ਸਿਹਤ ਵਿਭਾਗ ਵੱਲੋਂ ਸਬ ਸੈਂਟਰ ਛੰਨ੍ਹਾਂ ਵਿੱਚ ਮਨਾਇਆ ਗਿਆ ਵਿਸ਼ਵ ਵਾਤਾਵਰਨ ਦਿਵਸ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 5 ਜੂਨ :-- ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਅਤੇ ਡਾਇਰੈਕਟਰ ਸਿਹਤ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਸਿਵਲ ਸਰਜਨ ਡਾਕਟਰ ਬਲਜੀਤ ਸਿੰਘ ਦੀ ਰਹਿਨੁਮਾਈ ਹੇਠ ਐਸਐਮਓ ਧਨੋਲਾ ਡਾਕਟਰ ਸਤਵੰਤ ਸਿੰਘ ਔਜਲਾ ਦੀ ਅਗਵਾਈ ਹੇਠ ਸਬ ਸੈਂਟਰ ਫਤਿਹਗੜ੍ਹ ਛੰਨ੍ਹਾਂ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ ਮਨਾਇਆ ਗਿਆ ਬਲਾਕ ਐਜੂਕੇਟਰ ਬਲਰਾਜ ਸਿੰਘ ਕਾਲੇਕੇ ਨੇ ਦੱਸਿਆ ਹਰ ਸਾਲ ਪੰਜ ਜੂਨ ਨੂੰ ਵਿਸਵ ਵਾਤਾਵਰਨ ਦਿਵਸ ਦਿਵਸ ਮਨਾਇਆ ਜਾਂਦਾ ਹੈ। ਵਧ ਰਹੇ ਸਹਿਰੀ ਕਰਨ ਕਾਰਨ ਦਰੱਖਤਾਂ ਦੀ ਕਟਾਈ,ਫਾਲਤੂ ਕੂੜਾ ਕਰਕਟ,ਪਲਾਸਟਿਕ ਦੇ ਢੇਰ ਜੋ ਛੇਤੀ ਨਸ਼ਟ ਨਹੀਂ ਹੁੰਦੇ ਜਾਂ ਜਦੋਂ ਇਹ ਸਾੜੇ ਜਾਂਦੇ ਹਨ ਤਾਂ ਬਹੁਤ ਸਾਰੀਆਂ ਜ਼ਹਿਰੀਲੀਆਂ ਗੈਸਾਂ ਵਾਤਾਵਰਨ ਪ੍ਰਦੂਸ਼ਣ ਕਾਰਨ ਬਹੁਤ ਸਾਰੀਆਂ ਬੀਮਾਰੀਆਂ ਸਾਹ ਦੇ ਰੋਗ,ਕੰਨਾਂ ,ਚਮੜੀ ਦੇ ਰੋਗ ਅਤੇ ਤਣਾਅ ਦਾ ਕਾਰਨ ਬਣਦੀਆਂ ਹਨ ।ਵਧ ਰਹੀ ਮਸ਼ੀਨਰੀ ਅਤੇ ਏਅਰ ਕੰਡੀਸਨ ਵੀ ਵਾਤਾਵਰਨ ਪ੍ਰਦੂਸ਼ਣ ਦਾ ਕਾਰਨ ਬਣਦੇ ਹਨ ।
ਸਾਨੂੰ ਸਾਰਿਆਂ ਨੂੰ ਰਲ ਕੇ ਵਾਤਾਵਰਨ ਦੀ ਸੁਰੱਖਿਆ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ,ਪਲਾਸਟਿਕ ਦੀ ਵਰਤੋਂ ਨਹੀਂ ਕਰਨੀ ਚਾਹੀਦੀ,ਮਸ਼ੀਨਰੀ ਦੀ ਥਾਂ ਪੈਦਲ ਤੇ ਹੱਥੀਂ ਕੰਮ ਕਰਨਾ ਅਤੇ ਏਅਰ ਕੰਡੀਸਨ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ ।ਆਓ ਆਪਾਂ ਸਾਰੇ ਮਿਲ ਕੇ ਕੁਦਰਤੀ ਸਰੋਤਾਂ ਦੀ ਸੰਭਾਲ ਕਰੀਏ ਅਤੇ ਬਿਮਾਰੀਆਂ ਤੋਂ ਬਚਾਅ ਕਰ ਸਕੀਏ ।ਇਸ ਸਮੇਂ ਮਨਪ੍ਰੀਤ ਕੌਰ ਸੀਐਚਓ ਮਨਦੀਪ ਸਿੰਘ ਸੰਦੀਪ ਕੌਰ ਅਤੇ ਸਮੀਨਾ ਬੇਗਮ ਹਾਜ਼ਰ ਸਨ।
0 comments:
एक टिप्पणी भेजें