ਸਰਬੱਤ ਦਾ ਭਲਾ ਟਰੱਸਟ ਵੱਲੋ 175 ਗਰੀਬ ਵਿਧਵਾਵਾਂ ਅਤੇ ਗਰੀਬ ਵਿਕਲਾਂਗਾਂ ਨੂੰ ਮਹੀਨਾ ਵਾਰ ਪੈਨਸ਼ਨ ਦੇ ਚੈੱਕ ਵੰਡੇ - ਸਿੱਧੂ
ਬਰਨਾਲਾ 16 ਦਸੰਬਰ ਸਥਾਨਕ ਗੁਰੂ ਘਰ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਵਿੱਖੇ 175 ਗਰੀਬ ਵਿਧਵਾਵਾਂ ਅਤੇ ਗਰੀਬ ਵਿਕਲਾਂਗਾਂ ਨੂੰ ਮਹੀਨਾ ਵਾਰ ਪੈਨਸ਼ਨ ਦੇ ਚੈੱਕ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਵੰਡੇ ਗਏ ਅਤੇ 30 ਦੇ ਕਰੀਬ ਹੋਰ ਲੋੜਵੰਦਾ ਦੇ ਫਾਰਮ ਭਰੇ ਗਏ ਇਹ ਜਾਣਕਾਰੀ ਟਰੱਸਟ ਦੇ ਜਿਲ੍ਹਾ ਪ੍ਰਧਾਨ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਪ੍ਰੈਸ ਦੇ ਨਾ ਇਕ ਪ੍ਰੈਸ ਨੋਟ ਜਾਰੀ ਕਰਦਿਆ ਪ੍ਰਗਟ ਕੀਤੇ।ਉਹਨਾਂ ਕਿਹਾ ਇਹ ਉਪਰਾਲਾ ਜਿਹੜਾ ਇਸ ਤਰਾ ਦੀ ਮਦਦ ਕਰਨ ਦਾ ਸੰਸਥਾ ਦੇ ਚੇਅਰਮੈਨ ਡਾਕਟਰ ਐੱਸ ਪੀ ਸਿੰਘ ਉਬਰਾਏ ਅਤੇ ਸਮੁੱਚੀ ਟੀਮ ਵੱਲੋ ਕੀਤਾ ਜਾਦਾ ਹੈ ਇਸ ਨਾਲ ਗਰੀਬ ਲੋੜਵੰਦਾ ਨੂੰ ਬਹੁਤ ਸਹਾਰਾ ਮਿਲਦਾ ਹੈ ਉਹਨਾਂ ਦੱਸਿਆ ਕਿ ਸੰਸਥਾ ਵੱਲੋ ਪੰਜਾਬ ਦੇ ਹਰ ਇਕ ਜਿਲ੍ਹੇ ਵਿੱਚ ਇਹ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਕੁੱਝ ਹਰਿਆਣਾ ਰਾਜਸਥਾਨ ਅਤੇ ਹਿਮਾਚਲ ਵਿਚ ਭੀ ਇਹ ਮਦਦ ਭੇਜੀ ਜਾਂਦੀ ਹੈ ਸਿੱਧੂ ਨੇ ਦੱਸਿਆ ਕਿ ਅਨੰਦਪੁਰ ਸਾਹਿਬ ਵਿੱਖੇ ਸਨੀ ਓਬਰਾਏ ਯੂਨੀਵਰਸਿਟੀ ਭੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੈ ਸ਼ਾਹਦਤ ਦਿਵਸ ਮੌਕੇ ਖੋਲੀ ਗਈ ਇਸ ਯੂਨੀਵਰਸਿਟੀ ਵਿੱਚ ਬੱਚਿਆਂ ਨੂੰ ਮੁਫ਼ਤ ਵਿਦਿਆ ਪ੍ਰਦਾਨ ਕੀਤੀ ਜਾਂਦੀ ਹੈ ਇਸ ਮੌਕੇ ਜ਼ਿਲਾ ਬਰਨਾਲਾ ਦੀ ਟੀਮ ਦੇ ਮੈਬਰ ਜਥੇਦਾਰ ਸੁਖਦਰਸ਼ਨ ਸਿੰਘ ਵਾਰੰਟ ਅਫ਼ਸਰ ਸਮਸ਼ੇਰ ਸਿੰਘ ਸੇਖੋਂ ਕੁਲਵਿੰਦਰ ਸਿੰਘ ਕਾਲਾ ਸੂਬੇਦਾਰ ਸਵਰਨਜੀਤ ਸਿੰਘ ਭੰਗੂ ਗੁਰਜੰਟ ਸਿੰਘ ਸੋਨਾ ਸੂਬੇਦਾਰ ਗੁਰਜੰਟ ਸਿੰਘ ਸੋਨਾ ਹੌਲਦਾਰ ਬਸੰਤ ਸਿੰਘ ਉੱਗੁਕੇ ਗੁਰਦੇਵ ਸਿੰਘ ਮੱਕੜ ਯੋਗਰਾਜ ਯੋਗੀ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਵਾਰੰਟ ਅਫ਼ਸਰ ਅਵਤਾਰ ਸਿੰਘ ਸਿੱਧੂ ਪਾਲ ਸਿੰਘ ਆਦਿ ਮੈਬਰ ਹਾਜਰ ਸਨ
ਫੋਟੋ ਸੰਸਥਾ ਦੇ ਪ੍ਰਧਾਨ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਅਤੇ ਹੋਰ ਮੈਬਰ ਲੋੜਵੰਦਾ ਨੂੰ ਚੈੱਕ ਵਿਤਰਨ ਕਰਦੇ ਹੋਏ

0 comments:
एक टिप्पणी भेजें