‘‘ਸਵੱਛਤਾ ਹੀ ਸੇਵਾ`` ਦੇ ਤਹਿਤ ‘‘ਕੂੜਾ ਮੁਕਤ ਭਾਰਤ`` ਮੁਹਿੰਗ ਚਲਾਈ ਗਈ
ਹੁਸ਼ਿਆਰਪੁਰ=ਦਲਜੀਤ ਅਜਨੋਹਾ
ਜੇ.ਐਸ.ਐਸ. ਆਸ਼ਾ ਕਿਰਨ ਸਪੈਸ਼ਲ ਸਕੂਲ ਅਤੇ ਟੀਚਰ ਟ੍ਰੇਨਿੰਗ ਇੰਸਟੀਚਿਊਟ ਜਹਾਨ ਖੇਲਾਂ ਹੁਸ਼ਿਆਰਪੁਰ ਵਿਖੇ ‘‘ਸਵੱਛਤਾ ਹੀ ਸੇਵਾ`` ਦੇ ਤਹਿਤ ‘‘ਕੂੜਾ ਮੁਕਤ ਭਾਰਤ`` ਮੁਹਿੰਗ ਚਲਾਈ ਗਈ ਜਿਸ ਵਿੱਚ ਸਪੈਸ਼ਲ ਬੱਚਿਆਂ ਅਤੇ ਡਿਪਲੋਮਾ ਵਿਦਿਆਰਥੀਆਂ ਨੇ ਮਿਲ ਕੇ ਸਕੂਲ ਦੇ ਆਲੇ-ਦੁਆਲੇ ਸਫਾਈ ਕੀਤੀ।
ਦਿਵਿਆਂਗ ਸਸ਼ਕਤੀਕਰਣ ਵਿਭਾਗ ਸਮਾਜਿਕ ਨਿਆ ਅਤੇ ਅਧਿਕਾਰਿਤਾ ਮੰਤਰਾਲੇ, ਭਾਰਤ ਸਰਕਾਰ ਵਲੋਂ 15 ਸਤੰਬਰ ਤੋਂ 2 ਅਕਤੂਬਰ ਤੱਕ ‘‘ਸਵੱਛਤਾ ਹੀ ਸੇਵਾ`` ਅਤੇ ‘‘ਕੂੜਾ ਮੁਕਤ ਭਾਰਤ`` ਮੁਹਿੰਮ ਚਲਾਈ ਗਈ। ਆਸ਼ਾਦੀਪ ਵੈਲਫੇਅਰ ਸੁਸਾਇਟੀ ਦੀ ਹੋਸਟਲ ਕਮੇਟੀ ਦੇ ਚੇਅਰਮੈਨ ਕਰਨਲ ਗੁਰਮੀਤ ਸਿੰਘ ਜੀ ਨੇ ਸਕੂਲ ਦੀ ਇਮਾਰਤ ਵਿੱਚ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕਰਵਾਇਆ।ਡੇਂਗੂ ਤੋਂ ਬਚਾਅ ਦੇ ਬਾਰੇ ਜਾਣਕਾਰੀ ਦਿੱਤੀ ਅਤੇ ਪਲਾਸਟਿਕ ਮੁਕਤ ਭਾਰਤ ਦਾ ਸੰਦੇਸ਼ ਦਿੱਤਾ।
ਇਸ ਮੌਕੇ ਤੇ ਕੋਰਸ ਕੋਆਰਡੀਨੇਟਰ ਸ਼੍ਰੀ ਬਰਿੰਦਰ ਕੁਮਾਰ ਜੀ ਨੇ ਡਿਪਲੋਮਾ ਵਿਦਿਆਰਥੀਆਂ ਨੂੰ ‘‘ਇਕ ਕਦਮ ਸਵੱਛਤਾ ਵੱਲ`` ਦੇ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸ਼੍ਰੀ ਰਾਮ ਆਸਰਾ, ਪ੍ਰਿੰਸੀਪਲ ਸ਼ੈਲੀ ਸ਼ਰਮਾ, ਸਟਾਫ ਅਤੇ ਵਿਦਿਆਰਥੀ ਮੌਜੂਦ ਸਨ।
0 comments:
एक टिप्पणी भेजें