ਵੋਟਰ ਸੂਚੀ ਸਬੰਧੀ 22 ਸਤੰਬਰ ਤੱਕ ਪੇਸ਼ ਕੀਤੇ ਜਾ ਸਕਦੇ ਹਨ ਦਾਅਵੇ ਤੇ ਇਤਰਾਜ਼ : ਐਸ.ਡੀ.ਐਮ
ਹੁਸ਼ਿਆਰਪੁਰ= ਦਲਜੀਤ ਅਜਨੋਹਾ
ਉਪ ਮੰਡਲ ਮੈਜਿਸਟ੍ਰੇਟ ਹੁਸ਼ਿਆਰਪੁਰ ਪ੍ਰੀਤਇੰਦਰ ਸਿੰਘ ਬੈਂਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਾਜ ਚੋਣ ਕਮਿਸ਼ਨ ਪੰਜਾਬ ਵਲੋਂ ਨਗਰ ਨਿਗਮ ਹੁਸ਼ਿਆਰਪੁਰ ਦੇ ਤਿੰਨ ਵਾਰਡਾਂ 6, 7 ਅਤੇ 27 ਦੀ ਉਪ ਚੋਣ ਕਰਵਾਈ ਜਾਣੀ ਹੈ। ਇਨ੍ਹਾਂ ਵਾਰਡਾਂ ਦੀ ਵੋਟਰ ਸੂਚੀ ਦੀ ਸਰਸਰੀ ਸੁਧਾਈ ਕੀਤੀ ਜਾ ਰਹੀ ਹੈ। ਇਹ ਵੋਟਰ ਸੂਚੀ ਦਾਅਵਿਆਂ/ਇਤਰਾਜ਼ਾਂ ਲਈ ਨਗਰ ਨਿਗਮ ਹੁਸ਼ਿਆਰਪੁਰ ਦੇ ਕਮਰਾ ਨੰਬਰ 36 ਵਿਚ ਰੱਖੀ ਗਈ ਹੈ ਅਤੇ ਕੋਈ ਵੀ ਵਿਅਕਤੀ ਦਫ਼ਤਰ ਦੇ ਕੰਮਕਾਜ ਸਮੇਂ ਨਗਰ ਨਿਗਮ ਹੁਸ਼ਿਆਰਪੁਰ ਵਿਚ ਆ ਕੇ ਇਨ੍ਹਾਂ ਵੋਟਰ ਸੂਚੀਆਂ ਨੂੰ ਦੇਖ ਸਕਦਾ ਹੈ ਅਤੇ ਇਸ ਦੀ ਕਾਪੀ ਪ੍ਰਾਪਤ ਕਰ ਕਰਕੇ ਆਪਣੇ ਇਤਰਾਜ਼ / ਦਾਅਵੇ 22 ਸਤੰਬਰ 2023 ਤੱਕ ਦਫ਼ਤਰ ਨਗਰ ਨਿਗਮ ਹੁਸ਼ਿਆਰਪੁਰ ਵਿਚ ਲਿਖਤੀ ਤੌਰ ’ਤੇ ਪੇਸ਼ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਨਿਰਧਾਰਤ ਸਮੇਂ ਤੋਂ ਬਾਅਦ ਪ੍ਰਾਪਤ ਹੋਏ ਇਤਰਾਜ਼ਾਂ ’ਤੇ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ ਅਤੇ ਡਰਾਫਟ ਵੋਟਰ ਸੂਚੀ ਨੂੰ ਨਿਯਮਾਂ ਅਨੁਸਾਰ ਅੰਤਿਮ ਕਰ ਦਿੱਤਾ ਜਾਵੇਗਾ।
0 comments:
एक टिप्पणी भेजें