Contact for Advertising

Contact for Advertising

Latest News

सोमवार, 25 सितंबर 2023

ਹਰਭਜਨ ਸਿੰਘ ਬਰਾੜ ਪ੍ਰਧਾਨ ਸਾਂਈਂ ਮੀਆ ਮੀਰ ਇੰਟਰਨੈਸ਼ਨਲ ਫਾਉਂਡੇਸ਼ਨ ਨੇ ਭਾਰਤ ਪਾਕਿਸਤਾਨ ਵਾਗਹਾ ਬਾਰਡਰ ਉੱਤੇ ਹੁੰਦੀ ਰਿਟਰੀਟ ਤੁਰੰਤ ਰੱਦ ਕਰਨ ਦੀ ਦੋਹਾਂ ਦੇਸ਼ਾਂ ਤੋਂ ਮੰਗ ਕੀਤੀ

 ਹਰਭਜਨ ਸਿੰਘ ਬਰਾੜ ਪ੍ਰਧਾਨ ਸਾਂਈਂ ਮੀਆ ਮੀਰ ਇੰਟਰਨੈਸ਼ਨਲ ਫਾਉਂਡੇਸ਼ਨ ਨੇ  ਭਾਰਤ ਪਾਕਿਸਤਾਨ ਵਾਗਹਾ ਬਾਰਡਰ ਉੱਤੇ ਹੁੰਦੀ ਰਿਟਰੀਟ ਤੁਰੰਤ ਰੱਦ ਕਰਨ ਦੀ ਦੋਹਾਂ ਦੇਸ਼ਾਂ ਤੋਂ ਮੰਗ ਕੀਤੀ 

ਲੋਕ ਭਲਾਈ ਪਾਰਟੀ ਵਾਹਗਾ ਬਾਰਡਰ ਤੇ ਰੀਟਰੀਟ ਵਾਲੀ ਪਰੰਪਰਾ ਖ਼ਤਮ ਕਰਨ ਲਈ ਦੋਹੀਂ ਪਾਸੀਂ ਜਨ ਚੇਤਨਾ ਦੀ ਮੁਹਿੰਮ ਚਲਾਏਗੀ -  ਬਲਵੰਤ ਸਿੰਘ ਰਾਮੂਵਾਲੀਆ 


ਡਾ ਰਾਕੇਸ਼ ਪੁੰਜ 



ਬਰਨਾਲਾ,


  

 ਹਰਭਜਨ ਸਿੰਘ ਬਰਾੜ ਪ੍ਰਧਾਨ ਸਾਂਈਂ ਮੀਆ ਮੀਰ ਇੰਟਰਨੈਸ਼ਨਲ ਫਾਉਂਡੇਸ਼ਨ ਨੇ  ਭਾਰਤ ਪਾਕਿਸਤਾਨ ਵਾਗਹਾ ਬਾਰਡਰ ਉੱਤੇ ਹੁੰਦੀ ਰਿਟਰੀਟ ਤੁਰੰਤ ਰੱਦ ਕਰਨ ਦੀ ਦੋਹਾਂ ਦੇਸ਼ਾਂ ਤੋਂ ਮੰਗ ਕੀਤੀ ,ਬਲਵੰਤ ਸਿੰਘ ਰਾਮੂਵਾਲੀਆ ਨਾਲ ਰੱਖਿਆ ਸਾਂਝਾ ਨੁਕਤਾ ।


