*ਵਿਸ਼ਵ ਮਾਨਵਤਾਵਾਦੀ ਦਿਵਸ ਮੌਕੇ ਐੱਸ.ਐੱਸ.ਡੀ. ਕਾਲਜ ਬਰਨਾਲਾ ਵਿੱਚ ਭਾਸ਼ਣ ਮੁਕਾਬਲਾ ਆਯੋਜਿਤ*
ਬਰਨਾਲਾ, 21 ਅਗਸਤ ( ) : ਐੱਸ.ਐੱਸ.ਡੀ ਕਾਲਜ ਬਰਨਾਲਾ ਵਿੱਚ ਅੱਜ ਵਿਸ਼ਵ ਮਾਨਵਤਾਵਾਦੀ ਦਿਵਸ ਮੌਕੇ ਭਾਸ਼ਣ ਮੁਕਾਬਲਾ ਬੜੇ ਉਤਸ਼ਾਹ ਅਤੇ ਜੋਸ਼ ਨਾਲ ਆਯੋਜਿਤ ਕੀਤਾ ਗਿਆ। ਇਹ ਮੁਕਾਬਲਾ ਸਵੇਰੇ 10:30 ਵਜੇ ਤੋਂ ਦੁਪਹਿਰ 12:00 ਵਜੇ ਤੱਕ ਰੂਮ ਨੰਬਰ 8 ਵਿੱਚ ਹੋਇਆ, ਜਿਸ ਵਿੱਚ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ।
ਮੁਕਾਬਲੇ ਵਿੱਚ ਵਿਦਿਆਰਥੀਆਂ ਨੇ "ਮਾਨਵਤਾ ਦਾ ਮਹੱਤਵ", "ਮਾਨਵ ਅਧਿਕਾਰ ਅਤੇ ਸਮਾਜਿਕ ਜ਼ਿੰਮੇਵਾਰੀ", "ਸੇਵਾ ਭਾਵਨਾ" ਅਤੇ "ਇਨਸਾਨੀਅਤ ਦੀ ਰੱਖਿਆ" ਵਰਗੇ ਵਿਸ਼ਿਆਂ 'ਤੇ ਆਪਣੇ ਵਿਚਾਰ ਬੜੇ ਜੋਸ਼ ਅਤੇ ਨਿਸ਼ਠਾ ਨਾਲ ਪ੍ਰਗਟ ਕੀਤੇ। ਉਨ੍ਹਾਂ ਦੇ ਭਾਸ਼ਣਾਂ ਰਾਹੀਂ ਨਾ ਸਿਰਫ਼ ਸਮਾਜਿਕ ਸੁਨੇਹੇ ਪ੍ਰਾਪਤ ਹੋਏ, ਬਲਕਿ ਨਵੀਂ ਪੀੜ੍ਹੀ ਵਿੱਚ ਮਾਨਵਤਾਵਾਦੀ ਸੋਚ ਨੂੰ ਹੋਰ ਮਜ਼ਬੂਤ ਕਰਨ ਦੀ ਪ੍ਰੇਰਨਾ ਵੀ ਮਿਲੀ।
ਮੁਕਾਬਲੇ ਦੀ ਸ਼ੁਰੂਆਤ ਵਿੱਚ ਪ੍ਰਿੰਸੀਪਲ ਡਾ. ਰਾਕੇਸ਼ ਜਿੰਦਲ ਜੀ ਨੇ ਇਸ ਮੁਕਾਬਲੇ ਦੇ ਮਹੱਤਤਾ ਉੱਪਰ ਚਾਨਣਾ ਪਾਇਆ। ਇਸ ਮੁਕਾਬਲੇ ਦੀਆਂ ਤਿਆਰੀਆਂ ਅਤੇ ਵਿਦਿਆਰਥੀਆਂ ਦੀ ਰਹਿਨੁਮਾਈ ਪ੍ਰੋ. ਹਰਪ੍ਰੀਤ ਕੌਰ ਅਤੇ ਪ੍ਰੋ. ਸੀਮਾ ਰਾਣੀ ਵੱਲੋਂ ਕੀਤੀ ਗਈ। ਕਾਲਜ ਦੇ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਨਸਾਨੀਅਤ ਸਭ ਤੋਂ ਵੱਡਾ ਧਰਮ ਹੈ ਅਤੇ ਹਰ ਵਿਦਿਆਰਥੀ ਨੂੰ ਜੀਵਨ ਵਿੱਚ ਮਾਨਵਤਾ ਦੇ ਮੁੱਲਾਂ ਨੂੰ ਅਪਣਾਉਣਾ ਚਾਹੀਦਾ ਹੈ।
ਮੁਕਾਬਲੇ ਵਿੱਚ ਪਹਿਲਾ ਸਥਾਨ ਜਸ਼ਨਪ੍ਰੀਤ ਕੌਰ ਨੇ ਪ੍ਰਾਪਤ ਕੀਤਾ, ਦੂਜਾ ਸਥਾਨ ਆਰਜ਼ੂ ਨੂੰ ਮਿਲਿਆ ਅਤੇ ਤੀਜਾ ਸਥਾਨ ਸੁਖਜੀਤ ਸਿੰਘ ਦੇ ਨਾਮ ਰਿਹਾ।ਅੰਤ ਵਿੱਚ ਪ੍ਰੋ. ਸਹਿਬਾਨ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਸਭ ਭਾਗੀਦਾਰਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ।
ਇਸ ਮੁਕਾਬਲੇ ਰਾਹੀਂ ਵਿਦਿਆਰਥੀਆਂ ਵਿੱਚ ਨਾ ਸਿਰਫ਼ ਬੋਲਣ ਦੀ ਕਾਬਲੀਅਤ ਵਿਕਸਿਤ ਹੋਈ, ਸਗੋਂ ਉਨ੍ਹਾਂ ਦੇ ਮਨ ਵਿੱਚ ਸਮਾਜ ਸੇਵਾ ਅਤੇ ਮਾਨਵਤਾ ਪ੍ਰਤੀ ਵਧੇਰੇ ਜ਼ਿੰਮੇਵਾਰੀ ਦਾ ਜਜ਼ਬਾ ਵੀ ਜਾਗਿਆ।
0 comments:
एक टिप्पणी भेजें