ਦੋ ਸਕੇ ਭਰਾਵਾਂ ਵੱਲੋਂ ਆਪਣੇ ਤੀਜੇ ਭਰਾ ਤੇ ਮਾਂ ਤੇ ਧੋਖੇ ਨਾਲ ਜਮੀਨ ਵੇਚਣ ਦਾ ਲਾਇਆ ਦੋਸ਼
ਸੰਜੀਵ ਗਰਗ ਕਾਲੀ
ਧਨੌਲਾ ਮੰਡੀ ,22 ਅਗਸਤ : -ਸਥਾਨਕ ਮੰਡੀ ਦੇ ਗੁਰੂਦੁਆਰਾ ਸ਼ਹੀਦ ਬਾਬਾ ਨੱਥਾ ਸਿੰਘ ਜੀ ਦੇ ਮੁੱਖ ਸੇਵਾਦਾਰ ਅਤੇ ਭਰਾਵਾਂ ਵਿੱਚ ਚੱਲ ਰਹੇ ਜਮੀਨੀ ਵਿਵਾਦ ਵਿੱਚ ਨਵਾਂ ਮੋੜ ਆਉਣ ਤੋਂ ਬਾਅਦ ਦੂਸਰੀ ਧਿਰ ਵੱਲੋਂ ਜਮੀਨ ਖਰੀਦਣ ਅਤੇ ਵੇਚਣ ਵਾਲੇ ਖ਼ਿਲਾਫ਼ ਧੋਖਾ ਧੜੀ ਕਰਨ ਦੀਆਂ ਧਰਾਵਾਂ ਤਹਿਤ ਪਰਚਾ ਦਰਜ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਗੁਰਦੁਆਰਾ ਸ਼ਹੀਦ ਬਾਬਾ ਨੱਥਾ ਸਿੰਘ ਦੇ ਮੁੱਖ ਪ੍ਰਬੰਧਕ ਗੁਰਨਾਮ ਸਿੰਘ ਵਾਹਿਗੁਰੂ ਨੇ ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਦੋ ਮਹੀਨੇ ਪਹਿਲਾਂ ਗੁਰਦੁਆਰਾ ਦੇ ਮੁੱਖ ਸੇਵਾਦਾਰ ਬਾਬਾ ਅਜੇ ਨੌ ਨਿਹਾਲ ਸਿੰਘ ਤੇ ਮਾਤਾ ਪਾਲ ਕੌਰ ਵੱਲੋਂ ਸਾਡੇ ਹਿੱਸੇ ਦੀ ਬਣਦੀ ਜਮੀਨ ਢਾਈ ਕਿੱਲੇ ਜ਼ਮੀਨ ਮਾਂ ਪੁੱਤ ਵੱਲੋ ਸਾਡੇ ਕਬਜੇ ਵਾਲੀ ਜਮੀਨ ਜਾਅਲੀ ਦਸਤਾਵੇਜ਼ ਲਗਾ ਕੇ ਮਿਲੀਭੁਗਤ ਸਦਕਾ ਧਨੌਲਾ ਦੇ ਢਾਬੇ ਵਾਲਿਆਂ ਨੂੰ ਸਸਤੇ ਰੇਟਾਂ ਤੇ ਵੇਚ ਦਿੱਤੀ ਸੀ, ਜਿਸ ਖਿਲਾਫ ਗੁਰਨਾਮ ਸਿੰਘ ਵਾਹਿਗੁਰੂ ਅਤੇ ਸਤਨਾਮ ਸਿੰਘ ਵੱਲੋਂ ਇਸ ਸਬੰਧੀ ਐੱਸ ਐੱਸ ਪੀ ਬਰਨਾਲਾ ਸ਼੍ਰੀ ਸਰਫਰਾਜ ਆਲਮ ਕੋਲ ਦਰਖਾਸਤ ਦਿੱਤੀ ਜਿਸ ਦੀ ਲੰਮੀ ਪੜਤਾਲ ਤੋਂ ਬਾਅਦ ਖਰੀਦਦਾਰ ਅਤੇ ਵੇਚਣ ਵਾਲਿਆਂ ਧੋਖਾਧੜੀ ਦੀਆਂ ਧਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ, ਜਿਨਾਂ ਵਿੱਚ ਖਰੀਦਦਾਰ ਦੀਪਕ ਦੁੱਗਲ ਤੇ ਸੰਦੀਪ ਦੁੱਗਲ ਪੁੱਤਰ ਹਰੀ ਚੰਦ ਅਤੇ ਵੇਚਣ ਵਾਲੇ ਪਾਲ ਕੌਰ, ਪਤਨੀ ਰਾਜਵੰਤ ਸਿੰਘ, ਅਜੇ ਨੌਨਿਹਾਲ ਸਿੰਘ ਪੁੱਤਰ ਰਾਜਵੰਤ ਸਿੰਘ, ਖਿਲਾਫ ਕਾਰਵਾਈ ਅਮਲ ਵਿੱਚ ਲਿਆਂਦੀ ਗਈ, ਉਹਨਾਂ ਕਿਹਾ ਕਿ ਗਵਾਹੀ ਦੇਣ ਵਾਲੇ ਕੌਂਸਲਰ ਕੇਵਲ ਸਿੰਘ ਨੇ ਕਿਹਾ ਕਿ ਪਹਿਲੀ ਰਜਿਸਟਰੀ ਲਈ ਮੇਰੇ ਅਧਾਰ ਕਾਰਡ ਦੀ ਦੁਰਵਰਤੋ ਕੀਤੀ ਗਈ ਤੇ ਉਸ ਤੋਂ ਬਾਅਦ ਮੈਨੂੰ ਇਹ ਕਿਹਾ ਗਿਆ ਕਿ ਮੈਰਿਜ ਰਜਿਸਟਰ ਕਰਵਾਉਣੀ ਹੈ, ਆਧਾਰ ਕਾਰਡ ਤੋਂ ਬਾਅਦ ਮੈਨੂੰ ਢਾਬੇ ਤੇ ਲਿਜਾਇਆ ਗਿਆ ਜਿੱਥੇ ਪਹਿਲਾਂ ਤੋਂ ਹੀ ਅਜੇ ਨੌ ਨਿਹਾਲ ਅਤੇ ਮਾਤਾ ਪਾਲ ਕੌਰ ਸਮੇਤ ਤਹਿਸੀਲਦਾਰ ਬੈਠੇ ਸਨ, ਜਿਨਾਂ ਨੇ ਮੇਰੇ ਨਾਲ ਫੋਟੋ ਕਰਾਉਣ ਤੋਂ ਬਾਅਦ ਮੈਨੂੰ ਭੇਜ ਦਿੱਤਾ। ਗੁਰਨਾਮ ਸਿੰਘ ਵਾਹਿਗੁਰੂ ਨੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਇਨ੍ਹਾਂ ਨੂੰ ਜਲਦੀ ਜਲਦੀ ਗ੍ਰਿਫਤਾਰ ਕੀਤਾ ਜਾਵੇ ਅਤੇ ਸਾਡੀ ਜਮੀਨ ਵਾਪਿਸ ਕਾਰਵਾਈ ਜਾਵੇ। ਜਦੋਂ ਇਸ ਸੰਬੰਧੀ ਤਹਿਸੀਲਦਾਰ ਰਾਜਪ੍ਰਿਤਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਸਾਡੇ ਕੋਲ ਕਿਸੇ ਦੀ ਰਜਿਸਟਰੀ ਰੋਕਣਦਾ ਕੋਈ ਅਧਿਕਾਰ ਨਹੀਂ, ਜਦੋਂ ਖਰੀਦਣ ਵਾਲਾ ਅਤੇ ਵੇਚਣ ਵਾਲਾ ਸਹਿਮਤ ਹੋਵੇ ਫੇਰ ਰਜਿਸਟਰੀ ਹੋ ਸਕਦੀ ਹੈ, ਸਰਕਾਰ ਦੇ ਰੂਲਾਂ ਅਨੁਸਾਰ ਕਿ ਸੀਨੀਅਰ ਸਿਟੀਜਨ ਦੀ ਰਜਿਸਟਰੀ ਘਰ ਜਾ ਕੇ ਵੀ ਕੀਤੀ ਜਾ ਸਕਦੀ ਹੈ। ਇਸ ਸਬੰਧੀ ਜਦੋਂ ਢਾਬੇ ਵਾਲਿਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਪ੍ਰਸ਼ਾਸਨ ਦੁਆਰਾ ਇਸ ਦੀ ਇਨਕੁਆਇਰੀ ਕੀਤੀ ਜਾ ਰਹੀ ਹੈ। ਪਰੰਤੂ ਇਹ ਉਹਨਾਂ ਦਾ ਪਰਿਵਾਰਿਕ ਮੈਟਰ ਹੈ ਸਾਡੇ ਨਾਲ ਕੋਈ ਇਸ ਦਾ ਸੰਬੰਧ ਨਹੀਂ ਅਸੀਂ ਤਾਂ ਪੈਸੇ ਦੇ ਕੇ ਜਮੀਨ ਖਰੀਦੀ ਹੈ ।
0 comments:
एक टिप्पणी भेजें