- ਲੋਕ ਭਲਾਈ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਭਾਰਤ ਪਾਕਿਸਤਾਨ ਵਾਗਹਾ ਬਾਰਡਰ ਉੱਤੇ ਹੁੰਦੀ ਰਿਟਰੀਟ ਤੁਰੰਤ ਰੱਦ ਕਰਨ  ਦੀ ਦੋਹਾਂ ਦੇਸ਼ਾਂ ਤੋਂ ਮੰਗ ਕੀਤੀ ਹੈ  ਕਿਉਂਕਿ ਇਹ ਰਿਟਰੀਟ ਦੋਹਾਂ ਦੇਸ਼ਾਂ ਦੇ 8-10 ਸਾਲ ਦੇ ਬੱਚਿਆ ਤੋਂ ਸ਼ੁਰੂ ਹੋ ਕੇ ਬੁਢਾਪੇ ਤਕ ਦਿਲਾਂ ਵਿੱਚ ਜ਼ਹਿਰ ਨਫਰਤ ਅਤੇ ਦੁਸ਼ਮਣੀ ਪੱਕੀ ਕਰਦੀ ਹੈ। ਇਹ ਜਾਣਕਾਰੀ ਹਰਭਜਨ ਸਿੰਘ ਬਰਾੜ (ਪ੍ਰਧਾਨ ਸਾਂਈਂ ਮੀਆ ਮੀਰ ਇੰਟਰਨੈਸ਼ਨਲ ਫਾਉਂਡੇਸ਼ਨ ) ਨੇ ਲੋਕ ਭਲਾਈ ਪਾਰਟੀ ਦੇ ਪ੍ਰਧਾਨ ਬਲਵੰਤ ਸਿੰਘ ਰਾਮੂੰਵਾਲੀਆ ਨਾਲ ਸਾਂਝੀ ਕੀਤੀ।                                     ਉਹਨਾਂ ਕਿਹਾ ਬਾਰਡਰ ਉੱਤੇ ਰਿਟ੍ਰੀਟ ਦੇ ਨਾਮ ਉਤੇ ਇਹ ਰਸਮ ਅਸਲ ਵਿੱਚ Choriographic Display of hate ਕਿਹਾ ਜਾ ਸਕਦਾ ਹੈ। ਉਹਨਾਂ ਕਿਹਾ ਇਹ ਰਿਟਰੀਟ ਰਸਮ ਪੰਜ ਐਕਸ਼ਨ ਕਰਦੀ ਹੈ। ਜਿੰਨਾ ਵਿਚ 1) ਪੱਕੇ ਦੁਸ਼ਮਣਾਂ ਵਾਂਗ ਅੱਖਾਂ ਨਾਲ ਅੱਖਾਂ ਮਿਲਾ ਕੇ ਇੱਕ ਦੂਜੇ ਨੂੰ ਖ਼ਤਮ ਕਰਨ ਦਾ ਚੈਂਲੇਂਜ ਕਰਨਾ। 2) ਸਦੀਵੀ ਦੁਸ਼ਮਣਾਂ ਵਾਂਗ ਅੱਖਾਂ ਦੀ ਹਰਕਤ। 3) ਦੋਨੇ ਪਾਸੇ ਕਾਤਲਾਂ ਵਰਗੇ ਚਿਹਰੇ ਬਣਾਉਣੇ। ਚਿਹਰੇ ਦਾ ਵਤੀਰਾ ਅਪਮਾਨਜਨਕ ਬਣਾਉਣਾ । 4) ਭਾਵੇਂ ਨਕਲੀ ਹੀ ਸਹੀ ਪਰ ਦੋਨਾਂ ਦੇਸ਼ਾਂ ਦੇ ਜਵਾਨ ਇਕ ਦੂਜੇ ਨੂੰ ਮਰ ਮੁਕਾਉਣ ਵਾਲੇ ਨਜ਼ਰ ਆਉਂਦੇ ਹਨ। 5)ਦੋਨਾਂ ਦੇਸ਼ਾਂ ਦੇ ਜਵਾਨਾਂ ਦੀ ਹਰ ਹਰਕਤ ਦੋਨਾਂ ਦੇਸ਼ਾਂ ਦੀ ਦੁਸ਼ਮਣੀ ਮਿਟਾਉਣ ਦੀ ਥਾਂ ਧਰੂ ਤਾਰੇ ਜਿੰਨਾ ਉੱਚਾ ਚਮਕਣ ਅਤੇ ਵਧਾਉਣ ਦਾ ਕੰਮ ਕਰਦੀ ਹੈ। ਇਹ ਸਾਰਾ ਜ਼ਹਿਰੀਲਾ ਵਰਤਾਰਾ 1959 ਤੋਂ ਲੈਕੇ ਅੱਜ ਤੱਕ  (64 ਸਾਲ) ਹੋ ਗਏ ਹਨ। ਪਰ ਇਹ ਵਤੀਰਾ ਹਰ ਰੋਜ਼ ਦੁਸ਼ਮਣੀ ਦੀ ਅੱਗ ਵਿੱਚ ਪੈਟਰੋਲ ਪਾਉਣ ਦਾ ਕੰਮ ਕਰਦਾ ਹੈ। ਲੋਕ ਭਲਾਈ ਪਾਰਟੀ ਵਾਹਗਾ ਬਾਰਡਰ ਤੇ ਰੀਟਰੀਟ ਵਾਲੀ ਪਰੰਪਰਾ ਖ਼ਤਮ ਕਰਨ ਲਈ ਦੋਹੀਂ ਪਾਸੀਂ ਜਨ ਚੇਤਨਾ ਦੀ ਮੁਹਿੰਮ ਚਾਲਏਗੀ।

ਹਰਭਜਨ ਸਿੰਘ ਬਰਾੜ ਪ੍ਰਧਾਨ ਸਾਂਈਂ ਮੀਆ ਮੀਰ ਇੰਟਰਨੈਸ਼ਨਲ ਫਾਉਂਡੇਸ਼ਨ ਨੇ  ਭਾਰਤ ਪਾਕਿਸਤਾਨ ਵਾਗਹਾ ਬਾਰਡਰ ਉੱਤੇ ਹੁੰਦੀ ਰਿਟਰੀਟ ਤੁਰੰਤ ਰੱਦ ਕਰਨ ਦੀ ਦੋਹਾਂ ਦੇਸ਼ਾਂ ਤੋਂ ਮੰਗ ਕੀਤੀ
  • Title : ਹਰਭਜਨ ਸਿੰਘ ਬਰਾੜ ਪ੍ਰਧਾਨ ਸਾਂਈਂ ਮੀਆ ਮੀਰ ਇੰਟਰਨੈਸ਼ਨਲ ਫਾਉਂਡੇਸ਼ਨ ਨੇ ਭਾਰਤ ਪਾਕਿਸਤਾਨ ਵਾਗਹਾ ਬਾਰਡਰ ਉੱਤੇ ਹੁੰਦੀ ਰਿਟਰੀਟ ਤੁਰੰਤ ਰੱਦ ਕਰਨ ਦੀ ਦੋਹਾਂ ਦੇਸ਼ਾਂ ਤੋਂ ਮੰਗ ਕੀਤੀ
  • Posted by :
  • Date : सितंबर 25, 2023
  • Labels :
  • Blogger Comments
  • Facebook Comments

0 comments:

एक टिप्पणी भेजें

Top