ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ. ਬੈਂਨਿਥ ਜੀ ਨੇ ਕੀਤਾ ਧਨੌਲਾ ਡਰੇਨ ਅਤੇ ਅਤਰ ਸਿੰਘ ਵਾਲਾ ਡਰੇਨ ਦਾ ਨਿਰੀਖਣ।
ਉਹਨਾਂ ਕਿਹਾ ਕਿ ਪ੍ਰਸ਼ਾਸਨ ਹਰ ਵਕਤ ਲੋਕਾਂ ਦੀ ਸੇਵਾ ਵਿੱਚ ਹਾਜ਼ਰ
ਧਨੌਲਾ ਮੰਡੀ ਤੋਂ ਸੰਜੀਵ ਗਰਗ ਕਾਲੀ
ਉਹ ਅੱਜ ਧਨੌਲਾ ਅਤਰ ਸਿੰਘ ਵਾਲਾ ਤਪਾ ਤਾਜੋ ਅਤੇ ਹੋਰ ਜ਼ਿਲ੍ਹੇ ਦੀਆਂ ਸਾਰੀਆਂ ਡਰੇਨਾਂ ਦਾ ਕਰਨਗੇ ਨਿਰੀਖਣ । ਉਹਨਾਂ ਧਨੌਲੇ ਦੇ ਮੌਹਤਵਾਰ ਵਿਅਕਤੀਆਂ ਅਤੇ ਪਿੰਡ ਅਤਰ ਸਿੰਘ ਵਾਲਾ ਦੀ ਪੰਚਾਇਤ ਨਾਲ ਗੱਲਬਾਤ ਕਰਨ ਉਪਰੰਤ ਉਹਨਾਂ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਸਮੱਸਿਆ ਹੈ ਤਾਂ ਪਿੰਡ ਦੇ ਸਰਪੰਚ ਅਤੇ ਨਾਇਬ ਤਹਿਸੀਲਦਾਰ ਧਨੌਲਾ ਨਾਲ ਸੰਪਰਕ ਕਰ ਸਕਦੇ ਹਨ ਕਿਉਂਕਿ ਇੱਕ ਦੋ ਦਿਨਾਂ ਤੱਕ ਮੌਸਮ ਨੋਰਮਲ ਹੋ ਜਾਵੇਗਾ। ਉਹਨਾਂ ਕਿਹਾ ਕਿ ਨੁਕਸਾਨ ਹੋਏ ਘਰਾਂ ਦਾ ਪ੍ਰਸ਼ਾਸਨ ਹਰ ਸੰਭਵ ਕਰੇਗਾ ਸਹਾਇਤਾ । ਇਸ ਮੌਕੇ ਨਾਇਬ ਤਹਿਸੀਲਦਾਰ ਧਨੌਲਾ ਸ. ਰਾਜਪ੍ਰਿਤਪਾਲ ਸਿੰਘ, ਐਸ ਐਚ ਓ ਧਨੋਲਾ ਇੰਸਪੈਕਟਰ ਲਖਬੀਰ ਸਿੰਘ, ਨਗਰ ਕੌਸਲ ਧਨੌਲਾ ਦੇ ਪ੍ਰਧਾਨ ਦੇ ਪੁੱਤਰ ਸਾਹਿਬ ਸਿੰਘ ਸੋਢੀ, ਨਗਰ ਕੌਂਸਲ ਧਨੌਲਾ ਦੇ ਜੇਈ ਨਿਖਿਲ ਕੁਮਾਰ, ਨਗਰ ਕੌਂਸਲ ਦੇ ਇੰਸਪੈਕਟਰ ਅੰਕੁਸ਼ ਸਿੰਗਲਾ,, ਕੌਂਸਲਰ ਅਜੇ ਕੁਮਾਰ,, ਨਗਰ ਕੌਂਸਲ ਦੇ ਹੋਰ ਕਰਮਚਾਰੀ, ਪਟਵਾਰੀ, ਨੰਬਰਦਾਰ, ਪਿੰਡ ਵਾਸੀ, ਪਿੰਡ ਅਤਰ ਸਿੰਘ ਵਾਲਾ ਦੇ ਸਰਪੰਚ, ਨਰੇਗਾ ਅਧਿਕਾਰੀ, ਸਮੁੱਚੀ ਪੰਚਾਇਤ ਅਤੇ ਪਿੰਡ ਦੇ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ।
0 comments:
एक टिप्पणी भेजें