ਸਸਸਸ ਸਕੂਲ ਅਨਦਾਨਾ ਦੇ ਵਿਦਿਆਰਥੀਆਂ ਨੇ ਥਾਣਾ ਖਨੌਰੀ ਦੀ ਕੀਤੀ ਵਿਜਿਟ
ਕਮਲੇਸ਼ ਗੋਇਲ ਖਨੌਰੀ
ਖਨੌਰੀ 21 ਸਤੰਬਰ - SPC scheme ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਨਦਾਨਾ ਦੇ ਵਿਦਿਆਰਥੀਆ ਦੀ ਸਕੂਲ ਪ੍ਰਿੰਸੀਪਲ ਸ਼੍ਰੀ ਸੀਤਾ ਰਾਮ ਜੀ ਦੀ ਅਗਵਾਈ ਵਿੱਚ ਥਾਣਾ ਖਨੌਰੀ ਦੇ ਸਾਂਝ ਕੇਂਦਰ ਵਿੱਚ visit ਕਰਵਾਈ ਗਈ।
ਇਸ ਮੌਕੇ ਵਿਦਿਆਰਥੀਆਂ ਨਾਲ ਸ਼੍ਰੀ ਮਤੀ ਅਮਰਜੀਤ ਕੌਰ (Math Mistress ) ਸ਼੍ਰੀ ਗੁਰਪ੍ਰੀਤ ਸਿੰਘ ( Science Master) ਸ਼੍ਰੀ ਅਰਵਿੰਦਰ ਸਿੰਘ (Math Master) ਵੀ ਹਾਜਰ ਰਹੇ।
ਇੱਥੇ ਇੰਸਪੈਕਟਰ ਸਿਮਰਨਜੋਤ ਸਿੰਘ ਜੀ ਇੰਚਾਰਜ (ਸੰਗਰੂਰ) , ਸਬ ਇੰਸਪੈਕਟਰ ਸੌਰਵ ਸੱਭਰਵਾਲ ਜੀ , ਸ਼੍ਰੀ ਕੁਲਦੀਪ ਸਿੰਘ ਜੀ ਸਬ ਡਿਵੀਜ਼ਨ ਸਾਂਝ ਕੇਂਦਰ ਇੰਚਾਰਜ ( ਮੂਣਕ), ਮੈਡਮ ਹਰਪ੍ਰੀਤ ਕੌਰ ਜੀ ਅਤੇ ਸਮੂਹ ਟੀਮ ਹਾਜਰ ਰਹੀ।
ਸਮੂਹ ਟੀਮ ਅਤੇ ਇੰਸ ਸਿਮਰਨਜੋਤ ਸਿੰਘ ਜੀ ਵਲੋਂ ਵਿਦਿਆਰਥੀਆਂ ਨੂੰ ਥਾਣੇ ਅਤੇ ਸਾਂਝ ਕੇਂਦਰ ਦੀ ਕਾਰਜਸ਼ੈਲੀ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਮੈਡਮ ਹਰਪ੍ਰੀਤ ਕੌਰ ਜੀ ਨੇ ਵਿਦਿਆਰਥੀਆਂ ਨਾਲ ਐਮਰਜੈਂਸੀ ਹੈਲਪਲਾਈਨ ਨੰਬਰ ਵੀ ਸਾਂਝੇ ਕੀਤੇ.
ਸਬ ਇੰਸੈਕਟਰ ਸੌਰਵ ਸੱਭਰਵਾਲ ਜੀ ਦੀ ਹਾਜ਼ਰੀ ਵਿਚ ਪੰਜਾਬ ਨੂੰ ਨਸ਼ਾ ਮੁਕਤ ਬਨਾਉਣ ਸੰਬੰਧੀ ਸਹੁੰ ਵੀ ਚੁੱਕੀ ਗਈ।
ਅੰਤ ਵਿੱਚ ਵਿਦਿਆਰਥੀਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਪੌਸ਼ਟਿਕ ਰਿਫਰੈਸ਼ਮੈਂਟ ਵੀ ਦਿੱਤੀ ਗਈ।

0 comments:
एक टिप्पणी भेजें