ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਹੋਈ ਅਹਿਮ ਮੀਟਿੰਗ
24 ਅਗਸਤ ਨੂੰ ਸਮਰਾਲਾ ਵਿਖੇ ਹੋਵੇਗੀ ਜੇਤੂ ਰੈਲੀ --ਬਲੌਰ ਛੰਨਾਂ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 21 ਅਗਸਤ :-- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਕਮੇਟੀ ਦੇ ਨਿਰਦੇਸ਼ਾਂ ਹੇਠ ਬਲਾਕ ਪ੍ਰਧਾਨ ਬਲੌਰ ਸਿੰਘ ਛੰਨਾ ਦੀ ਅਗਵਾਈ ਹੇਠ ਇੱਕ ਭਰਵੀ ਮੀਟਿੰਗ ਕੀਤੀ ਗਈ। ਜਿਸ ਵਿੱਚ ਬਲਾਕ ਦੇ ਸਾਰੇ ਪ੍ਰਧਾਨਾਂ ਅਤੇ ਵਰਕਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਬਲੌਰ ਸਿੰਘ ਛੰਨਾ ਜਰਨੈਲ ਸਿੰਘ ਜਵੰਦਾ ਪਿੰਡੀ ਮਾਸਟਰ ਨਰਿੱਪਜੀਤ ਸਿੰਘ ਬਡਬਰ ਨੇ ਕਿਹਾ ਕਿ ਕਿਸਾਨਾਂ ਮਜ਼ਦੂਰਾਂ ਅਤੇ ਆਮ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਦੀ ਜੋ ਲੈਂਡ ਪੋਲਿੰਗ ਨੀਤੀ ਸੀ ਉਸ ਨੂੰ ਪੰਜਾਬ ਸਰਕਾਰ ਦੁਆਰਾ ਰੱਦ ਕਰਨਾ ਪਿਆ। ਇਹਨਾਂ ਕਿਹਾ ਕਿ ਇਹ ਲੈਂਡ ਪੂਲਿੰਗ ਨੀਤੀ ਸਰਕਾਰ ਫਿਰ ਵੀ ਦੁਬਾਰਾ ਲਿਆ ਸਕਦੀ ਹੈ ਪਰ ਅਸੀਂ ਕਿਸੇ ਵੀ ਕੀਮਤ ਤੇ ਇਸ ਨੂੰ ਦੁਬਾਰਾ ਲਾਗੂ ਨਹੀਂ ਹੋਣ ਦੇਵਾਂਗੇ ਭਾਵੇਂ ਵੱਡੇ ਸੰਘਰਸ਼ ਕਰਨੇ ਪੈਣ ਕੁਝ ਵੀ ਕਰਨਾ ਪਵੇ। ਇਹਨਾਂ ਕਿਹਾ ਕਿ ਜਮੀਨ ਕਿਸਾਨ ਦੀ ਮਾਂ ਹੈ ਸਰਕਾਰ ਨੂੰ ਕਿਸੇ ਵੀ ਹਾਲਤ ਵਿੱਚ ਕਿਸਾਨਾਂ ਦੀਆਂ ਜਮੀਨਾਂ ਤੇ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ। ਇਹਨਾਂ ਕਿਹਾ ਕਿ 24 ਅਗਸਤ ਨੂੰ ਸਮਰਾਲਾ ਵਿੱਚ ਜੋ ਐਸਕੇਐਮ ਦਾ ਵੱਡਾ ਇਕੱਠ ਰੱਖਿਆ ਗਿਆ ਹੈ ਉਸ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀਆਂ ਭਾਰੀ ਗਿਣਤੀ ਵਿੱਚ ਬੱਸਾਂ ਭਰ ਕੇ ਵਰਕਰਾਂ ਦੀਆਂ ਅਤੇ ਆਗੂਆਂ ਦੇ ਜਾਣਗੀਆਂ ਅਤੇ ਉਸ ਇਕੱਠ ਨੂੰ ਜੇਤੂ ਰੈਲੀ ਵਿੱਚ ਬਦਲਿਆ ਜਾਵੇਗਾ। ਇਸ ਮੌਕੇ ਤੇ ਬਲੌਰ ਸਿੰਘ ਛੰਨ੍ਹਾਂ, ਜਰਨੈਲ ਸਿੰਘ ਜਵੰਦਾ ਪਿੰਡੀ, ਨਰਿੱਪਜੀਤ ਸਿੰਘ ਨਿੱਪੀ, ਮਨੀ ਰੂੜੇਕੇ , ਕ੍ਰਿਸ਼ਨ ਸਿੰਘ ਛੰਨ੍ਹਾਂ ,ਭਗਤ ਸਿੰਘ ਛੰਨ੍ਹਾਂ , ਆਦਿ ਤੋਂ ਇਲਾਵਾ ਬਲਾਕ ਦੇ ਪਿੰਡਾਂ ਦੇ ਆਗੂ ਅਤੇ ਵਰਕਰ ਮੌਜੂਦ ਸਨ।
0 comments:
एक टिप्पणी भेजें