ਤਿੰਨ ਭੈਣਾਂ ਦੇ ਇਕਲੋਤੇ ਭਰਾ ਦੀ ਕਰੰਟ ਲੱਗਣ ਨਾਲ ਮੌਤ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 12 ਜੂਨ ::--- ਬੀਤੀ ਰਾਤ ਨੇੜਲੇ ਪਿੰਡ ਮਾਨਾ ਪਿੰਡੀ ਵਿਖੇ ਇੱਕ ਨੌਜਵਾਨ ਦੀ ਆਪਣੇ ਖੇਤ ਵਿੱਚ ਕਰੰਟ ਲੱਗਣ ਕਾਰਨ ਮੌਤ ਹੋ ਗਈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕਰਮਜੀਤ ਸਿੰਘ ਪੁੱਤਰ ਸਵਰਗਵਾਸੀ ਬੂਟਾ ਸਿੰਘ ਆਪਣੇ ਖੇਤ ਵਿੱਚ ਮੋਟਰ ਦਾ ਸਟਾਰਟਰ ਚਲਾਉਣ ਲੱਗਿਆ ਤਾਂ ਅਚਾਨਕ ਕਰੰਟ ਲੱਗ ਗਿਆ । ਪਤਾ ਲੱਗਣ ਤੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਸਰਕਾਰੀ ਹਸਪਤਾਲ ਧਨੌਲਾ ਲਿਆਂਦਾ ਪਰੰਤੂ ਉਸ ਦੀ ਮੌਤ ਹੋ ਚੁੱਕੀ ਸੀ। ਧਨੌਲਾ ਪੁਲਿਸ ਵੱਲੋਂ ਪਰਿਵਾਰ ਦੇ ਮੈਂਬਰਾਂ ਦੇ ਬਿਆਨਾਂ ਤੇ ਅਧਾਰਤ ਕਾਰਵਾਈ ਕਰਦੇ ਹੋਏ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ ਜਿਸ ਦਾ ਅੱਜ ਭਾਰੀ ਗਿਣਤੀ ਵਿੱਚ ਹਾਜ਼ਰ ਲੋਕਾਂ ਦੀ ਹਾਜ਼ਰੀ ਦੌਰਾਨ ਸਸਕਾਰ ਕਰ ਦਿੱਤਾ ਗਿਆ। ਦੱਸਣਾ ਬਣਦਾ ਹੈ ਕਿ ਮ੍ਰਿਤਕ ਤਿੰਨ ਭੈਣਾਂ ਦਾ ਇਕੱਲਾ ਭਰਾ ਸੀ ਅਤੇ ਪਿੱਛੇ ਆਪਣੀ ਮਾਂ , ਵਿਧਵਾ ਪਤਨੀ ਇੱਕ ਪੁੱਤਰ ਤੇ ਪੁੱਤਰੀ ਛੱਡ ਗਿਆ ਹੈ।।
0 comments:
एक टिप्पणी भेजें