ਗਊਸ਼ਾਲਾ ਧਨੌਲਾ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਦਿਹਾੜਾ ਧੂਮ ਧਾਮ ਨਾਲ ਮਨਾਇਆ
ਪੰਜਾਬ ਪ੍ਰਦੇਸ਼ ਪਲਿਊਸ਼ਨ ਕੰਟਰੋਲ ਬੋਰਡ ਦੇ ਚੀਫ ਇੰਜੀਨੀਅਰ ਸ਼੍ਰੀ ਕਰੁਨੇਸ਼ ਗਰਗ ਜੀ ਇਹ ਉਹਨਾਂ ਦੇ ਪਰਿਵਾਰ ਵੱਲੋਂ ਦਿੱਤਾ ਗਿਆ ਗਊਸ਼ਾਲਾ ਨੂੰ ਵੱਡਾ ਜਨਰੇਟਰ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 16 ਅਗਸਤ :--ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਜਨਮ ਅਸਟਮੀ ਦਾ ਦਿਹਾੜਾ ਗਊਸ਼ਾਲਾ ਧਨੌਲਾ ਵਿੱਚ ਧੂਮ ਧਾਮ ਨਾਲ ਮਨਾਇਆ ਗਿਆ ਇਸ ਮੌਕੇ ਤੇ ਇਨਵੈਸਟ ਪੰਜਾਬ, ਅਤੇ ਪੰਜਾਬ ਪਲਿਊਸ਼ਨ ਕੰਟਰੋਲ ਬੋਰਡ ਦੇ ਚੀਫ ਇੰਜੀਨੀਅਰ ਸ੍ਰੀ ਕਰੁਨੇਸ਼ ਗਰਗ , ਆਪਣੇ ਪਰਿਵਾਰ ਸਮੇਤ ਵਿਸ਼ੇਸ਼ ਤੌਰ ਤੇ ਪਹੁੰਚੇ।ਉਹਨਾਂ ਨੇ ਗਊਸ਼ਾਲਾ ਵਾਸਤੇ ਕਰੀਬ 7 ਲੱਖ ਰੁਪਏ ਦੀ ਰਾਸ਼ੀ ਦੇ ਭੇਜੇ ਜਨਰੇਟਰ ਦਾ ਵਿਦਵਾਨ ਪੰਡਿਤ ਚੂੰਨੀ ਲਾਲ ਜੀ ਦੁਆਰਾ ਪੂਜਾ ਕਰਨ ਉਪਰੰਤ ਉਦਘਾਟਨ ਗਰਗ ਸਾਹਿਬ ਦੇ ਮਾਤਾ ਜੀ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਤੇ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਜੀਵਨ ਕੁਮਾਰ ਬਾਂਸਲ, ਅਤੇ ਰਜਨੀਸ਼ ਕੁਮਾਰ ਬਾਂਸਲ ਵੱਲੋਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਗਿਆ। ਰਜਨੀਸ਼ ਕੁਮਾਰ ਬਾਂਸਲ ਤੇ ਜੀਵਨ ਕੁਮਾਰ ਬਾਂਸਲ ਨੇ ਗਰਗ ਪਰਿਵਾਰ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਗਊਸ਼ਾਲਾ ਚ ਹੁਣ ਹਾਲ ਅਤੇ ਲੰਗਰ ਹਾਲ ਵਿੱਚ ਪਹਿਲਾਂ ਪੰਜ ਏਸੀ ਚੱਲ ਰਹੇ ਹਨ ਹੁਣ 14 ਏਸੀਆਂ ਦੀ ਹੋਰ ਲੋੜ ਹੈ। ਉਸੇ ਮੌਕੇ ਤੇ ਇੱਕ ਏਸ਼ੀ ਸ੍ਰੀ ਕਰੁਨੇਸ਼ ਗਰਗ ਅਤੇ 10 ਦੇ ਕਰੀਬ ਏਸੀ ਸ਼ਹਿਰ ਦੇ ਦਾਨੀ ਸੱਜਣਾਂ ਵੱਲੋਂ ਇੱਕ ਇੱਕ ਏਸੀ ਦੇਣ ਦੀ ਹਾਮੀ ਭਰੀ। ਇਸ ਮੌਕੇ ਤੇ ਮਹਿਲਾ ਕੀਰਤਨ ਮੰਡਲ ਵੱਲੋਂ ਭਗਵਾਨ ਵੱਲੋਂ ਸ੍ਰੀ ਕ੍ਰਿਸ਼ਨ ਭਗਵਾਨ ਜੀ ਦਾ ਕੀਰਤਨ ਕੀਤਾ ਗਿਆ ਅਤੇ ਕੱਟਿਆ ਗਿਆ। ਇਸ ਮੌਕੇ ਤੇ ਸਮਾਜ ਸੇਵੀ ਡਾਕਟਰ ਰੂਪ ਲਾਲ ਬਾਂਸਲ ,ਸਮਾਜ ਸੇਵੀ ਸ੍ਰੀ ਪੁਰਸ਼ੋਤਮ ਲਾਲ ਗੋਇਲ ,ਸ੍ਰੀ ਜਨਕ ਰਾਜ ਬਾਂਸਲ, ਪ੍ਰਧਾਨ ਸੈਲਰ ਐਸੋਸੀਏਸ਼ਨ ਬੋਨੀ ਬਾਂਸਲ, ਡਾਕਟਰ ਸੰਕਰ ਬਾਂਸਲ, ਪ੍ਰਧਾਨ ਵਪਾਰ ਮੰਡਲ ਰਮਨ ਵਰਮਾ, ਪ੍ਰਧਾਨ ਅਰੁਣ ਕੁਮਾਰ ਬਾਂਸਲ, ਪ੍ਰਧਾਨ ਸੁਰਜੀਤ ਸਿੰਘ, ਦੀਪੂ ਬਾਂਸਲ, ਗੁਰਵਿੰਦਰ ਕੁਮਾਰ ਕਾਕੂ ਬਾਂਸਲ, ਪ੍ਰਵੀਨ ਕੁਮਾਰ ਬਾਂਸਲ,ਸੁਰਿੰਦਰ ਬਾਂਸਲ ਬੀਟਾ, ਧਰਮਿੰਦਰ ਕੰਡੇ, ਪ੍ਰਧਾਨ ਰਜਿੰਦਰ ਕੁਮਾਰ ਗਰਗ , ਵਿਜੇ ਕੁਮਾਰ ਬੱਬੂ, ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ ਦੇ ਪ੍ਰਧਾਨ ਅਤੇ ਅਹੁਦੇਦਾਰ ਮੌਜੂਦ ਸਨ।
0 comments:
एक टिप्पणी भेजें