ਘਰ ਅੰਦਰ ਦਾਖਲ ਹੋ ਕੇ ਸੱਟਾਂ ਮਾਰਨ ਦੇ ਕੇਸ ਵਿੱਚੋਂ ਮੁਲਜ਼ਮਾਨ ਬਾਇੱਜ਼ਤ
Barnala
Keshav vardaan Punj
www.bbcindianews.com
ਮਾਨਯੋਗ ਅਦਾਲਤ ਸ਼੍ਰੀ ਮੁਨੀਸ਼ ਗਰਗ, ਚੀਫ ਜੁਡੀਸ਼ੀਅਲ ਮੈਜਿਸਟਰੇਟ ਸਾਹਿਬ, ਬਰਨਾਲਾ ਵੱਲੋਂ ਮਨਪ੍ਰੀਤ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਬਰਨਾਲਾ, ਜਸਵੀਰ ਸਿੰਘ ਪੁੱਤਰ ਜਰਨੈਲ ਸਿੰਘ, ਬਲਜਿੰਦਰ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀਆਨ ਧਨੌਲਾ ਖੁਰਦ, ਅੰਗਰੇਜ਼ ਸਿੰਘ ਪੁੱਤਰ ਸੁਖਵਿੰਦਰ ਸਿੰਘ, ਅਮਰਿੰਦਰ ਸਿੰਘ ਪੁੱਤਰ ਗੁਰਜੰਟ ਸਿੰਘ, ਧਰਮ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀਆਨ ਹੰਡਿਆਇਆ ਨੂੰ ਘਰ ਅੰਦਰ ਦਾਖਲ ਹੋ ਕੇ ਸੱਟਾਂ ਮਾਰਨ ਦੇ ਕੇਸ ਵਿੱਚੋਂ ਬਾਇੱਜਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ। ਚੰਦਰ ਬਾਂਸਲ (ਧਨੌਲਾ) ਐਡਵੋਕੇਟ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੁਰੇਸ਼ ਕੁਮਾਰ (ਕਾਲਪਨਿਕ ਨਾਮ) ਨੇ ਪੁਲਿਸ ਨੂੰ ਆਪਣਾ ਬਿਆਨ ਦਰਜ਼ ਕਰਵਾਇਆ ਸੀ ਕਿ ਉਹ ਬਰਨਾਲਾ ਦਾ ਰਹਿਣ ਵਾਲਾ ਹੈ ਜਿਸਦੇ ਦੋ ਲੜਕੇ ਉਸ ਨਾਲ ਰਹਿੰਦੇ ਹਨ। ਉਸਦੀ ਪੋਤੀ ਜੋਤੀ (ਕਾਲਪਨਿਕ ਨਾਮ) ਨੂੰ ਉਕਤ ਮਨਪ੍ਰੀਤ ਸਿੰਘ ਨੇ ਬਰਗਲਾ ਫੁਸਲਾ ਕੇ ਉਸ ਨਾਲ ਧੋਖੇ ਨਾਲ ਸ਼ਾਦੀ ਕਰ ਲਈ। ਉਸਦੀ ਪੋਤੀ ਜੋਤੀ ਨੇ ਅਦਾਲਤ ਵਿੱਚ ਬਿਆਨ ਦਿੱਤੇ ਕਿ ਹੁਣ ਉਹ ਆਪਣੇ ਮਾਤਾ-ਪਿਤਾ ਨਾਲ ਰਹਿਣਾ ਚਾਹੁੰਦੀ ਹੈ ਅਤੇ ਹੁਣ ਉਸਦੀ ਪੋਤੀ ਉਹਨਾਂ ਪਾਸ ਰਹਿ ਰਹੀ ਸੀ ਜਿਸਦੀ ਰੰਜਿਸ਼ ਉਕਤ ਵਿਅਕਤੀ ਰੱਖਦਾ ਸੀ ਅਤੇ ਇਸ ਰੰਜਿਸ਼ ਦੇ ਚੱਲਦੇ ਮਿਤੀ 02-01-2018 ਨੂੰ ਵਕਤ ਕਰੀਬ 7:15 ਵਜੇ ਰਾਤ ਦਾ ਹੋਵੇਗਾ, ਉਕਤ ਸੁਰੇਸ਼ ਕੁਮਾਰ ਆਪਣੇ ਘਰ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਮੌਜੂਦਾ ਸੀ ਤਾਂ ਉਸ ਵਕਤ ਉਕਤਾਨ ਮਨਪ੍ਰੀ ਸਿੰਘ, ਵਗੈਰਾ ਘਰ ਦਾ ਦਰਵਾਜ਼ਾ ਖੋਲ ਕੇ ਉਸਦੇ ਘਰ ਅੰਦਰ ਦਾਖਲ ਹੋ ਗਏ, ਉਹਨਾਂ ਸਾਰਿਆ ਪਾਸ ਡਾਂਗਾ ਅਤੇ ਹੋਰ ਮਾਰੂ ਹਥਿਆਰ ਵੀ ਚੁੱਕੇ ਹੋਏ ਸਨ ਅਤੇ ਹੋਰ ਨਸ਼ਾ ਵੀ ਕੀਤਾ ਹੋਇਆ ਸੀ, ਜਿੰਨ੍ਹਾਂ ਨੇ ਕਮਰੇ ਵਿੱਚ ਦਾਖਲ ਹੋ ਕੇ ਸਾਨੂੰ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ ਅਤੇ ਜੋਤੀ ਨੂੰ ਜਬਰਦਸਤੀ ਆਪਣੇ ਨਾਲ ਲਿਜਾਣ ਦੀ ਕੋਸ਼ਿਸ਼ ਕੀਤੀ ਅਤੇ ਉਹਨਾਂ ਨਾਲ ਨਜਾਇਜ ਕੁੱਟਮਾਰ ਕੀਤੀ ਤੇ ਸੁਰੇਸ ਕੁਮਾਰ ਦੇ ਗਲੇ ਵਿੱਚ ਪਾਈ ਹੋਈ ਹੈਨੀ ਅਤੇ ਉਸਦੀ ਜੇਬ ਵਿੱਚੋਂ 6000/- ਰੁਪਏ ਵੀ ਜਬਰਦਸਤੀ ਕੰਢ ਲਏ ਅਤੇ ਘਰ ਹਾਜ਼ਰ ਸਾਰੇ ਵਿਅਕਤੀਆਂ ਨੂੰ ਕਮਰੇ ਵਿੱਚ ਬੰਦ ਕਰਕੇ ਉਹ ਜੋਤੀ ਨੂੰ ਆਪਣੇ ਨਾਲ ਲਿਜਾਣ ਲਈ ਲੱਭਣ ਲੱਗੇ ਤਾਂ ਉਹਨਾਂ ਨੇ ਬਚਾਓ-ਬਚਾਓ ਦਾ ਰੌਲਾ ਸ਼ੁਰੂ ਕੀਤਾ ਤਾਂ ਦੋਸ਼ੀ ਆਪਣੇ ਹਥਿਆਰਾਂ ਸਮੇਤ ਮੋਕਾ ਤੋਂ ਭੱਜ ਗਏ। ਜਿਸ ਤੋਂ ਬਾਦ ਸੁਦੇਸ਼ ਕੁਮਾਰ ਦੇ ਬਿਆਨ ਪਰ ਨੰਬਰ 09 ਮਿਤੀ 05-01-2018, ਜੇਰ ਧਾਰਾ ਇੱਕ ਐਫ.ਆਈ.ਆਰ. ਨੰਬਰ 452/342/323/506/148/149 ਆਈ.ਪੀ.ਸੀ. ਤਹਿਤ ਥਾਣਾ ਸਿਟੀ ( ਬਰਨਾਲਾ ਵਿਖੇ ਮਨਪ੍ਰੀਤ ਸਿੰਘ ਵਗੈਰਾ ਦੇ ਖਿਲਾਫ ਦਰਜ਼ ਹੋਈ। ਜੋ ਹੁਣ ਮਾਨਯੋਗ ਅਦਾਲਤ ਵੱਲੋਂ ਮੁਲਜ਼ਮਾਨ ਮਨਪ੍ਰੀਤ ਸਿੰਘ ਵਗੈਰਾ ਦੇ ਵਕੀਲ ਸ੍ਰੀ ਚੰਦਰ ਬਾਂਸਲ (ਧਨੌਲਾ), ਐਡਵੋਕੇਟ, ਬਰਨਾਲਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਇਆ ਉਕਤ ਕੇਸ ਵਿੱਚੋਂ ਮੁਲਜ਼ਮਾਨ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ।
0 comments:
एक टिप्पणी भेजें