Contact for Advertising

Contact for Advertising

Latest News

रविवार, 24 सितंबर 2023

ਹਨੇਰੀ ਜਿੰਦਗੀਆਂ ਨੂੰ ਰੌਸ਼ਨ ਕਰਨ ’ਚ ਰੋਟਰੀ ਆਈ ਬੈਂਕ ਕੋਰਨੀਅਲ ਟ੍ਰਾਂਸਪਲਾਂਟੇਸ਼ਨ ਸੁਸਾਇਟੀ ਦਾ ਮਹੱਤਵਪੂਰਨ ਯੋਗਦਾਨ : ਬ੍ਰਮ ਸ਼ੰਕਰ ਜਿੰਪਾ

 ਹਨੇਰੀ ਜਿੰਦਗੀਆਂ ਨੂੰ ਰੌਸ਼ਨ ਕਰਨ ’ਚ ਰੋਟਰੀ ਆਈ ਬੈਂਕ ਕੋਰਨੀਅਲ ਟ੍ਰਾਂਸਪਲਾਂਟੇਸ਼ਨ ਸੁਸਾਇਟੀ ਦਾ ਮਹੱਤਵਪੂਰਨ ਯੋਗਦਾਨ : ਬ੍ਰਮ ਸ਼ੰਕਰ ਜਿੰਪਾ

-ਕੈਬਨਿਟ ਮੰਤਰੀ ਨੇ ਰੋਟਰੀ ਆਈ ਬੈਂਕ ਐਂਡ ਕੋਰਨੀਅਲ ਟ੍ਰਾਂਸਪਲਾਂਟੇਸ਼ਨ ਸੁਸਾਇਟੀ ਦੇ 14ਵੇਂ ਸਥਾਪਨਾ ਦਿਵਸ ਸਮਾਰੋਹ ’ਚ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

ਹੁਸ਼ਿਆਰਪੁਰ=ਦਲਜੀਤ ਅਜਨੋਹਾ 

ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਰੋਟਰੀ ਆਈ ਬੈਂਕ ਐਂਡ ਕੋਰਨੀਅਲ ਟ੍ਰਾਂਸਪਲਾਂਟੇਸ਼ਨ ਸੁਸਾਇਟੀ ਮਨੁੱਖਤਾ ਦੀ ਸੱਚੀ ਸੇਵਾ ਕਰ ਰਹੀ ਹੈ, ਜਿਸ ਦੀ ਜਿੰਨੀ ਪ੍ਰਸੰਸਾ ਕੀਤੀ ਜਾਵੇ, ਘੱਟ ਹੈ। ਉਨ੍ਹਾਂ ਕਿਹਾ ਕਿ ਹਨੇਰੀ ਜਿੰਦਗੀਆਂ ਨੂੰ ਰੌਸ਼ਨ ਕਰਕੇ ਸੁਸਾਇਟੀ ਮਾਨਵ ਕਲਿਆਣ ਦਾ ਬਹੁਤ ਵੱਡਾ ਕਾਰਜ ਕਰ ਰਹੀ ਹੈ। ਉਹ ਅੱਜ ਮਾਡਲ ਟਾਊਨ ਕਲੱਬ ਵਿਚ ਰੋਟਰੀ ਆਈ ਬੈਂਕ ਐਂਡ ਕੋਰਨੀਅਲ ਟ੍ਰਾਂਸਪਲਾਂਟੇਸ਼ਨ ਸੁਸਾਇਟੀ ਦੇ 14ਵੇਂ ਸਥਾਪਨਾ ਦਿਵਸ ’ਤੇ ਆਯੋਜਿਤ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਸੰਬੋਧਨ ਕਰ ਰਹੇ ਸਨ। ਸੁਸਾਇਟੀ ਦੇ ਪ੍ਰਧਾਨ ਸੰਜੀਵ ਅਰੋੜਾ ਦੀ ਪ੍ਰਧਾਨਗੀ ਵਿਚ ਆਯੋਜਿਤ ਇਸ ਸਮਾਗਮ ਵਿਚ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ ਤੇ ਡਿਪਟੀ ਮੇਅਰ ਰਣਜੀਤ ਚੌਧਰੀ ਵੀ ਮੌਜੂਦ ਸਨ।

