ਅਹਿਮਦਾਬਾਦ ਵਿੱਚ ਹੋਏ ਦਰਦਨਾਕ ਹਾਦਸੇ ਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਦੇ ਪ੍ਰਭਾਰੀ ਸ੍ਰੀ ਵਿਜੇ ਰੂਪਾਨੀ ਜੀ ਨੂੰ ਦਿੱਤੀ ਸ਼ਰਧਾਂਜਲੀ
ਬਟਾਲਾ 13 ਜੂਨ( ਰਮੇਸ਼ ਭਾਟੀਆ ) ਅਜ ਭਾਰਤੀ ਜਨਤਾ ਪਾਰਟੀ ਦੇ ਦਫਤਰ ਵਿਚ ਅਹੁਦੇਦਾਰਾਂ ਵੱਲੋਂ ਅਹਿਮਦਾਬਾਦ ਵਿੱਚ ਹੋਏ ਦਰਦਨਾਕ ਹਾਦਸੇ ਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਦੇ ਪ੍ਰਭਾਰੀ ਸ੍ਰੀ ਵਿਜੇ ਰੂਪਾਨੀ ਜੀ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਇਸ ਮੌਕੇ ਵੱਖ ਵੱਖ ਬੁਲਾਰਿਆਂ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਇਸ ਮੌਕੇ ਸ਼ਰਧਾਂਜਲੀ ਦਿੰਦੇ ਹੋਏ ਜ਼ਿਲ੍ਹਾ ਦੇ ਵਾਈਸ ਪ੍ਰਧਾਨ ਸ਼ਕਤੀ ਸ਼ਰਮਾ ਜੀ ਵੱਲੋਂ ਦੱਸਿਆ ਗਿਆ ਸ਼੍ਰੀ ਵਿਜੇ ਰੂਪਾਨੀ ਜੀ ਇੱਕ ਬਹੁਤ ਹੀ ਵਧੀਆ ਅਤੇ ਨੇਕ ਦਿਲ ਇਨਸਾਨ ਸਨ। ਜੋ ਪਾਰਟੀ ਲਈ ਦਿਨ ਰਾਤ ਮਿਹਨਤ ਕਰਦੇ ਸਨ ਅਤੇ ਆਪਣੇ ਵਰਕਰਾਂ ਨਾਲ ਹਮੇਸ਼ਾ ਖੜਦੇ ਸਨ ਇਸ ਮੌਕੇ ਜਿਲ੍ਹਾ ਸੈਕਟਰੀ ਸੰਦੀਪ ਅਜ਼ਾਦ , ਵਾਈਸ ਪ੍ਰਧਾਨ ਵਿੱਕੀ ਕੁਸ਼ਲ, ਸਿਟੀ ਮੰਡਲ ਪ੍ਰਧਾਨ ਬਲਵਿੰਦਰ ਕੁਮਾਰ ਮਹਿਤਾ, ਰੋਹਿਤ ਸ਼ੈਲੀ, ਰਣਜੀਤ ਸਿੰਘ ਰਾਣਾ, ਰਾਜੂ ਗੌਂਸਪੁਰਾ , ਸੂਰਜ ਸੂਰੀ, ਵਿਜੇ ਕੁਮਾਰ, ਵਰੁਣ ਡਡਵਾਲ, ਰੇਖਾ ਡਡਵਾਲ , ਅਨੀਤਾ ਕੁਮਾਰੀ, ਸੰਮੀ ਭੱਟੀ, ਅਮਨਪ੍ਰੀਤ ਸਿੰਘ, ਸਿਵਲ ਲਾਈਨ ਮੰਡਲ ਪ੍ਰਧਾਨ ਅਮਨਦੀਪ ਸਿੰਘ , ਰਣਜੋਤ ਸਿੰਘ ਮੀਤ ਪ੍ਰਧਾਨ ਹੋਰ ਵੀ ਕਈ ਸੀਨੀਅਰ ਲੀਡਰ ਮਾਜੂਦ ਸਨ
0 comments:
एक टिप्पणी भेजें