ਭੇਦ ਭਰੇ ਹਾਲਾਤਾਂ ਚ ਪਿਕਅਪ ਤੇ ਲਟਕਦੀ ਮਿਲੀ ਡਰਾਈਵਰ ਦੀ ਲਾਸ਼
ਸੰਜੀਵ ਗਰਗ ਕਾਲੀ
ਧਨੌਲਾ ਮੰਡੀ , 14 ਅਗਸਤ :--
ਅੱਜ ਸਵੇਰ ਹੁੰਦਿਆਂ ਹੀ ਧਨੌਲਾ ਤੋਂ ਭੀਖੀ ਰੋਡ ਤੇ ਇੱਕ ਪਿਕਅਪ ਡਰਾਈਵਰ ਦੀ ਗੱਡੀ ਦੇ ਪਿਛਲੇ ਪਾਸੇ ਲੜਕਦੀ ਹੋਈ ਲਾਸ਼ ਮਿਲੀ ਹੈ। ਇਸ ਸਬੰਧੀ ਥਾਣਾ ਧਨੌਲਾ ਦੇ ਐਸਐਚਓ ਇੰਸਪੈਕਟਰ ਸ. ਜਗਜੀਤ ਸਿੰਘ ਘੁਮਾਣ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵੇਰੇ ਸਾਨੂੰ ਸਾਢੇ ਪੰਜ ਵਜੇ ਕੰਟਰੋਲ ਰੂਮ ਤੋਂ ਇਤਲਾਹ ਮਿਲੀ ਸੀ ਕਿ ਭੀਖੀ ਰੋਡ ਤੇ ਇੱਕ ਵਿਅਕਤੀ ਦੀ ਲਾਸ਼ ਗੱਡੀ ਤੇ ਲਟਕ ਰਹੀ ਹੈ। ਤਾਂ ਉਹਨਾਂ ਨੇ ਆਪਣੀ ਟੀਮ ਨੂੰ ਨਾਲ ਲੈ ਕੇ ਮੌਕੇ ਤੇ ਪਹੁੰਚ ਕੇ ਕਾਰਵਾਈ ਅਮਲ ਵਿੱਚ ਲਿਆਂਦੀ। ਫੋਰਸਿੰਸ , ਤੇ ਫਿੰਗਰ ਪ੍ਰਿੰਟ ਦੀਆਂ ਟੀਮਾਂ ਵੀ ਮੌਕੇ ਤੇ ਪਹੁੰਚ ਗਈਆਂ। ਇਸ ਦੀ ਸ਼ਨਾਖਤ ਸਤਪਾਲ ਸਿੰਘ ਪੁੱਤਰ ਬਹਾਦਰ ਸਿੰਘ ਪਿੰਡ ਅਸਪਾਲ ਕਲਾਂ ਵਜੋਂ ਹੋਈ। ਮ੍ਰਿਤਕ ਸਤਪਾਲ ਸਿੰਘ ਦੀ ਪਿਛਲੀ ਕੰਡਕਟਰ ਸਾਇਡ ਗੱਡੀ ਨਾਲ ਲਟਕ ਰਿਹਾ ਸੀ ਫਿਰ ਇਸ ਘਰ ਵਾਲਿਆਂ ਨੂੰ ਸੂਚਿਤ ਕੀਤਾ ਅਤੇ ਮ੍ਰਿਤਕ ਦੇਹ ਨੂੰ ਸਿਵਿਲ ਹਸਪਤਾਲ ਬਰਨਾਲਾ ਦੀ ਮੋਰਚਰੀ ਵਿੱਚ ਪਹੁੰਚਾਇਆ। ਉਹਨਾਂ ਕਿਹਾ ਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਮੌਕੇ ਤੇ ਪਿੰਡ ਦੇ ਸਰਪੰਚ ਅਤੇ ਹੋਰ ਪਿੰਡ ਵਾਸੀਆਂ ਅਤੇ ਮ੍ਰਿਤਕ ਦੇ ਭਰਾ ਗੁਰਤੇਜ ਸਿੰਘ ਨੇ ਕਥਿਤ ਤੌਰ ਤੇ ਦੱਸਿਆ ਕਿ ਮੇਰੇ ਭਰਾ ਨਾਲ ਪਿੱਕ ਅਪ ਗੱਡੀ ਦੇ ਲੈਣ ਦੇਣ ਵਿੱਚ ਸੱਤਪਾਲ ਸਿੰਘ ਨਾਲ ਅਕਸਰ ਝਗੜਦੇ ਰਹਿੰਦੇ ਸਨ , ਉਸ ਨੂੰ ਪ੍ਰੇਸ਼ਾਨ ਕਰਦੇ ਸਨ ਜਿਸ ਕਾਰਨ ਸਾਨੂੰ ਸੱਕ ਹੈ ਕਿ ਉਸ ਦਾ ਕਤਲ ਕੀਤਾ ਗਿਆ ਹੈ। ਪੁਲਿਸ ਦੀਆਂ ਟੀਮਾਂ ਵੱਖ ਵੱਖ ਪਹਿਲੂਆਂ ਤੋਂ ਜਾਂਚ ਪੜਤਾਲ ਕਰ ਰਹੀਆਂ ਹਨ। ਇਸ ਮੌਕੇ ਤੇ ਪਿੰਡ ਦੇ ਸਰਪੰਚ ਤੋਂ ਇਲਾਵਾ ਸੋਨੀ, ਜੱਗਾ, ਦਰਸ਼ਨ, ਪ੍ਰਹਲਾਦ ਅਤੇ ਹੋਰ ਪਿੰਡ ਵਾਸੀ ਮੌਜੂਦ ਸਨ। ਮਿਰਤਕ ਪਿੱਛੇ ਬਜ਼ੁਰਗ ਮਾਂ, ਵਿਧਵਾ ਪਤਨੀ, ਦੋ ਲੜਕੇ ਛੱਡ ਗਿਆ ਹੈ।
0 comments:
एक टिप्पणी भेजें