ਮੱਕੀ ਹੇਠ ਲੁੱਕੋ ਕੇ 40 ਕਿਲੋ ਭੁੱਕੀ ਲਿਆ ਰਹੇ ਤਿੰਨ ਵਿਅਕਤੀ ਕਾਬੂ, ਟਰਾਲਾ ਵੀ ਬਰਾਮਦ
ਕੇਸ਼ਵ ਵਰਦਾਨ ਪੁੰਜ/ਡ ਰਾਕੇਸ਼ ਪੁੰਜ
ਬਰਨਾਲਾ,ਹੰਡਿਆਇਆ,ਥਾਣਾ ਸਿਟੀ 2 ਅਤੇ ਸੀਆਈਏ ਸਟਾਫ ਬਰਨਾਲਾ ਦੀ ਪੁਲਿਸ ਨੇ ਸਾਂਝੇ ਆਪਰੇਸ਼ਨ ਦੌਰਾਨ 40 ਕਿਲੋ ਭੁੱਕੀ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ 2 ਦੇ ਮੁਖੀ ਚਰਨਜੀਤ ਸਿੰਘ ਨੇ ਦੱਸਿਆ ਕਿ ਏਐਸਆਈ ਜਸਵਿੰਦਰ ਕੁਮਾਰ ਅਤੇ ਸੀਆਈਏ ਸਟਾਫ ਦੇ ਸੁਖਚੈਨ ਸਿੰਘ ਨੇ ਪੁਲਿਸ ਪਾਰਟੀ ਨਾਲ ਮਿਲ ਕੇ ਨਾਕਾਬੰਦੀ ਕੀਤੀ ਹੋਈ ਸੀ। ਜਿਨ੍ਹਾਂ ਨੂੰ ਖਾਸ ਮੁਖਬਰ ਤੋਂ ਸੂਚਨਾ ਪ੍ਰਾਪਤ ਹੋਈ ਕਿ ਬਾਹਰਲੇ ਸਟੇਟ ਰਾਜਸਥਾਨ ਤੋਂ ਕੁਝ ਲੋਕ ਭੁੱਕੀ ਲਿਆ ਕੇ ਵੇਚਣ ਦੀ ਤਾਕ ਵਿੱਚ ਹਨ, ਜੋ ਇਸ ਸਮੇਂ ਹੰਡਿਆਇਆ ਗਰਿਡ ਦੇ ਸਾਹਮਣੇ ਲੁੱਕ ਪਲਾਂਟ ਵਿੱਚ ਟਰਾਲੇ ਸਮੇਤ ਮੌਜੂਦ ਹਨ। ਜੇਕਰ ਇਸ ਮੌਕੇ ਉਨਾਂ ਨੂੰ ਕਾਬੂ ਕੀਤਾ ਜਾਵੇ ਤਾਂ ਭੁੱਕੀ ਸਮੇਤ ਗਿਰਫਤਾਰ ਕੀਤਾ ਜਾ ਸਕਦਾ ਹੈ। ਇਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਨੇ ਟਰਾਲੇ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕਰ ਲਿਆ। ਟਰਾਲਾ ਨੰਬਰ ਪੀ.ਬੀ.13-ਏਡਬਲਯੂ-8821 ਵਿੱਚ ਮੱਕੀ ਭਰੇ ਹੋਏ ਸੀ ਪਰ ਤਲਾਸ਼ੀ ਦੌਰਾਨ ਮੱਕੀ ਦੇ ਹੇਠ ਭੁੱਕੀ ਦੇ ਗੱਟੇ ਬਰਾਮਦ ਹੋਏ, ਜਿਸ ਦਾ ਭਾਰ ਤਕਰੀਬਨ 40 ਕਿਲੋ ਸੀ। ਗ੍ਰਿਫ਼ਤਾਰ ਕੀਤੇ ਤਿੰਨ ਵਿਅਕਤੀਆਂ ਦੀ ਪਹਿਚਾਣ ਰੇਸ਼ਮ ਸਿੰਘ ਪੁੱਤਰ ਸਾਧੂ ਸਿੰਘ, ਜਰਨੈਲ ਸਿੰਘ ਭੋਲਾ ਪੁੱਤਰ ਅਜੀਤ ਸਿੰਘ ਅਤੇ ਦਿਲਪ੍ਰੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਬਰਨਾਲਾ ਦੇ ਤੌਰ ’ਤੇ ਹੋਈ ਹੈ। ਉਪਰੋਕਤ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੰਨ੍ਹਾਂ ਦਾ ਪੁਲਿਸ ਵਲੋਂ ਰਿਮਾਂਡ ਹਾਸਲ ਕੀਤਾ ਗਿਆ ਹੈ। ਰੇਸ਼ਮ ਸਿੰਘ ਦੇ ਖ਼ਿਲਾਫ਼ ਪਹਿਲਾਂ ਵੀ ਐੱਨ.ਡੀ.ਪੀ.ਐੱਸ. ਐਕਟ ਅਧੀਨ ਮਾਮਲਾ ਦਰਜ ਹੈ
0 comments:
एक टिप्पणी भेजें