ਨੁਕਸਾਨੀਆਂ ਫਸਲਾਂ ਅਤੇ ਘਰਾਂ ਦੇ ਨੁਕਸਾਨ ਦਾ ਨਹੀਂ ਮਿਲਿਆ ਮੁਆਵਜਾ ਪਿੰਡ ਡਸਕਾ: ਸ੍ਰ ਰਾਹੁੱਲਇੰਦਰ ਸਿੰਘ ਸਿੱਧੂ ਭੱਠਲ
ਕਮਲੇਸ਼ ਗੋਇਲ
ਖਨੌਰੀ 30 ਅਕਤੂਬਰ - ਇਸ ਵਾਰ ਹੋਈਆਂ ਬਰਸਾਤਾਂ ਅਤੇ ਹੜਾਂ ਕਾਰਨ ਬਹੁਤ ਸਾਰੇ ਲੋਕ ਪ੍ਰਭਾਵਿਤ ਹੋਏ। ਜਿਸ ਦੇ ਚਲਦਿਆਂ ਨੇੜਲੇ ਪਿੰਡ ਡਸਕਾ ਤੋਂ ਗੜਦਿਆਣੀ ਵਾਲੇ ਪਾਸੇ ਨੀਵੇਂ ਖੇਤਾਂ ਵਿੱਚ ਪਾਣੀ ਭਰ ਗਿਆ ਸੀ। ਜਿਸ ਕਾਰਨ ਕਿਸਾਨਾਂ ਦੀਆਂ ਫਸਲਾਂ ਪੂਰੀ ਤਰ੍ਹਾਂ ਬਰਬਾਦ ਹੋ ਗਈਆਂ ਸਨ ਪਰੰਤੂ ਉਹਨਾਂ ਨੂੰ ਮੁਆਵਜ਼ੇ ਵਾਲੀ ਲਿਸਟ ਵਿੱਚ ਨਹੀਂ ਪਾਇਆ ਗਿਆ, ਜੋ ਕਿ ਸਰਾਸਰ ਧੱਕਾ ਹੈ। ਇਹ ਵਿਚਾਰ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੇ ਸਪੁੱਤਰ ਸ੍ਰ ਰਾਹੁੱਲਇੰਦਰ ਸਿੰਘ ਸਿੱਧੂ ਭੱਠਲ ਮੈਂਬਰ ਆਲ ਇੰਡੀਆ ਕਾਂਗਰਸ ਕਮੇਟੀ ਕਿਸਾਨ ਸੈਲ ਦੇ ਨੈਸ਼ਨਲ ਕੋਆਰਡੀਨੇਟਰ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ ਕਿਹਾ। ਉਨ੍ਹਾਂ ਕਿਹਾ ਕਿ ਡਰੇਨਾਂ ਅਤੇ ਨਾਲੇ ਓਵਰਫਲੋ ਚੱਲਣ ਕਾਰਨ ਪਿੰਡ ਡਸਕਾ ਵਿੱਚ ਟੁੱਟਣ ਨਾਲ ਫਸਲਾਂ ਅਤੇ ਨੇੜਲੇ ਘਰ ਨੁਕਸਾਨੇ ਗਏ। ਪਿੰਡ ਵਿੱਚ ਗਰੀਬ ਘਰਾਂ ਦੀਆਂ ਛੱਤਾਂ ਅਤੇ ਕੰਧਾਂ ਪਸ਼ੂਆਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਸੀ।ਜਿਸ ਪਾਸੇ ਨਜ਼ਰ ਮਾਰੀ ਜਾਂਦੀ ਸੀ, ਪਾਣੀ ਹੀ ਖੜਾ ਨਜ਼ਰ ਆਉਂਦਾ ਸੀ। ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿਰਫ ਆਪਣੇ ਚਹੇਤਿਆਂ ਨੂੰ ਹੀ ਖਰਾਬੇ ਦੇ ਚੈੱਕ ਪਾਏ ਹਨ।