ਸੱਚਖੰਡ ਵਾਸੀ ਜਥੇਦਾਰ ਗੁਰਬਚਨ ਸਿੰਘ ਬਿੱਲੂ ਨਮਿਤ ਪਹਿਲਾ ਬਰਸੀ ਸਮਾਗਮ ਮਿਤੀ 5 ਸਤੰਬਰ ਦਿਨ ਸ਼ੁਕਰਵਾਰ ਗੁਰਦੁਆਰਾ ਬਾਬਾ ਕਾਲਾ ਮਹਿਰ ਵਿਖੇ ਹੋਵੇਗਾ
Dr Rakesh Punj
ਬਰਨਾਲਾ 28 ਅਗਸਤ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਵ ਸਰਦਾਰ ਸੁਰਜੀਤ ਸਿੰਘ ਬਰਨਾਲਾ ਸਾਬਕਾ ਮੁੱਖ ਮੰਤਰੀ ਪੰਜਾਬ ਸਾਬਕਾ ਕੇਂਦਰੀ ਮੰਤਰੀ, ਸਾਬਕਾ ਗਵਰਨਰ ਤਮਿਲਨਾਡੂ ਦੇ ਅਤੀ ਕਰੀਬੀ ਸੱਚਖੰਡ ਵਾਸੀ ਜਥੇਦਾਰ ਗੁਰਬਚਨ ਸਿੰਘ ਬਿੱਲੂ ਨਮਿਤ ਪਹਿਲਾ ਬਰਸੀ ਸਮਾਗਮ ਮਿਤੀ 5 ਸਤੰਬਰ ਦਿਨ ਸ਼ੁਕਰਵਾਰ ਨੂੰ ਗੁਰਦੁਆਰਾ ਬਾਬਾ ਕਾਲਾ ਮਹਿਰ ਵਿਖੇ ਸਵੇਰੇ 9 ਵਜੇ ਤੋਂ 11.30 ਵਜੇ ਤੱਕ ਹੋਵੇਗਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨਾਂ ਦੇ ਸਪੁੱਤਰ ਬਲਵੰਤ ਸਿੰਘ ਤਰਲੋਕ ਸਿੰਘ ਅਤੇ ਬਲਜਿੰਦਰ ਸਿੰਘ ਚੌਹਾਨ ਨੇ ਕਿਹਾ ਕੇ ਉਨ੍ਹਾਂ ਦੇ ਪਿਤਾ ਸੱਚਖੰਡ ਵਾਸੀ ਜਥੇਦਾਰ ਗੁਰਬਚਨ ਸਿੰਘ ਬਿੱਲੂ ਜੀ ਨੂੰ ਪਿਆਰ ਕਰਨ ਵਾਲੇ ਅਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਮੌਕੇ ਪਹੁੰਚਣ ਦੀ ਅਪੀਲ ਕੀਤੀ ਉਹਨਾਂ ਕਿਹਾ ਕਿ ਉਹਨਾਂ ਦੇ ਪਿਤਾ ਸੱਚਖੰਡ ਵਾਸੀ ਜਥੇਦਾਰ ਗੁਰਬਚਨ ਸਿੰਘ ਬਿੱਲੂ ਜੋ ਕਿ ਇੱਕ ਸਾਫ ਸੁਥਰੀ ਛਵੀ ਦੇ ਮਾਲਕ ਸਨ ਉਹਨਾਂ ਦਾ ਜੀਵਨ ਬਿਲਕੁਲ ਬੇਦਾਗ ਸੀ ਉਹਨਾਂ ਆਪਣੀ ਪੂਰੀ ਜ਼ਿੰਦਗੀ ਜਿੱਥੇ ਗਰੀਬ ਲੋਕਾਂ ਦੀ ਅਤੇ ਹਰ ਲੋੜਵੰਦ ਦੀ ਮਦਦ ਕੀਤੀ ਉਥੇ ਹੀ ਉਹ ਬਾਣੀ ਨਾਲ ਬਹੁਤ ਜਿਆਦਾ ਜੁੜੇ ਹੋਏ ਸਨ ਬਾਣੀ ਦਾ ਪ੍ਰਭਾਵ ਹੀ ਸੀ ਕਿ ਉਹਨਾਂ ਰਾਜਨੀਤੀ ਵਿੱਚ ਹੁੰਦੇ ਹੋਏ ਆਪਣੇ ਲਈ ਜਾਂ ਆਪਣੇ ਪਰਿਵਾਰ ਲਈ ਕਦੇ ਵੀ ਕੁਝ ਨਹੀਂ ਮੰਗਿਆ ਹਮੇਸ਼ਾ ਲੋਕਾਂ ਦੀ ਸੇਵਾ ਲਈ ਤਤਪਰ ਰਹੇ ਅਤੇ ਲੋਕ ਸੇਵਾ ਨੂੰ ਹੀ ਪਹਿਲ ਦਿੱਤੀ ਉਨਾਂ ਦਾ ਜੀਵਨ ਬਹੁਤ ਹੀ ਸਾਦਾ ਜੀਵਨ ਸੀ ਉਨਾਂ ਹਮੇਸ਼ਾ ਆਪਣੀ ਪਾਰਟੀ ਲਈ ਵੀ ਵਫਾਦਾਰੀ ਦਿਖਾਉਂਦਿਆਂ ਇੱਕ ਜਗ੍ਹਾ ਤੇ ਹੀ ਚੱਟਾਨ ਵਾਂਗ ਬਰਨਾਲਾ ਪਰਿਵਾਰ ਨਾਲ ਖੜੇ ਰਹੇ ਬਹੁਤ ਮੁਸ਼ਕਿਲਾਂ ਅਤੇ ਔਕੜਾਂ ਆਣ ਦੇ ਬਾਵਜੂਦ ਵੀ ਉਹ ਆਪਣੇ ਸਟੈਂਡ ਤੋਂ ਛਾਂ ਨਹੀਂ ਹਟੇ ਆਪਣੇ ਰਾਜਨੀਤਿਕ ਕਰੀਅਰ ਦੌਰਾਨ ਉਹਨਾਂ ਨੂੰ ਕਈ ਪਾਰਟੀਆਂ ਵੱਲੋਂ ਵੱਡੀਆਂ ਆਫਰਾਂ ਵੀ ਕੀਤੀਆਂ ਗਈਆਂ ਪਰ ਉਹਨਾਂ ਨੇ ਹਮੇਸ਼ਾ ਉਹਨਾਂ ਆਫਰਾਂ ਨੂੰ ਠਕਰਾਉਂਦੇ ਹੋਏ ਆਪਣੀ ਪਾਰਟੀ ਨਾਲ ਵਫਾਦਾਰੀ ਨਿਭਾਈ ਅਤੇ ਇੱਕ ਜਗਹਾ ਹੀ ਖੜੇ ਰਹੇ ਉਨਾਂ ਸੱਤਾ ਵਿੱਚ ਰਹਿੰਦੇ ਹੋਏ ਵੀ ਹਰ ਗਰੀਬ ਲੋੜਵੰਦ ਦੀ ਮਦਦ ਕੀਤੀ ਅਤੇ ਲੋਕਾਂ ਦੇ ਕਾਰਜ ਬਿਨਾਂ ਕਿਸੇ ਸਵਾਰਥ ਤੋਂ ਕਰਵਾਏ ਉਹਨਾਂ ਨੇ ਕਈ ਸਰਕਾਰਾਂ ਦੇਖੀਆਂ ਅਤੇ ਸਰਦਾਰ ਸੁਰਜੀਤ ਸਿੰਘ ਬਰਨਾਲਾ ਦੇ ਅਤੀ ਕਰੀਬੀਆਂ ਵਿੱਚੋਂ ਇੱਕ ਹੁੰਦੇ ਹੋਏ ਵੀ ਕਦੇ ਆਵਰ ਦਾ ਗਲਤ ਇਸਤੇਮਾਲ ਨਹੀਂ ਕੀਤਾ ਹਮੇਸ਼ਾ ਪਾਰਟੀ ਦੀ ਚੜਦੀ ਕਲਾ ਅਤੇ ਲੋਕਾਂ ਦੀ ਸੇਵਾ ਅਤੇ ਨਿਤਨੇਮ ਨੂੰ ਹੀ ਤਰਜੀਹ ਦਿੱਤੀ ਇਹੀ ਕਾਰਨ ਸੀ ਕਿ ਉਨਾਂ ਆਪਣੇ ਅੰਤਿਮ ਸਮੇਂ ਵਿੱਚ ਵੀ ਆਪਣਾ ਆਪਰੇਸ਼ਨ ਕਰਾਉਣ ਤੋਂ ਇਸ ਲਈ ਮਨਾ ਕਰ ਦਿੱਤਾ ਕਿਉਂਕਿ ਡਾਕਟਰਾਂ ਨੇ ਉਹਨਾਂ ਦਾ ਆਪਰੇਸ਼ਨ ਕਰਨ ਲਈ ਉਹਨਾਂ ਦੇ ਕੇਸ ਕੱਟੇ ਜਾਣ ਦੀ ਗੱਲ ਆਖ ਦਿੱਤੀ ਪਰ ਜਥੇਦਾਰ ਜੀ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਸਿੱਖੀ ਸਰੂਪ ਨੂੰ ਸਮਰਪਿਤ ਰਹੇ ਇਸੇ ਲਈ ਉਹਨਾਂ ਨੂੰ ਅੱਜ ਵੀ ਯਾਦ ਕਰਕੇ ਲੋਕ ਉਹਨਾਂ ਦੀਆਂ ਮਿਸਾਲਾਂ ਦਿੰਦੇ ਹਨ ਅਤੇ ਕਹਿੰਦੇ ਹਨ ਕਿ ਅਜਿਹੇ ਵਿਅਕਤੀ ਬਹੁਤ ਘੱਟ ਇਸ ਦੁਨੀਆਂ ਤੇ ਆਉਂਦੇ ਹਨ ਜੋ ਆਪਣੇ ਲਈ ਨਹੀਂ ਬਲਕਿ ਦੂਜਿਆਂ ਲਈ ਆਪਣਾ ਜੀਵਨ ਜਿਉਂਦੇ ਹਨ ਜਥੇਦਾਰ ਗੁਰਬਚਨ ਸਿੰਘ ਬਿੱਲੂ ਪੂਰਨ ਗੁਰਸਿੱਖ ਸਨ ਅਤੇ ਉਨਾਂ ਆਪਣਾ ਜੀਵਨ ਗੁਰੂ ਸਾਹਿਬ ਦੀ ਬੰਦਗੀ ਅਤੇ ਸੇਵਾ ਦੇ ਨਾਲ ਨਾਲ ਲੰਮਾ ਸਮਾਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਨਿਸਵਾਰਥ ਸੇਵਾ ਕੀਤੀ ਉਹਨਾਂ ਕਦੇ ਵੀ ਆਪਣੇ ਲਈ ਕੋਈ ਉੱਚ ਉਹਦਾ ਨਹੀਂ ਮੰਗਿਆ ਅਤੇ ਨਾ ਹੀ ਆਪਣੇ ਪਰਿਵਾਰ ਲਈ ਕਦੇ ਕਿਸੇ ਚੀਜ਼ ਦੀ ਮੰਗ ਕੀਤੀ ਜਦ ਕਿ ਉਹ ਲੰਮਾ ਸਮਾਂ ਮੌਕੇ ਦੀਆਂ ਸਰਕਾਰਾਂ ਵਿੱਚ ਰਹੇ ਅਤੇ ਉਹ ਸਰਦਾਰ ਸੁਰਜੀਤ ਸਿੰਘ ਬਰਨਾਲਾ ਦੇ ਅਤੀ ਕਰੀਬੀ ਸਾਥੀਆਂ ਵਿੱਚੋਂ ਇੱਕ ਸਨ ਸਰਦਾਰ ਸੁਰਜੀਤ ਸਿੰਘ ਬਰਨਾਲਾ ਕਈ ਉੱਚ ਅਹੁਦਿਆਂ ਦੇ ਰਹੇ ਕਈ ਸਰਕਾਰਾਂ ਵਿੱਚ ਰਹੇ ਅਤੇ ਉਹਨਾਂ ਦੇ ਨਾਲ ਜਥੇਦਾਰ ਗੁਰਬਚਨ ਸਿੰਘ ਬਿੱਲੂ ਵੀ ਸਾਏ ਦੀ ਤਰ੍ਹਾਂ ਚਲਦੇ ਸਨ ਪਰ ਉਹਨਾਂ ਰਾਜਨੀਤਿਕ ਪ੍ਰਭਾਵ ਦਾ ਕਦੇ ਵੀ ਫਾਇਦਾ ਆਪਣੇ ਲਈ ਜਾਂ ਆਪਣੇ ਪਰਿਵਾਰ ਲਈ ਨਹੀਂ ਲਿਆ ਉਹ ਇੱਕ ਸੱਚੇ ਸੁੱਚੇ ਆਗੂ ਸਨ ਜੋ ਕਿ ਅੱਜ ਦੇ ਸਮੇਂ ਵਿੱਚ ਬਹੁਤ ਘੱਟ ਦੇਖਣ ਨੂੰ ਮਿਲਦੇ ਹਨ ਉਹਨਾਂ ਆਪਣਾ ਜਿਆਦਾਤਰ ਸਮਾਂ ਲੋਕਾਂ ਦੀ ਸੇਵਾ ਅਤੇ ਨਿਤਨੇਮ ਨੂੰ ਦਿੰਦੇ ਸਨ ਇਸੇ ਲਈ ਅੱਜ ਵੀ ਗਰੀਬ ਅਤੇ ਬੇਸਹਾਰਾ ਲੋਕ ਉਹਨਾਂ ਨੂੰ ਯਾਦ ਕਰਕੇ ਰੋ ਪੈਂਦੇ ਹਨ ਅੱਜ ਵੀ ਉਨ੍ਹਾਂ ਦਾ ਨਾ ਬੜੇ ਸਤਿਕਾਰ ਨਾਲ ਲਿਆ ਜਾਦਾ ਹੈ ਤੇ ਲੋਕ ਉਨ੍ਹਾਂ ਵੱਲੋ ਕੀਤੇ ਸਮਾਜ ਭਲਾਈ ਦੇ ਕੰਮਾਂ ਨੂੰ ਅੱਜ ਵੀ ਯਾਦ ਕਰਦੇ ਹਨ
0 comments:
एक टिप्पणी भेजें