ਸਿਹਤ ਵਿਭਾਗ ਦੀ ਟੀਮ ਨਂ ਧਨੋਲਾ ਚ ਸੈਂਪਲ ਭਰੇ
ਸਿਵਲ ਡਰੈਸ ਵਿੱਚ ਆਏ ਸਿਹਤ ਵਿਭਾਗ ਦੇ ਅਧਿਕਾਰੀ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 14 ਮਈ :-- ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਰੰਗਲੇ ਪੰਜਾਬ ਬਣਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ ਇਸੇ ਲੜੀ ਤਹਿਤ ਅੱਜ ਸਿਹਤ ਵਿਭਾਗ ਡਿਸਟਰਿਕਟ ਹੈਲਥ ਅਫਸਰ ਡਾਕਟਰ ਰਣਜੀਤ ਸਿੰਘ ਰਾਏ ਮਾਨਸਾ ਫੂਡ ਸੇਫਟੀ ਅਫਸਰ ਡਾਕਟਰ ਅਮਰਿੰਦਰਪਾਲ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਸਿਵਲ ਡਰੈਸ ਵਿੱਚ ਭੇਸ ਵਟਾ ਕੇ ਵੱਖ ਵੱਖ ਡਾਇਰੀਆਂ ਦੁੱਧ ਵਾਲੀਆਂ ਵਿੱਚ ਪਨੀਰ ,ਦੇਸੀ ਘਿਓ ਆਦਿ ਦੇ ਸੈਂਪਲ ਭਰੇ ਗਏ। ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਹੈਲਥ ਆਫਿਸਰ ਡਾਕਟਰ ਰਣਜੀਤ ਸਿੰਘ ਰਾਏ ਅਤੇ ਫੂਡ ਸੇਫਟੀ ਅਫਸਰ ਡਾਕਟਰ ਅਮਰਿੰਦਰ ਪਾਲ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਬਲਵੀਰ ਸਿੰਘ ਮਾਨ ਅਤੇ ਫੂਡ ਸੇਫਟੀ ਕਮਿਸ਼ਨਰ ਬਲਰਾਜ ਸਿੰਘ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਪੰਜਾਬ ਦੇ ਲੋਕਾਂ ਨੂੰ ਸ਼ੁੱਧ ਖਾਣ ਪੀਣ ਨੂੰ ਮਿਲੇ। ਉਹਨਾਂ ਦੱਸਿਆ ਕਿ ਅੱਜ ਸਾਨੂੰ ਸਿਹਤ ਵਿਭਾਗ ਵੱਲੋਂ ਸਪੈਸ਼ਲ ਤੌਰ ਤੇ ਚੈੱਕ ਕਰਨ ਲਈ ਭੇਜਿਆ ਗਿਆ ਸੀ ਜਿਸ ਵਿੱਚ ਅਸੀਂ ਵੱਖ ਵੱਖ ਡਾਇਰੀਆਂ ਤੋਂ ਵੱਖ ਵੱਖ ਸੈਂਪਲ ਭਰੇ ਹਨ ਧਨੌਲਾ ਤੋਂ ਸਰਦਾਰ ਪਾਲ ਸਿੰਘ ਦੀ ਡੇਅਰੀ ਤੋਂ ਵੀ ਪਨੀਰ ਅਤੇ ਦੇਸੀ ਘਿਓ ਦਾ ਸੈਂਪਲ ਭਰਿਆ ਗਿਆ ਹੈ। ਉਹਨਾਂ ਦੱਸਿਆ ਕਿ ਸਾਨੂੰ ਦੁਕਾਨਦਾਰਾਂ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ। ਸਿਵਲ ਡਰੈਸ ਵਿੱਚ ਆਉਣ ਦੇ ਕਾਰਨ ਸੰਬੰਧੀ ਪੁੱਛੇ ਸਵਾਲ ਵਿੱਚ ਡਾਕਟਰ ਰਾਏ ਨੇ ਕਿਹਾ ਕਿ ਸਾਡੀ ਗੱਡੀ ਦੇਖ ਕੇ ਆਲਮੋਸਟ ਲੋਕ ਦੁਕਾਨਾਂ ਬੰਦ ਕਰਕੇ ਚਲੇ ਜਾਂਦੇ ਸਨ ਇਸ ਕਰਕੇ ਅਸੀਂ ਇਸ ਸਿਵਲ ਡਰੈਸ ਵਿੱਚ ਆ ਕੇ ਵੱਖ-ਵੱਖ ਦੁੱਧ ਉਤਪਾਦਾਂ ਦੇ ਸੈਂਪਲ ਭਰੇ ਹਨ ਤੇ ਸਾਨੂੰ ਕਾਮਯਾਬੀ ਵੀ ਮਿਲੀ ਹੈ। ਇਸ ਮੌਕੇ ਤੇ ਉਨਾਂ ਦੇ ਨਾਲ ਵਾਰਡ ਬੋਆਏ ਬੇਦ ਪ੍ਰਕਾਸ਼ ਅਤੇ ਡਰਾਈਵਰ ਮੌਜੂਦ ਸਨ।
0 comments:
एक टिप्पणी भेजें