ਪਿੰਡ ਕਾਲੇਕੇ ਵਿਖੇ ਦਸਵੀਂ ਕਲਾਸ ਦੇ ਅੱਵਲ ਰਹਿਣ ਵਾਲੇ ਬੱਚਿਆਂ ਦਾ ਸਨਮਾਨ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 24 ਮਈ ::--
ਨੇੜਲੇ ਪਿੰਡ ਕਾਲੇਕੇ ਵਿਖੇ ਹਰ ਸਾਲ ਦੀ ਤਰ੍ਹਾਂ ਦਸਵੀਂ ਕਲਾਸ ਵਿੱਚ ਅੱਵਲ ਰਹਿਣ ਵਾਲੇ ਬੱਚਿਆਂ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ ਮੁੱਖ ਅਫਸਰ ਥਾਣਾ ਧਨੌਲਾ ਇੰਸਪੈਕਟਰ ਲਖਵੀਰ ਸਿੰਘ ਵੱਲੋਂ ਬੱਚਿਆਂ ਨੂੰ ਇਨਾਮ ਵੰਡੇ ਗਏ ਇਸ ਮੌਕੇ ਉਹਨਾਂ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜ਼ਿੰਦਗੀ ਵਿੱਚ ਸਫਲ ਹੋਣ ਲਈ ਮਾੜੀਆਂ ਆਦਤਾਂ ਤੋਂ ਦੂਰ ਰਹਿਣਾ ਬਹੁਤ ਹੀ ਜਰੂਰੀ ਹੈ ਜਿਵੇਂ ਕਿ ਮੋਬਾਇਲ ਦੀ ਨਜਾਇਜ਼ ਵਰਤੋਂ ਨਸ਼ਿਆਂ ਤੋਂ ਦੂਰ ਰਹਿਣਾ ਅਤੇ ਬੁਰੀ ਸੰਗਤ ਤੋਂ ਬਚਣਾ ਇਹਨਾਂ ਗੱਲਾਂ ਦੀ ਪਾਲਣਾ ਕਰਕੇ ਹੀ ਅਸੀਂ ਆਪਣੇ ਨਿਸ਼ਾਨੇ ਤੇ ਪਹੁੰਚ ਸਕਦੇ ਹਾਂ ਅਤੇ ਆਪਣੇ ਮਾਪਿਆਂ ਦੇ ਸੁਪਨੇ ਪੂਰੇ ਕਰ ਸਕਦੇ ਹਾਂ ਇਸ ਵਾਰ ਬੱਚਿਆਂ ਨੂੰ ਇਨਾਮ ਦੀ ਰਾਸ਼ੀ ਜਸਪਾਲ ਸਿੰਘ ਸਰਾਂ ਵੱਲੋਂ ਪਹਿਲੀ ਪੁਜੀਸ਼ਨ ਵਾਲੇ ਬੱਚੇ ਨੂੰ 3100 ਦੂਜੀ ਪੁਜੀਸ਼ਨ ਵਾਲੇ ਬੱਚੇ ਨੂੰ 2100 ਰੁਪਏ ਅਤੇ ਤੀਜੀ ਪੁਜੀਸ਼ਨ ਵਾਲੇ ਬੱਚੇ ਨੂੰ 1100 ਰੁਪਏ ਨਾਲ ਸਨਮਾਨਿਤ ਕੀਤਾ ਗਿਆ। ਸੰਬੋਧਨ ਕਰਦੇ ਹੋਏ ਪਿੰਡ ਦੇ ਪਤਵੰਤੇ ਸੱਜਣਾਂ ਨੇ ਕਿਹਾ ਕਿ ਇਹ ਸਿਲਸਿਲਾ ਬੱਚਿਆਂ ਨੂੰ ਉਤਸਾਹਿਤ ਕਰਨ ਲਈ ਸਮਾਜ ਸੇਵੀ ਭਰਾਵਾਂ ਵੱਲੋਂ ਪਿਛਲੇ 13 ਸਾਲਾਂ ਤੋਂ ਲਗਾਤਾਰ ਜਾਰੀ ਹੈ ਇਸ ਚੰਗੇ ਉਪਰਾਲੇ ਲਈ ਪਿੰਡ ਦੇ ਪਤਵੰਤੇ ਸੱਜਣ ਸਮੇਂ ਸਮੇਂ ਤੇ ਆਪਣਾ ਯੋਗਦਾਨ ਪਾਉਂਦੇ ਰਹਿੰਦੇ ਹਨ ਅਤੇ ਪੜ੍ਹਨ ਵਾਲੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਮੁਕਾਬਲੇ ਬਾਜੀ ਲਈ ਇਹ ਰੀਤ ਬੱਚਿਆਂ ਨੂੰ ਪ੍ਰੇਰਤ ਕਰਦੀ ਹੈ ਇਸ ਮੌਕੇ ਪਿੰਡ ਦੀ ਪੰਚਾਇਤ ਸਰਪੰਚ ਜਸਵਿੰਦਰ ਸਿੰਘ ਸਕੂਲ ਦਾ ਚੇਅਰਮੈਨ ਗੁਰਸੇਵਕ ਸਿੰਘ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਨੀਤੂ ਬਾਲਾ , ਥਾਣੇਦਾਰ ਬੀਰਬਲ ਸ਼ਰਮਾ, ਰਾਮ ਨਰੇਸ਼ , ਸਕੂਲੀ ਬੱਚੇ ਅਤੇ ਅਧਿਆਪਕ ਮੌਜੂਦ ਸਨ।
0 comments:
एक टिप्पणी भेजें