ਪ੍ਰੋਗਰੈਸਿਵ ਸੀਨੀਅਰ ਸਿਟੀਜ਼ਨ ਸੋਸਾਇਟੀ ਦੇ ਵਿੱਤ ਸਕੱਤਰ ਕੇਵਲ ਕ੍ਰਿਸ਼ਨ ਗਰਗ ਨੇ ਬਜ਼ੁਰਗਾਂ ਦੀ ਦੌੜ ਚ ਜਿਤਿਆ ਗੋਲਡ ਮੈਡਲ
ਬਰਨਾਲਾ, 17 ਅਪ੍ਰੈਲ (ਸੁਖਵਿੰਦਰ ਸਿੰਘ ਭੰਡਾਰੀ) 22 ਏਕੜ ਵੈੱਲਫੇ਼ਅਰ ਸੋਸਾਇਟੀ ਬਰਨਾਲਾ ਵੱਲੋਂ ਪ੍ਰੋਗਰੈਸਿਵ ਸੀਨੀਅਰ ਸਿਟੀਜ਼ਨ ਸੋਸਾਇਟੀ ਰਜਿ ਬਰਨਾਲਾ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜੋਨ ਬਰਨਾਲਾ ਦੇ ਸਰਗਰਮ ਸਹਿਯੋਗ ਨਾਲ ਨੈਨੋ ਉਲੰਪਿਕਸ ਇੱਕ ਮਿੰਟ ਦੀਆਂ ਖੇਡਾਂ 22 ਏਕੜ ਦੇ ਵੱਡੇ ਪਾਰਕ ਵਿਖੇ ਕਰਵਾਈਆਂ ਗਈਆਂ, ਜਿਸ ਵਿੱਚ 6 ਮਹੀਨਿਆਂ ਦੇ ਨੰਨ੍ਹੇ ਮੁੰਨੇ ਬੱਚਿਆਂ ਤੋਂ ਲੈ ਕੇ 80 ਸਾਲ ਤੱਕ ਦੇ ਬਜ਼ੁਰਗਾਂ ਨੇ ਭਾਗ ਲਿਆ। ਇਸ ਮੌਕੇ ਰਾਮਤੀਰਥ ਮੰਨਾ ਚੇਅਰਮੈਨ ਨਗਰ ਸੁਧਾਰ ਟਰੱਸਟ ਬਰਨਾਲਾ ਬਤੌਰ ਮੁੱਖ ਮਹਿਮਾਨ, ਪਿਆਰਾ ਲਾਲ ਰਾਏਸਰ ਵਾਲੇ ਕੋਲੋਨਾਈਜ਼ਰ ਅਤੇ ਅਮਰਜੀਤ ਸਿੰਘ ਖੀਪਲ ਇੰਸਪੈਕਟਰ ਇਨਕਮ ਟੈਕਸ ਵਿਭਾਗ ਬਤੌਰ ਵਿਸ਼ੇਸ਼ ਮਹਿਮਾਨ ਪਹੁੰਚੇ ਅਤੇ ਉਨ੍ਹਾਂ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਖੇਡਾਂ ਦੇ ਪ੍ਰੋਜੈਕਟ ਚੇਅਰਮੈਨ ਰਾਜੇਸ਼ ਭੂਟਾਨੀ ਅਤੇ ਗੁਰਮੀਤ ਸਿੰਘ ਮੀਮਸਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਇਨ੍ਹਾਂ ਖੇਡਾਂ ਚ ਪੂਰੇ ਸਖ਼ਤ ਮੁਕਾਬਲੇ ਹੋਏ। ਬਜ਼ੁਰਗਾਂ ਦੀ ਦੌੜ ਚ ਪ੍ਰੋਗਰੈਸਿਵ ਸੀਨੀਅਰ ਸਿਟੀਜ਼ਨ ਸੋਸਾਇਟੀ ਦੇ ਵਿੱਤ ਸਕੱਤਰ ਕੇਵਲ ਕ੍ਰਿਸ਼ਨ ਪਿਆਰਾ ਕਲੌਨੀ ਵਾਲੇ ਪਹਿਲੇ ਸਥਾਨ ਰਹੇ ਅਤੇ ਸੋਨੇ ਦਾ ਤਗਮਾ ਜਿੱਤਿਆ, ਇਸ ਬਾਬਾ ਸੁਖਦਰਸ਼ਨ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਦੇ ਸਰਪ੍ਰਸਤ ਨੇ ਦੂਜੇ ਸਥਾਨ ਤੇ ਆ ਕੇ ਚਾਂਦੀ ਦਾ ਤਗਮਾ ਜਿੱਤਿਆ ਅਤੇ ਪਟਵਾਰੀ ਜੀਵਨ ਲਾਲ ਕਾਂਸੀ ਦਾ ਤਗਮਾ ਜਿੱਤ ਕੇ ਤੀਸਰੇ ਸਥਾਨ ਤੇ ਰਹੇ। ਇਸ ਤਰ੍ਹਾਂ ਅਨੇਕਾਂ ਤਰ੍ਹਾਂ ਦੀਆਂ ਹੋਰ ਖੇਡਾਂ ਦੇ ਮੁਕਾਬਲੇ ਵੀ ਹੋਏ। ਇਸ ਤਰ੍ਹਾਂ 6 ਮਹੀਨਿਆਂ ਦੇ ਨੰਨ੍ਹੇ ਮੁੰਨੇ ਬੱਚਿਆਂ ਨੇ ਰੁੜ ਕੇ ਦੌੜ ਲਾਈ ਜਿਸ ਵਿੱਚ ਹਿੰਮਤਵੀਰ ਨੇ ਗੋਲਡ ਅਤੇ ਹਯਾਤ ਨੇ ਸਿਲਵਰ ਮੈਡਲ ਜਿੱਤਿਆ। ਇਸ ਮੌਕੇ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰੋਗਰੈਸਿਵ ਸੀਨੀਅਰ ਸਿਟੀਜ਼ਨ ਸੋਸਾਇਟੀ ਰਜਿ ਬਰਨਾਲਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਭੰਡਾਰੀ, ਦਵਿੰਦਰ ਕੌਰ ਮਾਟੀ ਆਈ ਈ ਆਰ ਟੀ ਅਧਿਆਪਕਾ ਸ਼ਹਿਣਾ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਸੁਰਿੰਦਰ ਨੰਦਰਾ,ਮਾਸਟਰ ਮਹਿੰਦਰ ਸਿੰਘ ਸੇਖੋਂ , ਕ੍ਰਿਸ਼ਨ ਸ਼ਰਮਾ,ਪਵਨ ਬਦਰਾ, ਪ੍ਰੇਮ ਕੁਮਾਰ ਬਦਰਾ, ਮਹਿੰਦਰਪਾਲ ਗਰਗ, ਹੇਮ ਰਾਜ ਵਰਮਾ, ਮੋਨਿਕਾ ਗਰਗ, ਆਸ਼ਾ ਵਰਮਾ, ਜੀਵਨ ਬਦਰਾ, ਨਰੇਸ਼ ਗੋਇਲ,ਮੇਜਰ ਸਿੰਘ, ਕੁਲਦੀਪ ਸਿੰਘ, ਭਾਰਤ ਭੂਸ਼ਨ ਸਕਿੰਟੂ, ਆਦਿ ਹਾਜ਼ਰ ਸਨ।
0 comments:
एक टिप्पणी भेजें