ਲੋੜਵੰਦ ਕਿਸਾਨਾਂ ਨਾਲ ਆਮ ਆਦਮੀ ਪਾਰਟੀ ਵੱਲੋਂ ਪੱਖਪਾਤ ਕੀਤਾ ਗਿਆ ਹੈ। ਪਿੰਡ ਡਸਕਾ ਦੇ ਕਿਸਾਨ ਜਰਨੈਲ ਸਿੰਘ ਪੁੱਤਰ ਪੂਰਨ ਸਿੰਘ, ਬੂਟਾ ਸਿੰਘ,ਗੁਰਦੇਵ ਸਿੰਘ, ਜਸਵੰਤ ਸਿੰਘ, ,ਸਮੇਤ ਹੋਰ ਵੀ ਕਈ ਕਿਸਾਨਾਂ ਦੀ ਜਮੀਨ ਡਸਕੇ ਤੋਂ ਗੜਦਿਆਣੀ ਵਾਲੇ ਰਾਹ ਤੇ ਸਥਿਤ ਹੈ, ਇੰਨਾ ਕਿਸਾਨਾਂ ਨੂੰ ਬਣਦਾ ਮੁਆਵਜਾ ਨਹੀਂ ਦਿੱਤਾ ਗਿਆ।ਸ੍ਰ ਰਾਹੁੱਲਇੰਦਰ ਸਿੰਘ ਸਿੱਧੂ ਦੇ ਮੀਡੀਆ ਸਲਾਹਕਾਰ ਦਲਜੀਤ ਸਿੰਘ ਵਿਰਕ ਨੇ ਕਿਹਾ, ਕਿ ਪਿੰਡ ਡਸਕਾ ਦੀ ਪੰਚਾਇਤ, ਨੰਬਰਦਾਰ, ਪਟਵਾਰੀ ਗਗਨਦੀਪ ਸਿੰਘ ਅਤੇ ਪਿੰਡ ਰੱਤਾ ਖੇੜਾ ਦੇ ਪਟਵਾਰੀ ਨਿਖੱਲ ਖੇਤੀਬਾੜੀ ਸਬੰਧਤ ਮਹਿਕਮੇ ਦੇ ਮੁਲਾਜ਼ਮਾਂ ਵੱਲੋਂ ਸਾਡੇ ਨਾਲ ਪੂਰਾ ਵਿਤਕਰਾ ਕੀਤਾ ਗਿਆ ਹੈ। ਕਿਉਂਕਿ ਜੋ ਸਾਡੀਆਂ ਫਸਲਾਂ ਨਕਸਾਨੀਆਂ ਸਨ, ਉਨ੍ਹਾਂ ਦਾ ਮੁਆਵਜਾ ਨਹੀਂ ਦਿੱਤਾ ਗਿਆ। ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਨ੍ਹਾਂ ਦੀ ਪੂਰੀ ਜਾਂਚ ਪੜਤਾਲ ਕੀਤੀ ਜਾਵੇ ਅਤੇ ਸਹੀ ਕਿਸਾਨਾਂ ਨੂੰ ਬਣਦਾ ਮੁਆਵਜਾ ਦਿੱਤਾ ਜਾਵੇ। ਸ੍ਰ ਰਾਹੁੱਲਇੰਦਰ ਸਿੰਘ ਸਿੱਧੂ ਨੇ ਕਿਹਾ,ਕਿ ਜੇਕਰ ਇਹਨਾਂ ਨੇ ਸਮਾਂ ਰਹਿੰਦਿਆਂ ਹੜ ਰੋਕੂ ਪੁਖਤਾ ਪ੍ਰਬੰਧ ਕੀਤੇ ਹੁੰਦੇ ਤਾਂ ਅੱਜ ਪੰਜਾਬ ਦੇ ਲੋਕਾਂ ਨੂੰ ਇਹ ਦਿਨ ਨਾ ਦੇਖਣੇ ਪੈਂਦੇ ਜਿਸ ਦਾ ਖਮਿਆਜਾ ਅੱਜ ਪਿੰਡ ਡਸਕੇ ਸਮੇਤ ਪੰਜਾਬ ਦੇ ਲੋਕ ਭੁਗਤ ਰਹੇ ਹਨ l







0 comments:
एक टिप्पणी भेजें