ਕੈਬਨਿਟ ਮੰਤਰੀ ਨੇ ਕਿਹਾ ਕਿ ਸੁਸਾਇਟੀ ਦੇ ਪਿਛਲੇ 14 ਸਾਲਾਂ ਦੇ ਕਾਰਜਕਾਲ ਦੌਰਾਨ 3850 ਤੋਂ ਵੱਧ ਲੋਕਾਂ ਨੂੰ ਜਿਸ ਵਿਚ 470 ਬੱਚੇ (6 ਮਹੀਨੇ ਤੋਂ ਲੈ ਕੇ 16 ਸਾਲ ਤੱਕ ਦੇ) ਜੋ ਹਨੇਰੀ ਜਿੰਦਗੀ ਜੀਅ ਰਹੇ ਸਨ, ਉਨ੍ਹਾਂ ਨੂੰ ਰੌਸ਼ਨੀ ਪ੍ਰਦਾਨ ਕਰਕੇ ਇਸ ਸੁੰਦਰ ਸੰਸਾਰ ਨੂੰ ਦੇਖਣ ਯੋਗ ਬਣਾਇਆ ਹੈ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸੰਜੀਵ ਅਰੋੜਾ ਅਤੇ ਚੇਅਰਮੈਨ ਜੇ.ਬੀ ਬਹਿਲ ਨੇ ਸੁਸਾਇਟੀ ਦੇ 14 ਸਾਲ ਦੇ ਕਾਰਜਕਾਲ ਨੂੰ ਵਿਸਥਾਰ ਨਾਲ ਦੱਸਿਆ। ਅੱਜ ਦੇ ਸਮਾਗਮ ਵਿਚ ਮਾਸਟਰ ਕ੍ਰਿਸ਼ਨ ਅਰੋੜਾ, ਸੁਲਖਨ ਸਿੰਘ, ਗੌਰਵ ਜਿਨ੍ਹਾਂ ਨੇ ਸਰੀਰ ਦਾਨ ਦੇ ਪ੍ਰਣ ਪੱਤਰ ਭਰੇ, ਉਨ੍ਹਾਂ ਨੂੰ ਸੁਸਾਇਟੀ ਵਲੋਂ ਸਨਮਾਨ ਪੱਤਰ ਦੇ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਡਾ. ਬਲਵਿੰਦਰ ਕੁਮਾਰ ਡੁਮਾਣਾ, ਵਰਿੰਦਰ ਸ਼ਰਮਾ ਬਿੰਦੂ, ਪਿ੍ਰੰਸੀਪਲ ਡੀ.ਕੇ ਸ਼ਰਮਾ, ਮਦਨ ਲਾਲ ਮਲਹਨ, ਬੀਨਾ ਚੋਪੜਾ, ਕੁਲਦੀਪ ਰਾਏ ਗੁਪਤਾ, ਸ਼ਾਖਾ ਬੱਗਾ, ਰਾਜਿੰਦਰ ਮੋਦਗਿਲ, ਅਮਿਤ ਨਾਗਪਾਲ, ਵਰਿੰਦਰ ਚੋਪੜਾ, ਕ੍ਰਿਸ਼ਨ ਅਰੋੜਾ, ਸੰਦੀਪ ਸੈਣੀ, ਕੁਲਵੰਤ ਸਿੰਘ ਸੈਣੀ, ਮੋਹਨ ਲਾਲ ਪਹਿਲਵਾਨ, ਅਸ਼ੀਸ਼ ਸਰੀਨ, ਡਾ. ਤਰਸੇਮ ਸਿੰਘ, ਮੀਨਾਕਸ਼ੀ ਮੈਨਨ, ਰਵਿੰਦਰ ਸਿੰਘ, ਕਾਸ਼ਵੀ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।

ਹਨੇਰੀ ਜਿੰਦਗੀਆਂ ਨੂੰ ਰੌਸ਼ਨ ਕਰਨ ’ਚ ਰੋਟਰੀ ਆਈ ਬੈਂਕ ਕੋਰਨੀਅਲ ਟ੍ਰਾਂਸਪਲਾਂਟੇਸ਼ਨ ਸੁਸਾਇਟੀ ਦਾ ਮਹੱਤਵਪੂਰਨ ਯੋਗਦਾਨ : ਬ੍ਰਮ ਸ਼ੰਕਰ ਜਿੰਪਾ
  • Title : ਹਨੇਰੀ ਜਿੰਦਗੀਆਂ ਨੂੰ ਰੌਸ਼ਨ ਕਰਨ ’ਚ ਰੋਟਰੀ ਆਈ ਬੈਂਕ ਕੋਰਨੀਅਲ ਟ੍ਰਾਂਸਪਲਾਂਟੇਸ਼ਨ ਸੁਸਾਇਟੀ ਦਾ ਮਹੱਤਵਪੂਰਨ ਯੋਗਦਾਨ : ਬ੍ਰਮ ਸ਼ੰਕਰ ਜਿੰਪਾ
  • Posted by :
  • Date : सितंबर 24, 2023
  • Labels :
  • Blogger Comments
  • Facebook Comments

0 comments:

एक टिप्पणी भेजें

Top