12 ਵੀ ਕਲਾਸ ਚੌ ਧਨੌਲਾ ਦੀ ਲੜਕੀ ਹਰਸੀਰਤ ਨੇ ਪੂਰੇ ਪੰਜਾਬ ਚੋਂ ਪਹਿਲਾ ਸਥਾਨ ਹਾਸਲ ਕਰਕੇ ਕੀਤਾ ਧਨੌਲਾ ਦਾ ਨਾਮ ਉੱਚਾ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ / ਬਰਨਾਲਾ, 14 ਮਈ :--ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਰਵੀਂ ਜਮਾਤ ਦੇ ਆਏ ਨਤੀਜੇ 'ਚ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿਦਿਆ ਮੰਦਿਰ ਬਰਨਾਲਾ ਦੀ ਵਿਦਿਆਰਥਣ ਹਰਸੀਰਤ ਕੌਰ ਨੇ ਸੂਬੇ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਹਰਸੀਰਤ ਨੇ ਮੈਡੀਕਲ ਗਰੁੱਪ ਵਿਚੋਂ 100 ਫੀਸਦੀ ਅੰਕ ਹਾਸਲ ਕਰਕੇ ਸੂਬੇ 'ਚੋਂ ਟੌਪ ਕਰਕੇ ਬਰਨਾਲੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ।
ਇਸ ਮੌਕੇ ਲੋਕ ਸਭਾ ਮੈਂਬਰ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਹਰਸੀਰਤ ਕੌਰ ਦੇ ਸਕੂਲ ਪੁੱਜ ਕੇ ਹਰਸੀਰਤ ਕੌਰ, ਓਸਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ। ਓਨ੍ਹਾਂ ਕਿਹਾ ਕਿ ਹਰਸੀਰਤ ਨੇ ਸੂਬੇ ਭਰ ਵਿੱਚੋਂ ਬਾਜ਼ੀ ਮਾਰ ਕੇ ਬਰਨਾਲਾ ਜ਼ਿਲ੍ਹੇ ਦਾ ਮਾਣ ਵਧਾਇਆ ਹੈ। ਓਨ੍ਹਾਂ ਕਿਹਾ ਕਿ ਹਰਸੀਰਤ ਜਿੱਥੇ ਪੜ੍ਹਾਈ ਵਿਚ ਅੱਵਲ ਹੈ, ਓਥੇ ਖੇਡਾਂ 'ਚ ਵੀ ਉਸ ਨੇ ਜ਼ਿਲ੍ਹੇ ਦਾ ਨਾਮ ਚਮਕਾਇਆ ਹੈ। ਹਰਸੀਰਤ ਨੈੱਟਬਾਲ ਵਿਚ ਕੌਮੀ ਖੇਡਾਂ ਵਿਚ ਮੈਡਲ ਜੇਤੂ ਹੈ ਅਤੇ ਸਟੇਟ ਲੈਵਲ 'ਤੇ ਸੋਨ ਤਗਮਾ ਜੇਤੂ ਹੈ। ਓਨ੍ਹਾਂ ਕਿਹਾ ਕਿ ਹਰਸੀਰਤ ਖੇਡਾਂ ਅਤੇ ਪੜ੍ਹਾਈ ਦੋਵਾਂ 'ਚ ਮੋਹਰੀ ਹੈ ਜੋ ਕਿ ਜ਼ਿਲ੍ਹੇ ਦੇ ਹੋਰਨਾਂ ਬੱਚਿਆਂ ਲਈ ਬੜੀ ਵੱਡੀ ਮਿਸਾਲ ਹੈ।
ਇਸ ਮੌਕੇ ਹਰਸੀਰਤ ਨੇ ਕਿਹਾ ਕਿ ਉਸ ਨੇ ਮੈਡੀਕਲ ਗਰੁੱਪ ਵਿਚ ਪੜ੍ਹਾਈ ਕੀਤੀ ਹੈ ਅਤੇ ਐਮਬੀਬੀਐੱਸ ਕਰਕੇ ਡਾਕਟਰ ਬਣ ਕੇ ਲੋਕਾਂ ਦੀ ਸੇਵਾ ਕਰਨੀ ਚਾਹੁੰਦੀ ਹੈ। ਓਸਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਮਾਪਿਆਂ, ਦਾਦੀ ਜਸਵੰਤ ਕੌਰ ਅਤੇ ਅਧਿਆਪਕਾਂ ਨੂੰ ਦਿੱਤਾ।ਹਰਸੀਰਤ ਕੌਰ ਦੇ ਪਿਤਾ ਸਿਮਰਦੀਪ ਸਿੰਘ ਸਿੱਧੂ ਵਾਸੀ ਧਨੌਲਾ ਸਿੱਖਿਆ ਵਿਭਾਗ ਵਿਚ ਡੀ ਐਮ ਸਪੋਰਟਸ ਵਜੋਂ ਸੇਵਾਵਾਂ ਨਿਭਾਅ ਰਹੇ ਹਨ, ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਧੀ 'ਤੇ ਮਾਣ ਹੈ ਕਿ ਉਸਨੇ ਪੂਰੇ ਪੰਜਾਬ ਦਾ ਮਾਣ ਵਧਾਇਆ ਹੈ।
