ਪੁਲਿਸ ਵਰਦੀ ਪਾੜਨ ਤੇ ਲੜਾਈ ਦੇ ਦੋਸ਼ ਵਿੱਚੋਂ ਵਾ ਇੱਜਤ ਬਰੀ
ਐਡਵੋਕੇਟ ਸ੍ਰੀ ਬੀਵੰਸ਼ੂ ਗੋਇਲ ਤੇ ਐਡਵੋਕੇਟ ਸ੍ਰੀ ਕੁਲਵੰਤ ਗੋਇਲ ਪਾਂ ਰਹੇ ਹਨ ਧੁੰਮਾਂ
ਬਰਨਾਲਾ ਅਕਤੂਬਰ ( ਡ ਰਾਕੇਸ਼ ਪੁੰਜ ) ਮਾਨਯੋਗ ਐਡੀਸ਼ਨਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਬਰਨਾਲਾ ਸ੍ਰੀ ਮੁਨੀਸ਼ ਗਰਗ ਜੱਜ ਸਾਹਿਬ ਨੇ ਐਡਵੋਕੇਟ ਸ੍ਰੀ ਬੀਵੰਸ਼ੂ ਗੋਇਲ ਤੇ ਐਡਵੋਕੇਟ ਸ੍ਰੀ ਕੁਲਵੰਤ ਗੋਇਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਧਰਮ ਸਿੰਘ ਪੁੱਤਰ ਚੰਦ ਸਿੰਘ, ਬੂਟਾ ਸਿੰਘ ਪੁੱਤਰ ਮਹਿੰਦਰ ਸਿੰਘ, ਸਵਰਨ ਸਿੰਘ ਪੁੱਤਰ ਗਮਦੂਰ ਸਿੰਘ, ਕੁਲਵੰਤ ਸਿੰਘ ਪੁੱਤਰ ਧਰਮ ਸਿੰਘ, ਲਖਵੀਰ ਸਿੰਘ ਪੁੱਤਰ ਸੁਰਿੰਦਰ ਸਿੰਘ, ਅਮੋਲਕਪ੍ਰੀਤ ਸਿੰਘ ਪੁੱਤਰ ਰਣਧੀਰ ਸਿੰਘ, ਤੇਜਾ ਸਿੰਘ ਪੁੱਤਰ ਗੁਰਚੰਦ ਸਿੰਘ ਵਾਸੀਆਨ ਜੰਡਸਰ ਮੌੜ ਨੂੰ ਪੁਲਿਸ ਵਰਦੀ ਪਾੜਨ ਤੇ ਲੜਾਈ ਦੇ ਕੇਸ ਵਿੱਚੋਂ ਬਾ ਬਰੀ ਕਰਨ ਦਾ ਹੁਕਮ ਸੁਣਾਇਆ।
ਉਕਤ ਕੇਸ ਵਿਚ ਨਾਮਜ਼ਦ ਦੋਸ਼ੀ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਸ ਮੌਕੇ ਸਬੰਧਤ ਪੁਲਿਸ ਮੁਲਜ਼ਮਾਂ ਨੇ ਸਾਡੇ ਵੱਲੋਂ ਦਿੱਤੀ ਦਰਖਾਸਤ ਦੀ ਤਫਤੀਸ਼ ਦੌਰਾਨ ਵਿਰੋਧੀ ਧਿਰ ਨਾਲ ਰਲਕੇ ਸਾਡੇ ਤੇ ਹੀ ਵਰਦੀ ਪਾੜਨ ਤੇ ਲੜਾਈ ਦਾ ਝੂਠਾ ਕੇਸ ਦਰਜ ਕਰ ਦਿਤਾ।
ਕੁਲਵੰਤ ਸਿੰਘ ਨੇ ਅੱਗੇ ਦੱਸਿਆ ਕਿ ਸਾਡਾ ਜਮੀਨ ਦੇ ਤਬਾਦਲੇ ਸਬੰਧੀ ਆਪਸੀ ਝਗੜਾ ਸੀ ਜਿਸ ਵਾਰੇ ਮੈਂ ਥਾਨੇ ਦਰਖਾਸਤ ਦਿੱਤੀ ਸੀ। ਪਰ ਵਿਰੋਧੀ ਧਿਰ ਨੇ ਪੁਲਿਸ ਮੁਲਾਜ਼ਮਾਂ ਨਾਲ ਰਲ ਕੇ ਸਾਡੇ ਝੂਠਾ ਕੇਸ ਦਰਜ ਕਰ ਦਿੱਤਾ। ਜਿਸ ਵਿੱਚੋਂ ਸਾਡੇ ਵਕੀਲ ਸ੍ਰੀ ਬੀਵੰਸ਼ੂ ਗੋਇਲ ਤੇ ਸ੍ਰੀ ਕੁਲਵੰਤ ਗੋਇਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਮਾਨਯੋਗ ਜੱਜ ਸ੍ਰੀ ਮੁਨੀਸ਼ ਗਰਗ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਬਾ ਇੱਜਤ ਬਰੀ ਕਰਨ ਦਾ ਹੁਕਮ ਦਿੱਤਾ।

0 comments:
एक टिप्पणी भेजें