ਤਪ ਅਸਥਾਨ ਬੀਬੀ ਪ੍ਰਧਾਨ ਕੌਰ ਗੁਰੂ ਘਰ ਬਰਨਾਲਾ ਵਿੱਖੇ ਅੱਖਾਂ ਦਾ ਮੁਫ਼ਤ ਅਪਰੇਸ਼ਨ ਕੈਂਪ ਸਰਬੱਤ ਦਾ ਭਲਾ ਟਰੱਸਟ ਵੱਲੋ 15 ਨਵੰਬਰ ਨੂੰ - ਕੈਪਟਨ ਸਿੱਧੂ
ਬਰਨਾਲਾ 24 ਅਕਤੂਬਰ 15 ਨਵੰਬਰ ਦਿਨ ਸ਼ਨੀਵਾਰ ਨੂੰ ਸਵੇਰੇ 9 ਵਜੇ ਤੋਂ 1 ਵਜੇ ਦੁਪਹਿਰ ਤਕ ਗੁਰੂ ਘਰ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਨੇੜੇ ਬੱਸ ਸਟੈਂਡ ਬਰਨਾਲਾ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਅੱਖਾਂ ਦਾ ਮੁਫ਼ਤ ਓਪਰੇਸ਼ਨ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਹ ਜਾਣਕਾਰੀ 190 ਗਰੀਬ ਵਿਧਵਾਵਾਂ ਅਤੇ ਅਪਹਾਜਾ ਨੂੰ ਮਹੀਨਾ ਵਾਰ ਪੈਨਸ਼ਨ ਚੈੱਕ ਵਿਤਰਨ ਕਰਨ ਤੋਂ ਬਾਦ ਇਕ ਪ੍ਰੈਸ ਨੋਟ ਜਾਰੀ ਕਰਦਿਆ ਜਿਲਾ ਪ੍ਰਧਾਨ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਕੈਪ ਵਿੱਚ ਪੰਜਾਬ ਅੱਖਾ ਦਾ ਹਸਪਤਾਲ ਦੇ ਡਾਕਟਰ ਗੁਰਪਾਲ ਸਿੰਘ ਦੀ ਅਗਵਾਈ ਹੇਠ ਮਰੀਜਾ ਨੂੰ ਚੈੱਕ ਕਰੇਗੀ ਇਸ ਕੇਪ ਵਿੱਚ 500 ਦੇ ਕਰੀਬ ਮਰੀਜ ਆਉਣ ਦੀ ਸੰਭਾਵਨਾ ਹੈ ਇਸ ਕੈਂਪ ਵਿੱਚ ਲੋੜਵੰਦ ਲੋਕਾ ਦੀਆ ਅੱਖਾ ਚੈੱਕ ਕੀਤੀਆਂ ਜਾਣਗੀਆਂ ਲੋੜ ਮੁਤਾਬਿਕ ਦਵਾਇਆ ਮੁਫ਼ਤ ਦਿੱਤੀਆਂ ਜਾਣਗੀਆਂ ਅਤੇ ਜਿੰਨਾ ਮਰੀਜਾ ਨੂੰ ਜਰੂਰਤ ਹੋਵੇਗੀ ਉਹਨਾ ਨੂੰ ਮੁਫਤ ਐਨਕਾਂ ਦਿੱਤੀਆਂ ਜਾਣਗੀਆਂ ਜਿਸ ਕਿਸੇ ਮਰੀਜ਼ ਨੂੰ ਲੈਨਜ ਪਾਉਣ ਦੀ ਲੋੜ ਹੋਵੇਗੀ ਉਹਨਾ ਨੂੰ ਹਸਪਤਾਲ ਲਿਜਾ ਕੇ ਓਪਰੇਸ਼ਨ ਕਰ ਕੇ ਲੇਨਜ ਡਾਕਟਰ ਵੱਲੋ ਪਾਏ ਜਾਣਗੇ ਸਾਨੂੰ ਉਮੀਦ ਹੈ ਕੇ ਤਕਰੀਬਨ 100 ਦੇ ਕਰੀਬ ਮਰੀਜਾ ਦੇ ਓਪਰੇਸ਼ਨ ਕਰਕੇ ਲੇਨਜ਼ ਪਾਏ ਜਾਣਗੇ ਸਿੱਧੂ ਨੇ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਲੋੜਵੰਦ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ
ਇਸ ਮੌਕੇ ਸੂਬੇਦਾਰ ਸਵਰਨਜੀਤ ਸਿੰਘ ਕੁਲਵਿੰਦਰ ਸਿੰਘ ਗੁਰਜੰਟ ਸਿੰਘ ਸੂਬੇਦਾਰ ਗੁਰਜੰਟ ਸਿੰਘ ਜਥੇਦਾਰ ਗੁਰਮੀਤ ਸਿੰਘ ਧੌਲਾ ਹੌਲਦਾਰ ਬਸੰਤ ਸਿੰਘ ਉੱਗੋਕੇ ਗੁਰਦੇਵ ਸਿੰਘ ਮੱਕੜ ਸੁਖਦਰਸ਼ਨ ਸਿੰਘ ਆਦਿ ਸੰਸਥਾ ਦੇ ਮੈਂਬਰ ਹਾਜਰ ਸਨ।
ਫੋਟੋ - ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋ ਗਰੀਬ ਵਿਧਵਾਵਾਂ ਅਤੇ ਅਪਹਾਜਾ ਨੂੰ ਮਹੀਨਾ ਵਾਰ ਪੈਨਸ਼ਨ ਚੈੱਕ ਵਿਤਰਨ ਕਰਦੇ ਹੋਏ ਜਿਲਾ ਪ੍ਰਧਾਨ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਅਤੇ ਹੋਰ ਮੈਬਰ।

0 comments:
एक टिप्पणी भेजें