Contact for Advertising

Contact for Advertising

Latest News

गुरुवार, 5 जून 2025

ਐੱਸ.ਐੱਸ.ਡੀ ਕਾਲਜ ਨੇ ਉਨਤ ਭਾਰਤ ਅਭਿਆਨ ਤਹਿਤ ਸੇਖਾ ਵਿਖੇ ਸਿਹਤ ਜਾਗਰੂਕਤਾ ਕੈਂਪ ਲਾਇਆ*

 *ਐੱਸ.ਐੱਸ.ਡੀ ਕਾਲਜ ਨੇ ਉਨਤ ਭਾਰਤ ਅਭਿਆਨ ਤਹਿਤ ਸੇਖਾ ਵਿਖੇ ਸਿਹਤ ਜਾਗਰੂਕਤਾ ਕੈਂਪ ਲਾਇਆ* 


ਬਰਨਾਲਾ, 4 ਜੂਨ (  ਕੇਸ਼ਵ ਵਰਦਾਨ ਪੁੰਜ  ) : ਐੱਸ.ਐੱਸ.ਕਾਲਜ ਬਰਨਾਲਾ ਵੱਲੋਂ ਉੱਨਤ ਭਾਰਤ ਅਭਿਆਨ ਦੇ ਪ੍ਰੋਜੈਕਟ ਤਹਿਤ ਗ੍ਰਾਮੀਣ ਖੇਤਰਾਂ ਦੀ ਭਲਾਈ ਲਈ ਕਾਲਜ ਵੱਲੋਂ ਗ੍ਰਹਿਣ ਕੀਤੇ ਗਏ ਪੰਜ ਪਿੰਡਾਂ ਵਿੱਚੋਂ ਇੱਕ ਪਿੰਡ ਸੇਖਾ ਵਿੱਚ ਅੱਜ ਇੱਕ ਵਿਸ਼ੇਸ਼ ਸਿਹਤ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਬਰਨਾਲਾ ਦੀ ਪ੍ਰਸਿੱਧ ਸ਼ਖਸ਼ੀਅਤ ਡਾਕਟਰ ਜਸਬੀਰ ਸਿੰਘ ਔਲਖ (ਰਿਟਾਇਰਡ ਸਿਵਲ ਸਰਜਨ ਡਿਪਟੀ ਡਾਇਰੈਕਟਰ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ) ਨੇ ਲੋਕਾਂ ਨੂੰ ਬਲੱਡ ਪ੍ਰੈਸ਼ਰ, ਸ਼ੂਗਰ, ਕੈਂਸਰ ਵਰਗੀਆਂ ਆਮ ਪਰੰਤੂ ਗੰਭੀਰ ਹੋ ਸਕਣ ਵਾਲੀਆਂ ਬਿਮਾਰੀਆਂ ਸੰਬੰਧੀ ਜ਼ਰੂਰੀ ਜਾਣਕਾਰੀ ਦਿੱਤੀ। ਉਨ੍ਹਾਂ ਲੋਕਾਂ ਨੂੰ ਇਨ੍ਹਾਂ ਰੋਗਾਂ ਦੀ ਪਛਾਣ, ਇਲਾਜ ਅਤੇ ਬਚਾਅ ਵੱਲ ਧਿਆਨ ਕੇਂਦਰਤ ਕਰਦੇ ਹੋਏ, ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਦੀ ਸਲਾਹ ਦਿੱਤੀ। ਉਹਨਾਂ ਦੱਸਿਆ ਕਿ ਲੋਕ ਆਪਣੀ ਖੁਰਾਕ ਅਤੇ ਰਹਿਣ ਸਹਿਣ ਦੇ ਤਰੀਕਿਆਂ ਨੂੰ ਸਹੀ ਕਰਕੇ ਬਹੁਤ ਸਾਰੀਆਂ ਗੰਭੀਰ ਬਿਮਾਰੀਆਂ ਤੋਂ ਬਚ ਸਕਦੇ ਹਨ। ਐਸ ਐਸ ਡੀ ਕਾਲਜ ਦੇ ਪ੍ਰਿੰਸੀਪਲ ਡਾ. ਰਾਕੇਸ਼ ਜਿੰਦਲ ਨੇ ਕੈਂਪ ਵਿੱਚ ਹਾਜ਼ਰੀ ਲਗਾਈ ਅਤੇ ਲੋਕਾਂ ਨੂੰ ਵਿਦਿਅਕ ਪੱਧਰ ’ਤੇ ਚਲ ਰਹੀਆਂ ਸਮਾਜਿਕ ਸੇਵਾਵਾਂ ਸੰਬੰਧੀ ਜਾਣੂ ਕਰਵਾਇਆ। ਉਨ੍ਹਾਂ ਨੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ, “ਇਹ ਸਾਡੀ ਖੁਸ਼ਕਿਸਮਤੀ ਹੈ ਕਿ ਪਿੰਡ ਵਾਸੀਆਂ ਨੇ ਆਪਣੀਆਂ ਸਮੱਸਿਆਵਾਂ ਸਾਡੇ ਨਾਲ ਸਾਂਝੀਆਂ ਕੀਤੀਆਂ । ਇਹ ਸਾਨੂੰ ਹੋਰ ਜ਼ਮੀਨੀ ਪੱਧਰ ਤੇ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ।” ਇਸ ਕੈਂਪ ਵਿੱਚ ਪਿੰਡ ਸੇਖਾ ਦੇ ਨਿਵਾਸੀਆਂ ਨੇ ਵੱਡੀ ਗਿਣਤੀ ਵਿੱਚ ਬਹੁਤ ਉਤਸਾਹ ਨਾਲ ਭਾਗ ਲਿਆ ਅਤੇ ਡਾਕਟਰ ਜਸਵੀਰ ਸਿੰਘ ਔਲਖ ਸਮੇਤ ਬੁਲਾਰਿਆਂ ਨੂੰ ਬਹੁਤ ਹੀ ਧਿਆਨ ਨਾਲ ਸੁਣਿਆ। ਇਸ ਮੌਕੇ ਹਾਜਰ ਲੋਕਾਂ ਨੇ ਆਪਣੀਆਂ ਸਿਹਤ ਸੰਬੰਧੀ ਸਮੱਸਿਆਵਾਂ ਵੀ ਸਾਂਝੀਆਂ ਕੀਤੀਆਂ। ਇਸ ਕੈਂਪ ਦੀ ਸਫਲਤਾ ਨੂੰ ਦੇਖਦਿਆਂ ਪਿੰਡ ਦੀ ਪੰਚਾਇਤ ਅਤੇ ਨਿਵਾਸੀਆਂ ਵੱਲੋਂ ਆਉਣ ਵਾਲੇ ਸਮੇਂ ਵਿੱਚ ਹੋਰ ਸਿਹਤ ਜਾਗਰੂਕਤਾ ਕੈਂਪਾਂ ਦੀ ਮੰਗ ਕੀਤੀ ਗਈ, ਜਿਸਨੂੰ ਕਾਲਜ ਪ੍ਰਬੰਧਕ ਸਮੀਤੀ ਨੇ ਸਵੀਕਾਰ ਕਰਦਿਆਂ ਇਹ ਯਕੀਨੀ ਬਣਾਇਆ ਕਿ ਇਨ੍ਹਾਂ ਕੋਸ਼ਿਸ਼ਾਂ ਨੂੰ ਨਿਰੰਤਰਤਾ ਦਿੱਤੀ ਜਾਵੇਗੀ । ਇਸ ਕੈਂਪ ਵਿਚ ਕਾਲਜ ਦੀ ਉੱਨਤ ਭਾਰਤ ਅਭਿਆਨ ਕਮੇਟੀ ਦੀ ਵਿਦਿਆਰਥਣ ਜਸ਼ਨਦੀਪ ਕੌਰ ਅਤੇ ਸਮਾਜਿਕ ਕਾਰਕੁੰਨ ਅਮਨ ਸੇਖਾ ਅਤੇ ਇਸ ਮੌਕੇ ਕਾਲਜ ਦੇ ਸਟਾਫ਼ ਪ੍ਰੋ: ਹਰਪ੍ਰੀਤ ਕੌਰ (ਪੰਜਾਬੀ), ਪ੍ਰੋ: ਸੁਨੀਤਾ ਰਾਣੀ, ਪ੍ਰੋ: ਹਰਪ੍ਰੀਤ ਕੌਰ (ਕਾਮਰਸ), ਪ੍ਰੋ: ਦਲਵੀਰ ਕੌਰ, ਪ੍ਰੋ: ਹਰਦੀਪ ਕੌਰ, ਪ੍ਰੋ: ਗੁਰਕੀਰਤ ਕੌਰ, ਪ੍ਰੋ: ਸੁਖਵਿੰਦਰ ਕੌਰ, ਪ੍ਰੋ: ਹੀਨਾ, ਪ੍ਰੋ: ਗੁਰਬਚਨ ਸਿੰਘ ਅਤੇ ਪ੍ਰੋ: ਗੁਰਪਿਆਰ ਸਿੰਘ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ ।

ਐੱਸ.ਐੱਸ.ਡੀ ਕਾਲਜ ਨੇ ਉਨਤ ਭਾਰਤ ਅਭਿਆਨ ਤਹਿਤ ਸੇਖਾ ਵਿਖੇ ਸਿਹਤ ਜਾਗਰੂਕਤਾ ਕੈਂਪ ਲਾਇਆ*
  • Title : ਐੱਸ.ਐੱਸ.ਡੀ ਕਾਲਜ ਨੇ ਉਨਤ ਭਾਰਤ ਅਭਿਆਨ ਤਹਿਤ ਸੇਖਾ ਵਿਖੇ ਸਿਹਤ ਜਾਗਰੂਕਤਾ ਕੈਂਪ ਲਾਇਆ*
  • Posted by :
  • Date : जून 05, 2025
  • Labels :
  • Blogger Comments
  • Facebook Comments

0 comments:

एक टिप्पणी भेजें

Top