*ਫ਼ੀਲਖ਼ਾਨਾ ਦੇ ਵਿਦਿਆਰਥੀਆਂ ਨੇ ਜਿਲਾ ਬਿਊਰੋ ਰੁਜਗਾਰ ਉੱਤਪਤੀ ਹੁਨਰ ਵਿਕਾਸ ਸਿਖਲਾਈ ਵਿਭਾਗ ਵਿਖੇ ਵਿਜ਼ਿਟ ਕੀਤੀ*
ਕਮਲੇਸ਼ ਗੋਇਲ ਖਨੌਰੀ
ਖਨੌਰੀ 17 ਅਪ੍ਰੈਲ - ਅੱਜ ਪ੍ਰਿੰਸੀਪਲ ਡਾ. ਰਜਨੀਸ਼ ਗੁਪਤਾ ਜੀ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਬਿਊਰੋ ਰੁਜ਼ਗਾਰ ਉਤਪੱਤੀ ਹੁਨਰ ਵਿਕਾਸ ਸਿਖਲਾਈ ਵਿਭਾਗ ਵਿਖੇ ਸਕੂਲ ਆਫ ਐਮੀਨੈਂਸ ਫੀ਼ਲਖਾਨਾ ਸਕੂਲ ਦੇ ਵਿਦਿਆਰਥੀਆਂ ਦੀ ਵਿਜ਼ਿਟ ਕਰਵਾਈ ਗਈ। ਵਿਦਿਆਰਥੀਆਂ ਨੂੰ ਜ਼ਿਲ੍ਹਾ ਕਰੀਅਰ ਅਤੇ ਕਾਊਂਸਲਰ ਡਾ. ਰੂਪਸੀ ਜੀ ਨੇ ਸੰਬੋਧਿਤ ਕਰਦੇ ਹੋਏ ਜ਼ਿਲ੍ਹਾ ਬਿਊਰੋ ਰੁਜ਼ਗਾਰ ਦਫ਼ਤਰ ਬਾਰੇ ਜਾਣਕਾਰੀ ਦਿੱਤੀ ਅਤੇ ਉਥੇ ਰਜਿਸਟ੍ਰੇਸ਼ਨ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਵੱਖ-ਵੱਖ ਕਿੱਤਾ-ਮੁਖੀ ਕੋਰਸਾਂ ਬਾਰੇ ਮਹੱਤਵਪੂਰਨ ਜਾਣਕਾਰੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ। ਵਿਦਿਆਰਥੀਆਂ ਨੂੰ ਸਵੈ ਰੁਜ਼ਗਾਰ ਸ਼ੁਰੂ ਕਰਨ ਵਿਚ ਮਦਦ ਕਰਨ ਵਾਲੇ ਸ਼ਾਰਟ ਟਰਮ ਸਰਟੀਫਿਕੇਟ ਕੋਰਸਾਂ ਬਾਰੇ ਵੀ ਦੱਸਿਆ । ਵਿਦਿਆਰਥੀਆਂ ਦੇ ਭਵਿੱਖ ਲਈ ਅਜਿਹੇ ਮੌਕੇ ਹਮੇਸ਼ਾਂ ਕਾਰਗਰ ਸਿੱਧ ਹੁੰਦੇ ਹਨ । ਇਸ ਮੌਕੇ ਤੇ ਡਾ.ਪਰਮਿੰਦਰ ਕੌਰ ਅਤੇ ਡਾ. ਸਪਨਾ ਸੇਠੀ ਵਿਦਿਆਰਥੀਆਂ ਦੇ ਨਾਲ ਸਨ।
0 comments:
एक टिप्पणी भेजें