ਅਸਪਾਲ ਕਲਾਂ ਗਰਿੱਡ ਤੋਂ ਚਲਦੇ ਪਿੰਡਾਂ ਅਤੇ ਖੇਤਾਂ ਦੀ ਬਿਜਲੀ ਸਪਲਾਈ 6 ਜੂਨ ਦਿਨ ਸੁੱਕਰਵਾਰ ਨੂੰ ਰਹੇਗੀ ਬੰਦ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ , 5 ਜੂਨ :- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦਫਤਰ ਧਨੌਲਾ ਦੇ ਐਸਡੀਓ ਪਰਸ਼ੋਤਮ ਲਾਲ , ਜੇਈ ਚਾਨਣ ਸਿੰਘ, ਜੇਈ ਜਗਸੀਰ ਸਿੰਘ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਸਪਾਲ ਕਲਾਂ ਗਰਿੱਡ ਦੀ ਜਰੂਰੀ ਮੈਂਟੀਨੈਂਸ ਕਰਨ ਲਈ ਮਿਤੀ 6 ਜੂਨ ਦਿਨ ਸੁੱਕਰਵਾਰ ਨੂੰ ਪਿੰਡ ਅਸਪਾਲ ਕਲਾਂ ਗਰਿੱਡ ਤੋਂ ਚਲਦੇ ਪਿੰਡ ਅਸਪਾਲ ਕਲਾਂ, ਅਸਪਾਲ ਖੁਰਦ, ਕਾਲੇਕੇ, ਬਦਰਾ, ਭੈਣੀ ਫੱਤਾ ,ਕੋਟਦੁੱਨਾ, ਵਾਹਿਗੁਰੂਪੁਰਾ, ਰਾਜੀਆ ਅਤੇ ਪੰਧੇਰ ਪਿੰਡਾਂ ਦੀ ਘਰਾਂ ਵਾਲੀ ਬਿਜਲੀ ਸਪਲਾਈ ਅਤੇ ਖੇਤੀ ਸੈਕਟਰ ਦੀ ਬਿਜਲੀ ਸਵੇਰੇ 8.00 ਵਜੇ ਤੋਂ ਸ਼ਾਮ 4.00 ਵਜੇ ਤੱਕ ਬੰਦ ਰਹੇਗੀ। ਸੋ ਸਾਰੇ ਸੰਬੰਧਤ ਪਿੰਡਾਂ ਦੇ ਵੀਰਾਂ, ਭੈਣਾਂ, ਭਰਾਵਾਂ, ਤੇ ਜਿੰਮੇਵਾਰ ਵਿਅਕਤੀਆਂ ਨੂੰ ਬੇਨਤੀ ਹੈ ਕਿ ਉਹ ਆਪਣੇ ਆਪਣੇ ਪ੍ਰਬੰਧ ਪਹਿਲਾਂ ਕਰ ਲੈਣ ।
ਇਸ ਸੂਚਨਾ ਨੂੰ ਅੱਗੇ ਵੀ ਸ਼ੇਅਰ ਕਰੋ ਤਾਂ ਕਿ ਹੋਰਨਾ ਨੂੰ ਵੀ ਪਤਾ ਲੱਗ ਸਕੇ ਉਹ ਵੀ ਆਪਣੇ ਪ੍ਰਬੰਧ ਕਰ ਲੈਣ ।
ਧੰਨਵਾਦ ਜੀ।
ਧਨੌਲਾ ਮੰਡੀ ਤੋਂ ਸੰਜੀਵ ਗਰਗ ਕਾਲੀ ਦੀ ਰਿਪੋਰਟ।

0 comments:
एक टिप्पणी भेजें