪਾਰਟੀ ਸਮੇਤ ਦੂਜਿਆਂ ਤੇ ਵੀ ਉਂਗਲ ਉਠਾਉਂਦਿਆਂ ਕਿਹਾ ਕਿ ਇਸ ਦਾ ਪੱਕਾ ਹੱਲ ਕਿਸੇ ਨੇ ਵੀ ਨਹੀਂ ਕੀਤਾ ਪ੍ਰੰਤੂ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਇਸ ਘੱਗਰ ਉੱਤੇ ਆਪਣੀ ਕਾਂਗਰਸ ਸਰਕਾਰ ਵੇਲੇ ਕਰੋੜਾਂ ਰੁਪਏ ਖਰਚ ਕਰਦਿਆਂ ਸੱਤ ਪੁੱਲ ਬਣਵਾਏ ਪ੍ਰੰਤੂ ਅਸੀ ਇੱਕ ਪੈਸੇ ਦੀ ਪਬਲੀਸਿਟੀ ਨਹੀਂ ਕੀਤੀ ਉਨਾਂ ਹੋਰ ਖੁਲਾਸਾ ਕਰਦਿਆਂ ਕਿਹਾ ਬੀਬੀ ਰਜਿੰਦਰ ਕੌਰ ਭੱਠਲ ਨੇ ਘੱਗਰ ਦੇ ਹੱਲ ਲਈ 145 ਕਰੋੜ ਰਪਏ ਮਨਜ਼ੂਰ ਕਰਾਏ ਜਿਸ ਵਿੱਚੋਂ ਪਹਿਲੀ ਕਿਸ਼ਤ 55 ਕਰੋੜ ਰੁਪਏ ਆ ਵੀ ਗਏ ਸਨ ਅਤੇ 10 ਕਰੋੜ ਰੁਪਏ ਸੂਬੇ ਦੀ ਕਾਂਗਰਸ ਸਰਕਾਰ ਨੇ ਵੀ ਪਾ ਦਿੱਤੇ ਸਨ ਉਪਰੰਤ ਸਾਡੀ ਸਰਕਾਰ ਪੰਜਾਬ ਵਿੱਚੋਂ ਚਲੀ ਗਈ ਅਤੇ ਅਕਾਲੀ ਦਲ ਬਾਦਲ ਦੀ ਸਰਕਾਰ ਨੇ ਜੋ ਕੰਮ ਇਸ ਨਦੀ ਤੇ ਟੈਂਡਰ ਲਗਾ ਕੇ ਕੀਤੇ ਸਨ ਉਹ ਬਿਨਾਂ ਨਿਗਰਾਨੀ ਤੋਂ ਅਤੇ ਸਹੀ ਢੰਗ ਨਾਲ ਨਾ ਕਰਕੇ ਸਿਰਫ ਖਾਣਾ ਪੂਰਤੀ ਹੀ ਕੀਤੇ। ਜਿਸ ਦਾ ਖਮਿਆਜਾ ਹੁਣ ਵੀ ਸਾਡੇ ਹਲਕੇ ਦੇ ਲੋਕ ਭੁਗਤ ਰਹੇ ਹਨ। ਉਹਨਾਂ ਸੂਬਾ ਸਰਕਾਰ ਨੂੰ ਝੰਜੋੜਦਿਆਂ ਕਿਹਾ ਕਿ ਸਰਕਾਰ ਹੁਣ ਵੀ ਇਸ਼ਤਿਹਾਰਾਂ ਤੇ ਕਰੋੜਾਂ ਰੁਪਏ ਖਰਚ ਕਰਨ ਦੀ ਬਜਾਏ ਡਰਾਮੇਬਾਜ਼ੀਆਂ ਛੱਡ ਕੇ ਇਸ ਪੈਸੇ ਨੂੰ ਬਚਾ ਕੇ ਇਹ ਪੈਸਾ ਹੜ ਪੀੜਤ ਲੋਕਾਂ ਨੂੰ ਦੇਵੇ। ਇਸ ਮੌਕੇ ਗੁਰਭੇਜ ਸਿੰਘ ਥੇੜੀ ਯੂਥ ਪ੍ਰਧਾਨ ਹਲਕਾ ਲਹਿਰਾ, ਸ਼ਿਵਜੀ ਸਿੰਘ ਸੰਗਤਪੁਰਾ, ਲਾਡੀ ਸਿੰਘ ਚੰਗਾਲੀਵਾਲਾ, ਹਨੀ ਸਿੰਘ ਚੰਗਾਲੀਵਾਲਾ, ਵਿਰਕ ,ਮਹਿੰਦਰ ਸਿੰਘ ਪ੍ਰਧਾਨ ਮੂਨਕ, ਪੋਲੋਜੀਤ ਸਿੰਘ, ਈਸ਼ਵਰ ਮਕੋਰੜ ਸਾਹਿਬ, ਕੁਲਦੀਪ ਸਿੰਘ ਮਕੋਰੜ ਸਾਹਿਬ, ਮੋਹਣ ਗਿਰ, ਅਮਰੀਕ ਚਾਦੂ, ਜੈ ਸਿੰਘ ਨੰਬਰਦਾਰ,ਦਲਜੀਤ ਸਿੰਘ ਵਿਰਕ ਡਸਕਾ ਮੀਡੀਆ ਸਲਾਹਕਾਰ ਰਾਹੁੱਲਇੰਦਰ ਸਿੰਘ ਸਿੱਧੂ ਅਤੇ ਸਮੂਹ ਕਾਂਗਰਸੀ ਵਰਕਰ ਹਾਜ਼ਰ ਸਨl
0 comments:
एक टिप्पणी भेजें