ਬਰਨਾਲਾ ਰੋਡ ਧਨੌਲਾ ਦੇ ਨੌਜਵਾਨਾ ਨੇ ਲਾਈ ਛਵੀਲ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ / 12 ਜੂਨ :-- ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜਿਆਂ ਨੂੰ ਮੁੱਖ ਰੱਖਦੇ ਹੋਏ ਬਰਨਾਲਾ ਰੋਡ ਧਨੋਲਾ ਦੇ ਨੌਜਵਾਨਾ ਨੇ ਆਉਂਦੇ ਜਾਂਦੇ ਰਾਹੀਆਂ ਨੂੰ ਗਰਮੀ ਤੋਂ ਰਾਹਤ ਦਵਾਉਣ ਲਈ ਠੰਡੇ ਮਿੱਠੇ ਪਾਣੀ ਦੀ ਛਵੀਲ ਲਾਈ ਗਈ। ਪ੍ਰੈਸ ਨਾਲ ਗੱਲਬਾਤ ਸਾਂਝੀ ਕਰਿਆਂ ਨੌਜਵਾਨਾ ਨੇ ਦੱਸਿਆ ਕਿ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਜੀ ਦੇ ਸ਼ਹੀਦੀ ਦਿਹਾੜਿਆ ਨੂੰ ਮੁੱਖ ਰੱਖਦੇ ਹੋਏ ਅੱਤ ਦੀ ਪੈ ਰਹੀ ਗਰਮੀ ਤੋਂ ਰਾਹਤ ਦਿਵਾਉਣ ਲਈ ਠੰਡੇ ਮਿੱਠੇ ਪਾਣੀ ਦੀ ਛਬੀਲ ਲਾਈ ਗਈ ਹੈ। ਇਸ ਸਮੇਂ ਬੰਟੀ ਮਿਸਤਰੀ ,ਲਵਲੀ ਬੂਟਾ ,ਗੁਰਮੀਤ ,ਕਾਲਾ, ਕਰਨ, ਅੰਗਰੇਜ਼ ਆਦਿ ਆਦਿ ਨੇ ਆਉਂਦੇ ਜਾਂਦੇ ਰਾਹਗੀਰਾਂ ਨੂੰ ਤੱਪਦੀ ਗਰਮੀ ਤੋਂ ਰਾਹਤ ਦਿਵਾਉਣ ਵਾਉਣ ਲਈ ਠੰਡਾ ਮਿੱਠਾ ਜਲ ਛਕਾਇਆ।
0 comments:
एक टिप्पणी भेजें