ਗਿੱਲ ਨਗਰ ਵਿੱਚ ਲੋਕਾ ਨੇ ਰਸਤੇ ਦੇ ਪਲਾਟ ਨੂੰ ਬਣਾਈਆ ਡੰਪ ਯਾਰਡ ਦੇ ਰਿਹਾ ਬਿਮਾਰੀਆਂ ਨੂੰ ਸੱਦਾ ਨਗਰ ਕੌਂਸਲ ਸੌ ਰਹੀ ਕੁੰਭਕਰਨੀ ਨੀਂਦ - ਸਿੱਧੂ
ਬਰਨਾਲਾ 25 ਅਕਤੂਬਰ ਗਿੱਲ ਨਗਰ ਵਿੱਚੋ ਧਾਨੌਲਾ ਰੋਡ ਵੱਲ ਜਾਂਦੇ ਰਸਤੇ ਤੇ ਲੋਕਾ ਨੇ ਇਕ ਪਲਾਟ ਨੂੰ ਕੂੜਾ ਕਰਕਟ ਸਿਟਣ ਲਈ ਡੰਪ ਯਾਰਡ ਬਣਾ ਰਖਿਆ ਹੈ ਲੰਘਣ ਵੇਲੇ ਭੇੜੇ ਮੁਸਕ ਕਾਰਣ ਕੋਲ ਦੀ ਲੰਘਣਾ ਹੋਇਆ ਅਉੱਖਾ ਇਹ ਵਿਚਾਰ ਪ੍ਰੈਸ ਨੋਟ ਜਾਰੀ ਕਰਦਿਆ ਭਾਜਪਾ ਹਲਕਾ ਇੰਚਾਰਜ ਭਦੌੜ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਸ਼ਹਿਰ ਬਰਨਾਲਾ ਪਹਿਲਾ ਹੀ ਡੇਂਗੂ ਅਤੇ ਚਿਕਣਗੁਣੀਆ ਵਰਗੇ ਬੁਖਾਰ ਦੀ ਲਪੇਟ ਵਿੱਚ ਇਸ ਗੰਦਗੀ ਕਾਰਨ ਇਸ ਇਲਾਕੇ ਵਿੱਚ ਭੀ ਇਹ ਬੁਖਾਰ ਫੈਲ ਸਕਦੇ ਹਨ ਨਗਰ ਕੌਂਸਲ ਕੁੰਭ ਕਰਨੀ ਨੀਦ ਸੁਤਾ ਹੋਇਆ ਹੈ ਇਹਨਾਂ ਗੰਦਗੀ ਦੇ ਢੇਰਾਂ ਤੇ ਖੱਤਰਨਾਕ ਮੱਛਰ ਹੋ ਰਿਹਾ ਪੈਦਾ ਅਤੇ ਗਰੀਬ ਲੋਕ ਜਿਨ੍ਹਾਂ ਕੋਲ ਬੰਦੋਬਸਤ ਨਹੀਂ ਰੋਕਥਾਮ ਦੇ ਉਹ ਸੌਖੀ ਤਰਾ ਇਹਨਾਂ ਮੱਛਰਾਂ ਕਾਰਣ ਬਿਮਾਰੀ ਦੀ ਲਪੇਟ ਵਿੱਚ ਆ ਸਕਦੇ ਹਨ ਸਿੱਧੂ ਨੇ ਪੁਰਜੋਰ ਅਪੀਲ ਕੀਤੀ ਕਿ ਪ੍ਰਸਾਸਨ ਤੁਰੰਤ ਨਗਰ ਕੌਂਸਲ ਨੂੰ ਹਰਕਤ ਵਿੱਚ ਆਉਣ ਦਾ ਹੁਕਮ ਦੇਵੇ ਕੇ ਇਸ ਕੁੜੇ ਨੂੰ ਚਕਵਾ ਕੇ ਉਸ ਸਾਰੇ ਇਲਾਕੇ ਦੀ ਸਫਾਈ ਕਰਵਾ ਕੇ ਮੱਛਰ ਮਾਰ ਦਵਾਈ ਦਾ ਛਿੜਕਾਅ ਕਰਵਾਏ ਅਤੇ ਖਾਲੀ ਪਏ ਪਲਾਟ ਮਾਲਕ ਤੇ ਭੀ ਬਣਦੀ ਕਾਰਵਾਈ ਕੀਤੀ ਜਾਵੇ ਇਸ ਮੌਕੇ ਉਹਨਾਂ ਨਾਲ ਸੂਬੇਦਾਰ ਸਵਰਨਜੀਤ ਸਿੰਘ ਵਾਰੰਟ ਅਫ਼ਸਰ ਸਮਸ਼ੇਰ ਸਿੰਘ ਸੇਖੋਂ ਹੌਲਦਾਰ ਬਸੰਤ ਸਿੰਘ ਉੱਗੋਕੇ ਹਾਜਰ ਸਨ।
ਫੋਟੋ - ਗਿੱਲ ਨਗਰ ਦੇ ਧਾਨੋਲਾ ਰੋਡ ਤੋਂ ਐਂਟਰੀ ਵਾਲੀ ਗਲੀ ਵਿੱਚ ਪਏ ਕੁੜੇ ਦੇ ਢੇਰਾਂ ਦਾ ਇਕ ਦ੍ਰਿਸ਼

0 comments:
एक टिप्पणी भेजें