ਮਰੇ ਹੋਏ ਵਿਅਕਤੀ ਦੀ ਜਾਹਲੀ ਵਸੀਅਤ ਬਣਾ ਕੇ ਉਸਦੀ ਦੁਰਵਰਤੋਂ ਕਰਕੇ 199 ਕਨਾਲ 1 ਮਰਲਾ ਜਮੀਨ ਹਥਿਆਉਣ ਦੀ ਕੋਸ਼ਿਸ਼ ਕਰਨ ਦੇ ਕੇਸ ਵਿੱਚੋਂ ਮੁਲਜ਼ਮ ਬਾਇੱਜ਼ਤ ਬਰੀ
ਮਾਨਯੋਗ ਅਦਾਲਤ ਸ੍ਰੀ ਮੁਨੀਸ਼ ਗਰਗ, ਐਡੀਸ਼ਨਲ ਚੀਫ ਜੁਡੀਸ਼ੀਅਲ ਮੈਜਿਸਟਰੇਟ ਸਾਹਿਬ, ਬਰਨਾਲਾ ਵੱਲੋਂ ਰਣਜੀਤ ਸਿੰਘ ਪੁੱਤਰ ਟੇਕ ਸਿੰਘ ਵਾਸੀ ਬੀਹਲਾ ਖੁਰਦ ਨੂੰ ਗੱਜਣ ਸਿੰਘ ਨਾਮਕ ਵਿਅਕਤੀ ਦੀ ਜਾਹਲੀ ਵਸੀਅਤ ਬਣਾ ਕੇ ਉਸਦੀ ਮਾਲਕੀ ਦੀ 199 ਕਨਾਲ । ਮਰਲਾ ਜਮੀਨ ਪਿੰਡ ਪੱਖੋ ਕਲਾਂ ਨੂੰ ਹਥਿਆਉਣ ਦੀ ਕੋਸ਼ਿਸ਼ ਕਰਨ ਦੇ ਕੇਸ ਵਿਚੋਂ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ। ਰਣਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ। ਦੱਸਿਆ ਕਿ ਹਰਦੇਵ ਸਿੰਘ ਪੁੱਤਰ ਨਰੰਜਨ ਸਿੰਘ ਵਾਸੀ ਪੱਖੋ ਕਲਾਂ ਵੱਲੋਂ ਇੱਕ ਲਿਖਤੀ ਦਰਖਾਸਤ ਮਿਤੀ 11-03-2016 ਨੂੰ ਐਸ.ਐਸ.ਪੀ. ਸਾਹਿਬ ਬਰਨਾਲਾ ਨੂੰ ਦੇ ਕੇ ਇੱਕ FIR NO. 76 DT 29-08-2016, U/S 420/465/467/468/ 471 ਆਈ.ਪੀ.ਸੀ. ਤਹਿਤ ਥਾਣਾ ਰੂੜੇਕੇ ਕਲਾਂ ਵਿਖੇ ਦਰਜ਼ ਕਰਵਾਈ ਗਈ ਸੀ ਜਿਸਦੇ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਗੱਜਣ ਸਿੰਘ ਨਾਮਕ ਵਿਅਕਤੀ ਜੋ ਕਰੀਬ 70 ਸਾਲ ਪਹਿਲਾਂ ਬਰਮਾਂ ਮੁਲਕ ਚਲਾ ਗਿਆ ਸੀ ਜਿਥੇ ਦੂਜੀ ਜੰਗ ਦੇ ਦੌਰਾਨ ਉਸਦੀ ਮੌਤ ਹੋ ਗਈ ਸੀ ਅਤੇ ਰਣਜੀਤ ਸਿੰਘ ਵੱਲੋਂ ਮਿਤੀ 14-07-2012 ਨੂੰ ਗੱਜਣ ਸਿੰਘ ਨੂੰ ਜਿਉਂਦਾ ਦਿਖਾ ਕੇ ਕਲਕੱਤਾ ਵਿਖੇ ਕੋਈ ਹੋਰ ਵਿਅਕਤੀ ਖੜ੍ਹਾ ਕਰਕੇ ਆਪਣੇ ਹੱਕ ਵਿੱਚ ਵਸੀਅਤ ਕਰਵਾ ਲਈ ਗਈ ਅਤੇ ਉਸ ਵਸੀਅਤ ਨੂੰ ਪੱਖੋ ਕਲਾਂ ਪਟਵਾਰੀ ਨੂੰ ਦੇ ਕੇ ਗੱਜਣ ਸਿੰਘ ਦੀ ਜਮੀਨ ਆਪਣੇ ਨਾਮ ਲਗਵਾਉਣ ਦੀ ਕੋਸ਼ਿਸ਼ ਕੀਤੀ ਗਈ। ਜੋ ਹੁਣ ਮਾਨਯੋਗ ਅਦਾਲਤ ਵੱਲੋਂ ਮੁਲਜ਼ਮ ਦੇ ਵਕੀਲ ਸ੍ਰੀ ਧੀਰਜ ਕੁਮਾਰ, ਐਡਵੋਕੇਟ, ਬਰਨਾਲਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਇਆ ਕਿ ਕਿ ਹਰਦੇਵ ਸਿੰਘ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਸਾਲ 2016 ਤੋਂ 70 ਸਾਲ ਪਹਿਲਾਂ ਗੱਜਣ ਸਿੰਘ ਬਰਮਾਂ ਮੁਲਕ ਗਿਆ ਸੀ ਤਾਂ ਗੱਜਣ ਸਿੰਘ ਸਾਲ 1946 ਵਿੱਚ ਬਰਮਾਂ ਮੁਲਕ ਪਹੁੰਚਿਆ ਸੀ, ਵਕੀਲ ਸਾਹਿਬ ਨੇ ਦਲੀਲ ਦਿੱਤੀ ਕਿ ਗੱਜਣ ਸਿੰਘ ਦੀ ਮੌਤ 1942 ਦੀ ਜੰਗ ਵਿੱਚ ਕਿਵੇਂ ਹੋ ਸਕਦੀ ਹੈ ਕਿਉਂਕਿ ਮੁਦਈ ਦੇ ਕਹਿਣ ਮੁਤਾਬਿਕ ਉਹ 1946 ਵਿੱਚ ਬਰ ਾਂ ਗਿਆ ਸੀ, ਹਰਦੇਵ ਸਿੰਘ ਵੱਲੋਂ ਇਹ ਵੀ ਦੋਸ਼ ਲਗਾਇਆ ਗਿਆ ਸੀ ਕਿ ਗੱਜਣ ਸਿੰਘ ਕੁਆਰਾ ਸੀ ਜਿਸਦਾ ਕੋਈ ਭੈਣ-ਭਰਾ ਨਹੀਂ ਸੀ ਅਤੇ ਕੋਰਟ ਵਿੱਚ ਬਿਆਨ ਦਿੰਦੇ ਹੋਏ ਹਰਦੇਵ ਸਿੰਘ ਨੇ ਕਿਹਾ ਕਿ ਗੱਜਣ ਸਿੰਘ, ਉਸਦੇ ਸਾਢੂ ਦਾ ਸਹੁਰਾ ਸੀ, ਵਕੀਲ ਸਾਹਿਬ ਨੇ ਦਲੀਲ ਦਿੱਤੀ ਕਿ ਜੇਕਰ ਗੱਜਣ ਸਿੰਘ ਕੁਆਰਾ ਸੀ ਤਾਂ ਉਹ ਕਿਸੇ ਦਾ ਸਹੁਰਾ ਕਿਵੇਂ ਹੋ ਸਕਦਾ ਹੈ, ਗਵਾਹਨ ਦੇ ਬਿਆਨ ਆਪਸ ਵਿੱਚ ਜਾਂ ਖੁਦ ਦੇ ਬਿਆਨਾ ਨਾਲ ਹੀ ਮੇਲ ਨਹੀਂ ਖਾਂਦੇ ਅਤੇ ਨਾ ਹੀ ਕੋਈ ਗਵਾਹ ਵਸੀਅਤ ਨੂੰ ਕਿਸੇ ਵੀ ਤਰੀਕੇ ਨਾਲ ਝੂਠੀ ਸਾਬਤ ਕਰ ਸਕਿਆ, ਉਕਤ ਕੇਸ ਵਿੱਚੋਂ ਮੁਲਜ਼ਮ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ।
0 comments:
एक टिप्पणी भेजें