*ਸਕੂਲ ਆਫ਼ ਐਂਮੀਨੈੰਸ ਫ਼ੀਲਖ਼ਾਨਾ ਪਟਿਆਲਾ ਵਿਖੇ ਸਟੂਡੈੰਟਸ ਪੁਲਿਸ ਕੈਡਿਟ ਪ੍ਰੋਗਰਾਮ ਦਾ ਆਗ਼ਾਜ਼*
ਕਮਲੇਸ਼ ਗੋਇਲ ਖਨੌਰੀ
ਖਨੌਰੀ 17 ਅਪ੍ਰੈਲ - ਅੱਜ ਪ੍ਰਿੰਸੀਪਲ ਡਾ. ਰਜਨੀਸ਼ ਗੁਪਤਾ ਦੀ ਯੋਗ ਅਗਵਾਈ ਹੇਠ ਸਕੂਲ ਆਫ਼ ਐਂਮੀਨੈੰਸ ਫ਼ੀਲਖ਼ਾਨਾ ਪਟਿਆਲਾ ਵਿਖੇ ਸਟੂਡੈੰਟ ਪੁਲਿਸ ਕੈਡਿਟ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਐਸ ਐਸ ਪੀ ਸ਼੍ਰੀ ਵਰੁਨ ਸ਼ਰਮਾ ਆਈ ਪੀ ਐਸ , ਐੱਸ ਪਈ ਐੱਸ ਕਿਉ ਸ੍ਰੀਮਤੀ ਹਰਬੰਤ ਕੌਰ ਪੀ ਪੀ ਐਸ , ਐਸਪੀ ਟ੍ਰੈਫਿਕ ਸ਼੍ਰੀ ਰਾਕੇਸ਼ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਇੰਨਸਪੈਕਟਰ ਸ੍ਰੀਮਤੀ ਪੁਸ਼ਪਾ ਦੇਵੀ ਇੰਚਾਰਜ਼ ਐਜੂਕੇਸ਼ਨ ਸੈੱਲ, ਪਟਿਆਲਾ ਵੱਲੋੰ ਇਸ ਪ੍ਰੋਗਰਾਮ ਦਾ ਆਗ਼ਾਜ਼ ਕੀਤਾ ਗਿਆ। ਇਸ ਤੋੰ ਬਿਨਾ ਵਿਦਿਆਰਥੀਆਂ ਨੂੰ ਸਾਈਬਰ ਖਤਰਿਆਂ ਤੋੰ ਬਚਾਅ ਅਤੇ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ ਦੱਸਿਆ ਗਿਆ। ਪ੍ਰਿੰਸੀਪਲ ਡਾ. ਰਜਨੀਸ਼ ਗੁਪਤਾ ਵੱਲੋੰ ਵਿਦਿਆਰਥੀਆਂ ਨੂੰ ਪੁਲਿਸ ਕੈਡਿਟ ਪ੍ਰੋਗਰਾਮ ਦੇ ਪ੍ਰਤਿ ਉਤਸ਼ਾਹਿਤ ਕੀਤਾ ਗਿਆ। ਉਹਨਾਂ ਕਿਹਾ ਕਿ ਇਹ ਪ੍ਰੋਗਰਾਮ ਪੁਲਿਸ ਤੇ ਵਿਦਿਆਰਥੀਆਂ ਵਿਚਕਾਰ ਲੜੀ ਅਤੇ ਸਾਂਝ ਦਾ ਕੰਮ ਕਰੇਗਾ। ਇਸ ਮੌਕੇ ਸ੍ਰੀਮਤੀ ਰੇਨੂੰ ਕੌਸ਼ਲ ਜਿਲਾ ਸਪੋਰਟਸ ਕੌਆਰਡੀਨੇਟਰ , ਸ੍ਰ ਚਰਨਜੀਤ ਸਿੰਘ ਸਕੱਤਰ ਜਿਲਾ ਸਪੋਰਟਸ ਕਮੇਟੀ, ਸ੍ਰ ਰਜਿੰਦਰ ਸਿੰਘ ਲੈਕਚਰਾਰ ਫਿਜ਼ੀਕਲ ਐਜੂਕੇਸ਼ਨ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਸਟੇਜ ਸੰਚਾਲਨ ਦੀ ਜਿੰਮੇਵਾਰੀ ਸ. ਪਰਮਜੀਤ ਸਿੰਘ ਮੁਲਤਾਨੀ ਨੇ ਬਾਖੂਬੀ ਨਿਭਾਈ। ਸ. ਗਗਨਦੀਪ ਸਿੰਘ ਨੋਡਲ ਇੰਚਾਰਜ ਵੱਲੋੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰੋਗਰਾਮ ਨੇਪਰੇ ਚਾੜਿਆ ਗਿਆ। ਮੌਕੇ ਤੇ ਹਾਜਰ ਸ. ਅਮਰਦੀਪ ਸਿੰਘ ਲੈਕਚਰਾਰ ਫਿਜੀਕਸ ਵੱਲੋੰ ਵਿਦਿਆਰਥੀਆਂ ਵਿੱਚ ਅਨੁਸ਼ਾਸਨ ਬਣਾਕੇ ਰੱਖਿਆ ਗਿਆ। ਐਸਪੀਸੀ ਦੇ 50 ਲੜਕੇ ਅਤੇ 50 ਲੜਕੀਆਂ ਤੋੰ ਬਿਨਾ ਸਕੂਲ ਦੇ ਹੋਰ ਵਿਦਿਆਰਥੀ ਵੀ ਇਸ ਪ੍ਰੋਗਰਾਮ ਦਾ ਹਿੱਸਾ ਰਹੇ। ਇਸ ਪ੍ਰੋਗਰਾਮ ਦਾ ਲਾਭ 250 ਦੇ ਕਰੀਬ ਵਿਦਿਆਰਥੀਆਂ ਅਤੇ 20 ਦੇ ਕਰੀਬ ਅਧਿਆਪਕਾਂ ਨੇ ਲਿਆ।
0 comments:
एक टिप्पणी भेजें