Contact for Advertising

Contact for Advertising

Latest News

शुक्रवार, 6 जून 2025

75 ਸਾਲਾ ਬਜ਼ੁਰਗ ਨੂੰ ਨਾਬਾਲਗ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਤੇ ਕੀਤਾ ਗ੍ਰਿਫਤਾਰ

 75 ਸਾਲਾ ਬਜ਼ੁਰਗ ਨੂੰ ਨਾਬਾਲਗ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਤੇ ਕੀਤਾ ਗ੍ਰਿਫਤਾਰ 


ਸੰਜੀਵ ਗਰਗ ਕਾਲੀ


 ਧਨੌਲਾ ਮੰਡੀ /  6 ਜੂਨ / 


ਬੀਤੀ ਰਾਤ  ਨੇੜਲੇ ਪਿੰਡ ਹਰੀਗੜ੍ਹ ਵਿੱਚ ਇੱਕ 75 ਸਾਲ ਦੇ ਬੁਜ਼ੁਰਗ ਵੱਲੋਂ ਸਰਕਾਰੀ ਸਕੂਲ ਵਿੱਚ 9 ਸਾਲ ਦੀ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਆਰੋਪ ਵਿੱਚ ਮਾਮਲਾ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ। ਥਾਣਾ ਮੁਖੀ ਧਨੌਲਾ ਇੰਸ .ਲਖਬੀਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਪੀੜਤ ਬੱਚੀ ਦੇ ਪਿਤਾ ਜਗਤਾਰ ਸਿੰਘ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਉਸਦੀ ਨੌ ਸਾਲ ਦੀ ਬੇਟੀ ਸਰਕਾਰੀ ਸਕੂਲ ਹਰੀਗੜ੍ਹ ਵਿੱਚ ਗਰਮੀ ਕਾਰਨ ਸਕੂਲ ਦੇ ਵਾਟਰ ਕੂਲਰ ਤੋਂ ਪਾਣੀ ਪੀਣ ਗਈ ਤਾਂ ਉੱਥੇ ਮੌਜੂਦ ਪਿੰਡ ਦੇ ਹੀ ਬੁਜ਼ੁਰਗ  ਅਜਾਇਬ ਸਿੰਘ ਉਮਰ 75 ਸਾਲ ਉਸਨੂੰ ਖਿੱਚ ਕੇ ਸੰਨਸਾਨ ਥਾਂ ਵੱਲ  ਲੈ ਗਿਆ। ਅਤੇ ਜ਼ਬਰਦਸਤੀ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਲੱਗਾ  ਤਦ ਉੱਥੇ ਪਿੰਡ ਦੇ ਨੌਜਵਾਨ ਨੂੰ ਆਉਂਦੇ ਦੇਖ ਕੇ ਬੱਚੀ ਨੂੰ ਛੱਡ ਕੇ ਭੱਜ ਗਿਆ।   ਇੰਸਪੈਕਟਰ ਲਖਮੀਰ ਸਿੰਘ ਨੇ ਦੱਸਿਆ ਕਿ ਅਜੈਬ ਸਿੰਘ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਥਾਣੇਦਾਰ ਵੀਰਪਾਲ ਕੌਰ ਨੇ ਬੱਚੀ ਦੇ ਪਿਤਾ ਦੇ ਬਿਆਨ 'ਤੇ 75,76 BNS12 ਪਾਕਸੋ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਆਰੋਪੀ ਅਜਾਇਬ ਸਿੰਘ ਨੂੰ ਗ੍ਰਿਫਤਾਰ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

75 ਸਾਲਾ ਬਜ਼ੁਰਗ ਨੂੰ ਨਾਬਾਲਗ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਤੇ ਕੀਤਾ ਗ੍ਰਿਫਤਾਰ
  • Title : 75 ਸਾਲਾ ਬਜ਼ੁਰਗ ਨੂੰ ਨਾਬਾਲਗ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਤੇ ਕੀਤਾ ਗ੍ਰਿਫਤਾਰ
  • Posted by :
  • Date : जून 06, 2025
  • Labels :
  • Blogger Comments
  • Facebook Comments

0 comments:

एक टिप्पणी भेजें

Top