Contact for Advertising

Contact for Advertising

Latest News

रविवार, 25 मई 2025

ਕੇਜਰੀਵਾਲ ਅਤੇ ਮੁੱਖ ਮੰਤਰੀ ਦੀ ਆਮਦ ਤੇ ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਕਰੇਗੀ ਅੱਜ ਨਾਭਾ ਵਿਖ਼ੇ ਰੋਸ ਪ੍ਰਦਰਸ਼ਨ - ਵਿਕਾਸ ਸਾਹਨੀ

 ਕੇਜਰੀਵਾਲ ਅਤੇ ਮੁੱਖ ਮੰਤਰੀ ਦੀ ਆਮਦ ਤੇ ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਕਰੇਗੀ ਅੱਜ ਨਾਭਾ ਵਿਖ਼ੇ ਰੋਸ ਪ੍ਰਦਰਸ਼ਨ - ਵਿਕਾਸ ਸਾਹਨੀ 

ਸੰਜੀਵ ਗਰਗ ਕਾਲੀ 

 ਧਨੌਲਾ ਮੰਡੀ, 24 ਮਈ  ::-- ਪਿਛਲੇ ਲੰਬੇ ਸਮੇ ਤੋਂ ਆਪਣੀ ਬਹਾਲੀ ਨੂੰ ਲੈ ਕੇ ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਵੱਲੋ ਸੰਘਰਸ਼ ਕੀਤਾ ਜਾ ਰਿਹਾ ਹੈ ।  ਜਥੇਬੰਦੀ ਆਗੂ ਵਿਕਾਸ ਸਾਹਨੀ ਨੇ ਕਿਹਾ ਕਿ ਸੱਤਾ ਵਿਚ ਆਉਣ ਤੋਂ ਪਹਿਲਾ ਮਾਨ ਸਰਕਾਰ ਵੱਲੋ ਮੁੜ ਬਹਾਲ ਕੱਚੇ ਅਧਿਆਪਕ ਨਾਲ ਵਾਦਾ ਕੀਤਾ ਸੀ ਕੇ ਸੱਤਾ ਵਿਚ ਆਉਂਦਿਆਂ ਹੀ ਉਹਨਾਂ ਹਰਾ ਪੇਨ ਚਲਾ ਕੇ ਉਹਨਾਂ ਬਹਾਲ ਕੀਤਾ ਜਾਵੇਗਾ ਪਰ 39 ਮਹੀਨੇ ਬੀਤ ਜਾਨ ਤੋਂ ਬਾਅਦ ਵੀ ਹਰਾ ਪੇਨ ਅਜੇ ਤੱਕ ਨਹੀਂ ਚਲਿਆ ਉਹਨਾਂ ਮੰਗ ਹੈ ਕਿ ਸਾਡਾ ਡਾਟਾ ਸਬ ਵੈਰੀਫਾਈ ਹੋ ਗਿਆ ਸਾਡੇ ਨਾਲ ਕੀਤੇ ਵਾਅਦੇ ਅਨੁਸਾਰ ਸਕੂਲਾਂ ਚ ਨਿਯੁਕਤ ਕੀਤਾ ਜਾਵੇ। ਜਿਸ ਦੇ ਰੋਸ ਵਜੋਂ ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਵੱਲੋ ਮੁੱਖ ਮੰਤਰੀ ਦੀ ਆਮਦ ਤੇ 25 ਮਈ 2025 ਨੂੰ ਨਾਭਾ ਵਿਖ਼ੇ ਸੂਬਾ ਪੱਧਰੀ ਇਕੱਠ ਉਪਰੰਤ ਰੋਸ ਪ੍ਰਦਸ਼ਨ ਕੀਤਾ ਜਾਵੇਗਾ ਸੂਬਾ ਪ੍ਰਧਾਨ ਸਾਹਨੀ ਨੇ ਕਿਹਾ ਕਿ ਪੰਜਾਬ ਸਰਕਾਰ ਨੌਕਰੀਆਂ ਦੇ ਨਾਂ ਤੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ ਤੇ ਅਧਿਆਪਕਾ ਨੂੰ ਸੜਕਾ ਤੇ ਰੁਲਣ  ਲਈ ਮਜ਼ਬੂਰ ਕਰ ਰਹੀ ਹੈ ।ਇਸ ਮੌਕੇ ਤੇ ਕਿਰਨਜੀਤ ਕੌਰ ਧਨੌਲਾ ਜਸਪਾਲ ਕੌਰ ,ਗੀਤਾ ਰਾਣੀ ਬਬੀਤਾ ਰਾਣੀ,ਵੀਰਪਾਲ ਕੌਰ ,ਮਨਦੀਪ ਕੌਰ, ਸੰਦੀਪਕੌਰ, ਕਿਰਨਜੀਤ ਕੌਰ ਤਲਵੰਡੀ,ਮਹਿੰਦਰਪਾਲ ਕੌਰ,ਜਸਵਿੰਦਰ ਕੌਰ ਮੌਜੂਦ ਸਨ।

ਕੇਜਰੀਵਾਲ ਅਤੇ ਮੁੱਖ ਮੰਤਰੀ ਦੀ ਆਮਦ ਤੇ ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਕਰੇਗੀ ਅੱਜ ਨਾਭਾ ਵਿਖ਼ੇ ਰੋਸ ਪ੍ਰਦਰਸ਼ਨ - ਵਿਕਾਸ ਸਾਹਨੀ
  • Title : ਕੇਜਰੀਵਾਲ ਅਤੇ ਮੁੱਖ ਮੰਤਰੀ ਦੀ ਆਮਦ ਤੇ ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਕਰੇਗੀ ਅੱਜ ਨਾਭਾ ਵਿਖ਼ੇ ਰੋਸ ਪ੍ਰਦਰਸ਼ਨ - ਵਿਕਾਸ ਸਾਹਨੀ
  • Posted by :
  • Date : मई 25, 2025
  • Labels :
  • Blogger Comments
  • Facebook Comments

0 comments:

एक टिप्पणी भेजें

Top