ਅਮਰਨਾਥ ਜੀ ਦੀ ਪੈਦਲ ਯਾਤਰਾ ਤੇ ਨਿਕਲਿਆ ਗੁਜਰਾਤ ਦਾ ਪਿਊਸ਼ ਕੁਮਾਰ ਠਾਕੁਰ ਪਹੁੰਚਿਆ ਧਨੌਲੇ
ਸੰਜੀਵ ਗਰਗ ਕਾਲੀ ,
ਧਨੌਲਾ ਮੰਡੀ , 8 ਜੂਨ :-- ਗੁਜਰਾਤ ਦੇ ਪਤਨ ਸ਼ਹਿਰ ਤੋਂ ਸ੍ਰੀ ਅਮਰਨਾਥ ਜੀ ਦੀ ਪੈਦਲ ਯਾਤਰਾ ਤੇ ਚੱਲਿਆ ਹੋਇਆ 56 ਸਾਲਾ ਪਿਊਸ਼ ਕੁਮਾਰ ਠਾਕਰ ਸ਼੍ਰੀ ਮਹਾਂਵੀਰ ਕਾਂਬੜ ਸੰਘ ਦੇ ਮੁੱਖ ਸੇਵਾਦਾਰ ਪੰਕਜ ਗੌਤਮ ਬਾਬਾ ਜੀ ਦੇ ਦਰਬਾਰ ਚ ਪਹੁੰਚਿਆ । ਜਿੱਥੇ ਦਰਬਾਰ ਦੇ ਸੇਵਾਦਾਰਾਂ ਵੱਲੋਂ ਉਸ ਦੀ ਪੂਰੀ ਸੇਵਾ ਕੀਤੀ ਗਈ ਤੇ ਰਾਤ ਭਰ ਆਰਾਮ ਕਰਨ ਮਗਰੋਂ ਅੱਜ ਉਹ ਅਗਲੀ ਮੰਜ਼ਿਲ ਵੱਲ ਤੋਰਿਆ ਗਿਆ। ਪਿਊਸ਼ ਕੁਮਾਰ ਠਾਕੁਰ ਨੇ ਦੱਸਿਆ ਕਿ ਉਹਨਾਂ 21 ਅਪ੍ਰੈਲ 2025 ਤੋਂ ਸ੍ਰੀ ਅਮਰ ਨਾਥ ਜੀ ਦੀ ਪੈਦਲ ਯਾਤਰਾ ਸ਼ੁਰੂ ਕੀਤੀ ਗਈ ਸੀ ਅੱਜ ਉਹਨਾਂ ਦੀ ਯਾਤਰਾ ਨੂੰ 49ਵਾਂ ਦਿਨ ਹੈ। ਇਸੇ ਤਰ੍ਹਾਂ ਉਹ ਭੋਲੇ ਨਾਥ ਜੀ ਦੇ ਜੈਕਾਰੇ ਲਾਉਂਦਾ ਹੋਇਆ ਕੇਦਾਰ ਨਾਥ ਜੀ ਪਹੁੰਚ ਜਾਵੇਗਾ। ਉਹਨਾਂ ਨੇ ਬਾਬਾ ਪੰਕਜ ਗੌਤਮ ਅਤੇ ਪੂਰੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਇੱਥੇ ਆ ਕੇ ਮੈਨੂੰ ਪੂਰਾ ਮਾਣ ਸਤਿਕਾਰ ਮਿਲਿਆ ਹੈ। ਇਸ ਮੌਕੇ ਤੇ ਪੰਕਜ ਬਾਬਾ ਜੀ ਗੌਤਮ ਤੋਂ ਇਲਾਵਾ ਦੇਵ ਰਾਜ ਜੀ ਰਾਮਪੁਰਾ ਫੂਲ, ਲਵਲੀ ਰਾਮਪੁਰਾ ਫੂਲ, ਰਜਤ, ਜੱਗੀ ਸੇਖੋ ,ਅਨਮੋਲ ਪ੍ਰੀਤ, ਇੰਦਰਜੀਤ ਬਾਂਸਲ, ਜੋਨੀ, ਨਿੱਕਾ ,ਰਾਹੁਲ ਕੁਮਾਰ , ਰਾਮਦੀਨ ,ਜੋਬਨਪ੍ਰੀਤ, ਗਣਪਤ ਬਾਂਸਲ ਆਦਿ ਮੌਜੂਦ ਸਨ।
0 comments:
एक टिप्पणी भेजें