*ਐੱਸ.ਐੱਸ.ਡੀ ਕਾਲਜ ਦੇ ਸਾਇੰਸ ਵਿਭਾਗ ਨੇ ਅੱਖਾਂ ਦਾਨ ਦੀ ਮਹੱਤਤਾ ਸਬੰਧੀ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਪੋਸਟਰ ਮੈਕਿੰਗ ਮੁਕਾਬਲਾ ਕਰਵਾਇਆ*
ਬਰਨਾਲਾ, 1 ਸਤੰਬਰ ( ) : ਐੱਸ.ਐੱਸ.ਡੀ ਕਾਲਜ ਬਰਨਾਲਾ ਦੇ ਸਾਇੰਸ ਵਿਭਾਗ ਵੱਲੋਂ ਅੱਖਾਂ ਦਾਨ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣ ਅਤੇ ਟ੍ਰਾਂਸਪਲਾਂਟੇਸ਼ਨ ਲਈ ਕੋਰਨੀਆ ਦੀ ਘਾਟ ਨੂੰ ਪੂਰਾ ਕਰਨ ਦੀ ਉਦੇਸ਼ ਨਾਲ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ। ਕਾਲਜ ਦੇ ਸਾਇੰਸ ਵਿਭਾਗ ਵੱਲੋਂ ਅੱਖਾਂ ਦਾਨ ਸਬੰਧੀ ਪੰਦਰਵਾੜੇ ਦੀ ਸ਼ੁਰੂਆਤ ਵਿੱਚ ਕਰਵਾਏ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਪੂਰੇ ਉਤਸਾਹ ਨਾਲ ਹਿੱਸਾ ਲਿਆ ਗਿਆ। ਸੁਰੂਆਤ ਵਿੱਚ ਐੱਸ ਐੱਸ ਡੀ ਕਾਲਜ ਦੇ ਪ੍ਰਿੰਸੀਪਲ ਡਾ: ਰਾਕੇਸ਼ ਜਿੰਦਲ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਅੱਖਾਂ ਦਾਨ ਕਰਨੀਆਂ ਅੱਜ ਦੇ ਸਮੇਂ ਦੀ ਲੋੜ ਹੈ ਆਤੇ ਅੱਖਾਂ ਦਾਨ ਕਰਕੇ ਕੋਈ ਵੀ ਅਜੋਕੇ ਸਮੇਂ ਦਾ ਹੀਰੋ ਬਣ ਸਕਦਾ ਹੈ। ਇਸ ਉਪਰੰਤ ਕਰਵਾਏ ਗਏ ਪੋਸਟਰ ਮੇਕਿੰਗ ਮੁਕਾਬਲਿਆਂ ਵਿੱਚ ਕਮਲਜੀਤ ਸਿੰਘ ਅਤੇ ਖੁਸ਼ਪ੍ਰੀਤ ਕੌਰ (ਬੀ.ਐਸ.ਸੀ ਮੈਡੀਕਲ ਭਾਗ ਪਹਿਲਾ) ਨੇ ਪਹਿਲਾ ਸਥਾਨ ਹਾਸਲ ਕੀਤਾ, ਹੁਸਨਪ੍ਰੀਤ (ਬੀ.ਐਸ.ਸੀ ਨਾਨ ਮੈਡੀਕਲ ਭਾਗ ਪਹਿਲਾ) ਅਤੇ ਹਰਸ਼ਿਦ (ਬੀ.ਏ ਭਾਗ ਪਹਿਲਾ) ਨੇ ਦੂਸਰਾ ਸਥਾਨ ਅਤੇ ਹਰਮਨਪ੍ਰੀਤ ਸਿੰਘ (ਬੀ.ਏ ਭਾਗ ਪਹਿਲਾ ਅਤੇ ਸੁਮੀਤ ਕੁਮਾਰ (ਬੀ.ਐਸ.ਸੀ ਨਾਨ ਮੈਡੀਕਲ ਭਾਗ ਦੂਜਾ) ਨੇ ਤੀਸਰਾ ਸਥਾਨ ਹਾਸਲ ਕੀਤਾ। ਇਹਨਾਂ ਤੋਂ ਇਲਾਵਾ ਜਸਕਰਨ ਸਿੰਘ (ਬੀ.ਐਸ.ਸੀ ਮੈਡੀਕਲ ਭਾਗ ਪਹਿਲਾ) ਅਤੇ ਮਨਜਿੰਦਰ ਕੌਰ (ਬੀ.ਐਸ.ਸੀ ਨਾਨ ਮੈਡੀਕਲ ਭਾਗ ਪਹਿਲਾ) ਨੂੰ ਹੌਸਲਾ ਅਫਜਾਈ ਇਨਾਮ ਦਿੱਤਾ ਗਿਆ। ਪ੍ਰਿੰਸੀਪਲ ਡਾਕਟਰ ਰਾਕੇਸ਼ ਜਿੰਦਲ ਵੱਲੋਂ ਜੇਤੂ ਵਿਦਿਆਰਥੀਆਂ ਦੀ ਅਗਾਂਹ ਵਧੂ ਹੌਸਲਾ ਆਫਜਾਈ ਲਈ ਸਰਟੀਫਿਕੇਟ ਵੀ ਦਿੱਤੇ ਗਏ । ਇਸ ਪ੍ਰੋਗਰਾਮ ਦੀ ਅਗਵਾਈ ਸਾਇੰਸ ਵਿਭਾਗ ਦੇ ਅਧਿਆਪਕ ਸਾਹਿਬਾਨ ਡਾ. ਨਵਦੀਪ ਕੌਰ, ਪ੍ਰੋਫੈਸਰ ਸ਼ਿਫਾਲੀ ਜਿੰਦਲ, ਪ੍ਰੋਫੈਸਰ ਦੀਕਸ਼ਾ ਗੋਇਲ, ਪ੍ਰੋਫੈਸਰ ਰਮਨ ਜੋਤ ਅਤੇ ਪ੍ਰੋਫੈਸਰ ਗੁੰਜਨ ਵੱਲੋਂ ਕੀਤੀ ਗਈ।
0 comments:
एक टिप्पणी भेजें