ਇਸ ਮੌਕੇ ਹਰਸੀਰਤ ਦੇ ਮਾਤਾ ਅਮਨਪ੍ਰੀਤ ਕੌਰ ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾਨਗੜ੍ਹ ਵਿਚ ਅਧਿਆਪਕਾ ਹਨ, ਨੇ ਕਿਹਾ ਕਿ ਉਨ੍ਹਾਂ ਨੇ ਹਰਸੀਰਤ ਨੂੰ ਹਮੇਸ਼ਾ ਪੜ੍ਹਾਈ ਅਤੇ ਖੇਡਾਂ ਦੋਵਾਂ ਲਈ ਪ੍ਰੇਰਿਆ ਹੈ ਕਿਉੰਕਿ ਦੋਵੇਂ ਹੀ ਬੱਚਿਆਂ ਲਈ ਜ਼ਰੂਰੀਹਨ। ਇਸ ਮੌਕੇ ਤੇ ਜ਼ਿਲ੍ਹਾ ਇੰਚਾਰਜ ਆਮ ਆਦਮੀ ਪਾਰਟੀ ਹਰਿੰਦਰ ਸਿੰਘ ਧਾਲੀਵਾਲ ਅਤੇ ਉਹਨਾਂ ਦੀ ਪੂਰੀ ਟੀਮ ਮੌਜੂਦ ਸੀ। ਇਸ ਖੁਸ਼ੀ ਦੇ ਪਲਾਂ ਵਿੱਚ ਸੈਲਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਿੰਸਪਾਲ ਗਰਗ, ਧਨੌਲਾ ਦੇ ਪ੍ਰਧਾਨ ਮੋਹਿਤ ਸਿੰਗਲਾ ਕਾਲਾ, ਪ੍ਰਧਾਨ ਡਾਕਟਰ ਭੂਸ਼ਣ ਕੁਮਾਰ ਗਰਗ, ਨੰਦ ਲਾਲ ਬਾਂਸਲ , ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਗੁਰਚਰਨ ਸਿੰਘ ਕਲੇਰ , ਚੇਅਰਮੈਨ ਰਮਿੰਦਰ ਸਿੰਘ ਰਾਮਾ, ਵਪਾਰ ਮੰਡਲ ਦੇ ਪ੍ਰਧਾਨ ਰਮਨ ਵਰਮਾ, ਗਊਸ਼ਾਲਾ ਕਮੇਟੀ ਦੇ ਪ੍ਰਧਾਨ ਜੀਵਨ ਕੁਮਾਰ ਬਾਂਸਲ, ਅਗਰਵਾਲ ਸਭਾ ਦੇ ਪ੍ਰਧਾਨ ਅਰੁਨ ਕੁਮਾਰ ਰਾਜੂ, ਐਡਵੋਕੇਟ ਚੰਦਰ ਬੰਸਲ ਧਨੌਲਾ, ਵਾਈਸ ਪ੍ਰਧਾਨ ਅਗਰਵਾਲ ਸਭਾ ,ਰਾਕੇਸ਼ ਕੁਮਾਰ ਮਿੱਤਲ, ਮੱਖਣ ਮਿੱਤਲ, ਦੀਪਕ ਮਿੱਤਲ, ਬੱਬੂ ਮਿੱਤਲ, ਰਾਮ ਕੁਮਾਰ ਬਾਂਸਲ, ਗੁਰਵਿੰਦਰ ਕੁਮਾਰ ਬਾਂਸਲ, ਅਮਨਦੀਪ ਗੋਇਲ, ਰੋਹਿਤ ਕੁਮਾਰ ਨੀਟੂ , ਗੁਰਦੁਆਰਾ ਰਾਮਸਰ ਸਾਹਿਬ ਕਮੇਟੀ ਦੇ ਪ੍ਰਧਾਨ ਸੁਖਰਾਜ ਸਿੰਘ ਭੰਧੇਰ, ਹਰਿੰਦਰ ਸਿੰਘ ਚਹਿਲ , ਕਿਸਾਨ ਆਗੂ ਨਿਰਮਲ ਸਿੰਘ ਢਿੱਲੋ , ਆਦੀ ਨੇ ਧਨੌਲਾ ਦਾ ਨਾਮ ਉੱਚਾ ਕਰਨ ਵਾਲੀ ਲੜਕੀ ਹਰਸੀਰਤ ਕੌਰ , ਸਿਮਰਦੀਪ ਸਿੰਘ ਦੀਪੀ ਅਤੇ ਪੂਰੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ।
0 comments:
एक टिप्पणी भेजें