ਡਾਕਟਰ ਮੌਮਿਤਾ ਦੇ ਕਾਤਲਾ ਨੂੰ ਸਖ਼ਤ ਤੋਂ ਸਖ਼ਤ ਸਜਾ ਦੇਣ ਲਈ ਫੋਜੀ ਵੀਰਾ ਨੇ ਰਾਸ਼ਟਰਪਤੀ ਨੂੰ ਡੀ ਸੀ ਰਾਹੀਂ ਭੇਜਿਆ ਮੈਮੋਰੰਡਮ - ਇੰਜ ਸਿੱਧੂ
ਮਮਤਾ ਸਰਕਾਰ ਨੂੰ ਤੁਰੰਤ ਬਰਖਾਸਤ ਕਰਕੇ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ
ਬਰਨਾਲਾ 2 ਸਤੰਬਰ ਪੱਛਮੀ ਬੰਗਾਲ ਦੀ ਮਮਤਾ ਸਰਕਾਰ ਦੀ ਸਰਪ੍ਰਸਤੀ ਹੇਠ ਚੱਲ ਰਹੇ ਆਰ ਜੀ ਕਾਰ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਸੰਦੀਪ ਗੋਸ਼ ਦੀ ਸ਼ਹਿ ਤੇ ਸੱਤ ਖੂਨੀ ਦਰਿੰਦਿਆ ਵੱਲੋ ਟ੍ਰੇਨੀ ਡਾਕਟਰ ਬੇਟੀ ਦਾ ਵਹਿਸ਼ਿਆਨਾ ਤਰੀਕੇ ਨਾਲ ਕੀਤਾ ਰੇਪ ਅਤੇ ਕਤਲ ਕਰਨ ਵਾਲਿਆ ਨੂੰ ਸਖ਼ਤ ਤੋਂ ਸਖ਼ਤ ਸਜਾ ਦੇਣ ਲਈ ਜਿਲਾ ਬਰਨਾਲਾ ਦੇ ਸਾਬਕਾ ਸੈਨਿਕਾਂ ਵੱਲੋ ਡਿਪਟੀ ਕਮਿਸ਼ਨਰ ਮੈਡਮ ਰਾਹੀ ਇਕ ਮੈਮੋਰੰਡਮ ਦੇਸ ਦੀ ਮਾਣਯੋਗ ਰਾਸ਼ਟਰਪਤੀ ਜੀ ਨੂੰ ਭੇਜਿਆ ਗਿਆ।ਇਹ ਜਾਣਕਾਰੀ ਪ੍ਰੈਸ ਦੇ ਨਾ ਇੱਕ ਬਿਆਨ ਜਾਰੀ ਕਰਕੇ ਭਾਜਪਾ ਹਲਕਾ ਭਦੌੜ ਦੇ ਇੰਚਾਰਜ ਅਤੇ ਸੈਨਿਕ ਸੈੱਲ ਦੇ ਸੂਬਾ ਕੋ - ਕਨਵੀਨਰ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ। ਇਸ ਮਾਸੂਮ ਬੱਚੀ ਦਾ ਰੇਪ ਅਤੇ ਕਤਲ ਕਿਸੇ ਡੂੰਘੀ ਸਾਜ਼ਸ ਤਹਿਤ ਹੋਇਆ ਹੈ ਅਤੇ ਸੂਬੇ ਦੀ ਮੁੱਖ ਮੰਤਰੀ ਬੀਬੀ ਮਮਤਾ ਬੈਨਰਜੀ ਦੀ ਪ੍ਰਿੰਸੀਪਲ ਨੂੰ ਪੂਰੀ ਛਤਰ ਛਾਇਆ ਹੈ ਕਿਉਕਿ ਜਿਵੇਂ ਡਾਕਟਰਾਂ ਦੇ ਵੱਡੇ ਸਘੰਰਸ਼ ਸਦਕਾ ਪ੍ਰਿੰਸੀਪਲ ਨੂੰ ਸਸਪੈਡ ਕਰਨ ਉਪਰੰਤ ਕਿਸੇ ਦੂਸਰੇ ਕਾਲਜ ਦਾ ਪ੍ਰਿੰਸੀਪਲ ਥਾਪ ਦਿੱਤਾ ਸਰਕਾਰ ਨੇ ਅਤੇ ਜਿਵੇਂ ਦੂਸਰੇ ਦਿਨ ਅੱਧੀ ਰਾਤ ਨੂੰ ਟੀ ਐਮ ਸੀ ਪਾਰਟੀ ਦੇ ਗੁੰਡਿਆ ਨੇ ਵੱਡੀ ਤਾਦਾਦ ਵਿੱਚ ਆਕੇ ਸਘੰਰਸ਼ ਕਰ ਰਹੇ ਡਾਕਟਰਾਂ ਤੇ ਹਮਲਾ ਕੀਤਾ ਅਤੇ ਜਿਥੇ ਡਾਕਟਰ ਬੱਚੀ ਦਾ ਕਤਲ ਅਤੇ ਰੇਪ ਹੋਇਆ ਸੀ ਉਸ ਰੂਮ ਵਿੱਚ ਸਬੂਤਾ ਨੂੰ ਨਸ਼ਟ ਕਰਨ ਲਈ ਬੁਰੀ ਤਰਾ ਤੋੜ ਫੋਡ ਕੀਤੀ ਅਤੇ ਬੰਗਾਲ ਦੀ ਪੁਲਸ ਮੂਕ ਦਰਸਕ ਬਣਕੇ ਦੇਖਦੀ ਰਹੀ ਇਹ ਸਾਬਤ ਕਰਦੀ ਹੈ ਕੇ ਸੂਬੇ ਦੀ ਮੁੱਖ ਮੰਤਰੀ ਦੀ ਸਰਪ੍ਰਸਤੀ ਹੇਠ ਹੀ ਇਹ ਘਿਨਾਉਣਾ ਜੁਲਮ ਹੋਇਆ ਸਾਬਕਾ ਸੈਨਿਕਾਂ ਵੱਲੋ ਇਸ ਡਾਕਟਰ ਬੱਚੀ ਨੂੰ ਇਨਸਾਫ ਦਿਵਾਉਣ ਲਈ ਮਾਣਯੋਗ ਰਾਸ਼ਟਰਪਤੀ ਜੀ ਤੋ ਇਸ ਮੈਮੋਰੰਡਮ ਰਹੀ ਪੁਰਜੋਰ ਮੰਗ ਕੀਤੀ ਗਈ ਕੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੂੰ ਬਰਖਾਸਤ ਕਰਕੇ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ ਅਤੇ ਕੇਸ ਦੀ ਕਾਰਵਾਈ ਪੰਜਾਬ ਵਿੱਚ ਕਿਸੇ ਭੀ ਮਾਣਯੋਗ ਅਦਾਲਤ ਵਿੱਚ ਤਬਦੀਲ ਕੀਤਾ ਜਾਵੇ ਤਾਕਿ ਉਸ ਡਾਕਟਰ ਬੱਚੀ ਨੂੰ ਇਨਸਾਫ ਮਿਲ ਸਕੇ ਇਸ ਮੌਕੇ ਸੂਬੇਦਾਰ ਮੇਜਰ ਰਾਜ ਸਿੰਘ ਕੈਪਟਨ ਵਿਕਰਮ ਸਿੰਘ ਕੈਪਟਨ ਪਰਮਜੀਤ ਸਿੰਘ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਵਾਰੰਟ ਅਫ਼ਸਰ ਅਵਤਾਰ ਸਿੰਘ ਸੂਬੇਦਾਰ ਧੰਨਾ ਸਿੰਘ ਧੌਲਾ ਹੌਲਦਾਰ ਬਸੰਤ ਸਿੰਘ ਉਗੋ ਹੌਲਦਾਰ ਰੂਪ ਸਿੰਘ ਮਹਿਤਾ ਗੁਰਦੇਵ ਸਿੰਘ ਮੱਕੜ ਕੁਲਦੀਪ ਸਿੰਘ ਦੂਲੋ ਅਤੇ ਹੋਰ ਸਾਬਕਾ ਸੈਨਿਕ ਹਾਜਰ ਸਨ।
ਫੋਟੋ - ਇੰਜ ਗੁਰਜਿੰਦਰ ਸਿੰਘ ਸਿੱਧੂ ਅਤੇ ਹੋਰ ਸਾਬਕਾ ਸੈਨਿਕ ਡੀ ਸੀ ਮੈਡਮ ਨੂੰ ਦੇਸ ਦੇ ਮਾਣਯੋਗ ਰਾਸ਼ਟਰਪਤੀ ਜੀ ਲਈ ਮੈਮੋਰੰਡਮ ਸੋਪਦੇ ਹੋਏ।
0 comments:
एक टिप्पणी भेजें