Contact for Advertising

Contact for Advertising

Latest News

सोमवार, 1 सितंबर 2025

ਚਰਿੱਤਰ ਦੀ ਉਸਾਰੀ ਵਿੱਚ ਬਾਲ-ਸਾਹਿਤ ਦੀ ਭੂਮਿਕਾ ਅਹਿਮ: ਬਲਦੇਵ ਸਿੰਘ ਸੜਕਨਾਮਾ

 ਚਰਿੱਤਰ ਦੀ ਉਸਾਰੀ ਵਿੱਚ ਬਾਲ-ਸਾਹਿਤ ਦੀ ਭੂਮਿਕਾ ਅਹਿਮ: ਬਲਦੇਵ ਸਿੰਘ ਸੜਕਨਾਮਾ

   ਜਗਜੀਤ ਸਿੰਘ ਲੱਡਾ ਦੇ ਦੋ ਬਾਲ ਗ਼ਜ਼ਲ-ਸੰਗ੍ਰਹਿ ਵੱਡੇ ਇਕੱਠ ਵਿੱਚ ਹੋਏ ਲੋਕ ਅਰਪਣ

 ਕਮਲੇਸ਼ ਗੋਇਲ ਖਨੌਰੀ

ਸੰਗਰੂਰ, 1 ਸਤੰਬਰ - ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ ਲੇਖਕ ਭਵਨ ਸੰਗਰੂਰ ਵਿਖੇ ਸਿਰਮੌਰ ਪੰਜਾਬੀ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨਾਲ ਰੂ-ਬ-ਰੂ ਸਮਾਗਮ ਰਚਾਇਆ ਗਿਆ, ਜਿਸ ਦੀ ਪ੍ਰਧਾਨਗੀ ਉੱਘੇ ਲੇਖਕ ਅਤੇ ਆਲੋਚਕ ਡਾ. ਸੁਰਜੀਤ ਬਰਾੜ ਨੇ ਕੀਤੀ ਅਤੇ ਡਾ. ਸੰਪੂਰਨ ਸਿੰਘ ਟੱਲੇਵਾਲੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਾਹਿਤਕਾਰਾਂ ਨਾਲ ਸਾਹਿਤਕ ਮਿਲਣੀ ਦੌਰਾਨ ਪਹਿਲੀ ਵਾਰ ਨਾਗਮਣੀ ਵਿੱਚ ਛਪਣ ਤੋਂ ਲੈ ਕੇ ਹੁਣ ਤੱਕ ਦੀਆਂ ਚੁਣੌਤੀਆਂ ਅਤੇ ਪ੍ਰਾਪਤੀਆਂ ਸਬੰਧੀ ਗੱਲਬਾਤ ਕਰਦਿਆਂ ਬਲਦੇਵ ਸਿੰਘ ਸੜਕਨਾਮਾ ਨੇ ਕਿਹਾ ਕਿ ਪ੍ਰਸਥਿਤੀਆਂ ਹੀ ਵਿਅਕਤੀ ਨੂੰ ਲੇਖਕ ਬਣਾ ਦੇਣ ਦੇ ਸਮਰੱਥ ਹੁੰਦੀਆਂ ਹਨ। ਬਾਲ ਸਾਹਿਤ ਵਿੱਚ ਪਹਿਲੀ ਵਾਰ ਗ਼ਜ਼ਲ ਵਿਧਾ ਲਿਆਉਣ ਵਾਲੇ ਬਾਲ-ਗ਼ਜ਼ਲਕਾਰ ਜਗਜੀਤ ਸਿੰਘ ਲੱਡਾ ਦੇ ਦੋ ਬਾਲ ਗ਼ਜ਼ਲ-ਸੰਗ੍ਰਹਿ ‘ਸੁਰੀਲੇ ਸਾਜ਼’ ਅਤੇ ‘ਪੰਜਾਬੀ ਕਲਮਾਂ’ ਲੋਕ ਅਰਪਣ ਕਰਨ ਤੋਂ ਬਾਅਦ ਸਮਕਾਲੀ ਬਾਲ-ਸਾਹਿਤ ਦੀ ਦਸ਼ਾ ਅਤੇ ਦਿਸ਼ਾ ਬਾਰੇ ਚਰਚਾ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਚਰਿੱਤਰ ਦੀ ਉਸਾਰੀ ਵਿੱਚ ਬਾਲ-ਸਾਹਿਤ ਦੀ ਭੂਮਿਕਾ ਅਹਿਮ ਹੁੰਦੀ ਹੈ। ਵਿਚਾਰ-ਚਰਚਾ ਨੂੰ ਅੱਗੇ ਤੋਰਦਿਆਂ ਡਾ. ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਬਲਦੇਵ ਸਿੰਘ ਸੜਕਨਾਮਾ ਦਾ ਅਣਗੌਲੇ ਇਤਿਹਾਸਕ ਨਾਇਕਾਂ ਨੂੰ ਉਭਾਰਨਾ ਹਮੇਸ਼ਾ ਯਾਦ ਰੱਖਿਆ ਜਾਵੇਗਾ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਬੋਲਦਿਆਂ ਡਾ. ਸੁਰਜੀਤ ਬਰਾੜ ਨੇ ਕਿਹਾ ਕਿ ਬਲਦੇਵ ਸਿੰਘ ਸੜਕਨਾਮਾ ਕੇਵਲ ਪੰਜਾਬ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਨਾਵਲਕਾਰ ਹੈ। ਜਗਜੀਤ ਸਿੰਘ ਲੱਡਾ ਨੇ ਆਪਣੇ ਜੀਵਨ ਅਤੇ ਲਿਖਣ ਪ੍ਰਕਿਰਿਆ ਸਬੰਧੀ ਚਰਚਾ ਕਰਦਿਆਂ ਕਿਹਾ ਬੱਚਿਆਂ ਨੂੰ ਵਿਗਿਆਨਕ ਸੂਝ-ਬੂਝ ਦੇਣਾ ਹੀ ਉਨ੍ਹਾਂ ਦੀ ਲੇਖਣੀ ਦਾ ਮੁੱਖ ਮੰਤਵ ਹੈ। ਇਸ ਮੌਕੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਪ੍ਰਫੁੱਲਤਾ ਵਿੱਚ ਵਡਮੁੱਲਾ ਯੋਗਦਾਨ ਪਾਉਣ ਲਈ ਸਭਾ ਵੱਲੋਂ ਬਲਦੇਵ ਸਿੰਘ ਸੜਕਨਾਮਾ ਅਤੇ ਜਗਜੀਤ ਸਿੰਘ ਲੱਡਾ ਨੂੰ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਦੇ ਆਰੰਭ ਵਿੱਚ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਹਾਸਰਸ ਕਲਾਕਾਰ ਜਸਵਿੰਦਰ ਭੱਲਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।

ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਵਸ ਅਤੇ ਜਨਮ ਅਸ਼ਟਮੀ ਨੂੰ ਸਮਰਪਿਤ ਵਿਸ਼ਾਲ ਕਵੀ ਦਰਬਾਰ ਵੀ ਹੋਇਆ, ਜਿਸ ਵਿੱਚ ਸਵੇਰ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਦੇ ਬਾਵਜੂਦ ਜਗਜੀਤ ਸਿੰਘ ਲੱਡਾ, ਹਮੀਰ ਸਿੰਘ, ਰਣਜੀਤ ਕੌਰ, ਦੀਪਿੰਦਰ ਕੌਰ, ਗੋਬਿੰਦ ਸਿੰਘ, ਬਲਦੇਵ ਸਿੰਘ, ਚਰਨਜੀਤ ਸਿੰਘ ਸਮਾਲਸਰ, ਜਸਵੰਤ ਗਿੱਲ ਸਮਾਲਸਰ, ਰਜਿੰਦਰ ਸਿੰਘ ਰਾਜਨ, ਅਵਤਾਰ ਸਿੰਘ ਮਾਨ, ਕਰਮ ਸਿੰਘ ਜ਼ਖ਼ਮੀ, ਹਾਕਮ ਸਿੰਘ ਰੂੜੇਕੇ, ਪੰਥਕ ਕਵੀ ਲਾਭ ਸਿੰਘ ਝੱਮਟ, ਸੁਰਜੀਤ ਸਿੰਘ ਮੌਜੀ, ਗੁਰਜੰਟ ਸਿੰਘ ਫ਼ੌਜੀ, ਜੰਗੀਰ ਖੋਖਰ ਮੋਗਾ, ਦਰਸ਼ਨ ਸਿੰਘ ਗੁਰੂ, ਡਾ. ਸੰਪੂਰਨ ਸਿੰਘ ਟੱਲੇਵਾਲੀਆ, ਡਾ. ਸੁਰਜੀਤ ਬਰਾੜ, ਕੁਲਵਿੰਦਰ ਸਿੰਘ ਜੱਖਲਾਂ, ਚਰਨਜੀਤ ਸਿੰਘ ਮੀਮਸਾ, ਇੰਦਰਪ੍ਰੀਤ ਕੌਰ, ਗੁਰੀ ਚੰਦੜ, ਨੂਰਪ੍ਰੀਤ ਕੌਰ, ਰਾਜ ਰਾਣੀ, ਸੁਖਨਦੀਪ ਕੌਰ, ਖੁਸ਼ਪ੍ਰੀਤ ਕੌਰ, ਗੁਰਸਿਮਰ ਕੌਰ, ਰੇਣੂ ਬਾਲਾ, ਵਿਧੀ ਸ਼ਰਮਾ, ਪਵਨ ਕੁਮਾਰ ਹੋਸ਼ੀ, ਸਰਬਜੀਤ ਸੰਗਰੂਰਵੀ, ਬਹਾਦਰ ਸਿੰਘ ਧੌਲਾ, ਰਣਬੀਰ ਸਿੰਘ ਪ੍ਰਿੰਸ, ਏਕਮਦੀਪ ਸਿੰਘ, ਹਰਜੋਤ ਸਿੰਘ, ਰਾਜਦੀਪ ਸਿੰਘ, ਬਕਸ਼ੀ ਰਾਮ, ਗੁਰਦਿਆਲ ਸਿੰਘ, ਬਲਬੀਰ ਸਿੰਘ, ਹਰਪ੍ਰੀਤ ਸਿੰਘ, ਬਲਵੰਤ ਸਿੰਘ, ਉਜਾਗਰ ਸਿੰਘ, ਮਨਜੀਤ ਸਿੰਘ ਅਤੇ ਭੁਪਿੰਦਰ ਸਿੰਘ ਆਦਿ ਵੱਡੀ ਗਿਣਤੀ ਵਿੱਚ ਕਵੀਆਂ ਨੇ ਹਿੱਸਾ ਲਿਆ। ਅੰਤ ਵਿੱਚ ਕਰਮ ਸਿੰਘ ਜ਼ਖ਼ਮੀ ਨੇ ਸਾਰੇ ਆਏ ਸਾਹਿਤਕਾਰਾਂ ਲਈ ਧੰਨਵਾਦੀ ਸ਼ਬਦ ਕਹੇ ਅਤੇ ਮੰਚ ਸੰਚਾਲਨ ਦੀ ਭੂਮਿਕਾ ਰਜਿੰਦਰ ਸਿੰਘ ਰਾਜਨ ਨੇ ਬਾਖ਼ੂਬੀ ਨਿਭਾਈ।

ਚਰਿੱਤਰ ਦੀ ਉਸਾਰੀ ਵਿੱਚ ਬਾਲ-ਸਾਹਿਤ ਦੀ ਭੂਮਿਕਾ ਅਹਿਮ: ਬਲਦੇਵ ਸਿੰਘ ਸੜਕਨਾਮਾ
  • Title : ਚਰਿੱਤਰ ਦੀ ਉਸਾਰੀ ਵਿੱਚ ਬਾਲ-ਸਾਹਿਤ ਦੀ ਭੂਮਿਕਾ ਅਹਿਮ: ਬਲਦੇਵ ਸਿੰਘ ਸੜਕਨਾਮਾ
  • Posted by :
  • Date : सितंबर 01, 2025
  • Labels :
  • Blogger Comments
  • Facebook Comments

0 comments:

एक टिप्पणी भेजें

Top