ਬਰਨਾਲਾ ਜ਼ਿਲ੍ਹੇ ਦਾ ਨਾਂ ਰੌਸ਼ਨ ਕਰਨ ਵਾਲੀ ਨਵਜੋਤ ਕੌਰ ਨੂੰ ਸੈਨਿਕ ਵਿੰਗ ਨੇ ਕੀਤਾ ਸਨਮਾਨਿਤ - ਇੰਜ,ਸਿੱਧੂ
ਬਰਨਾਲਾ 16 ਅਪ੍ਰੈਲ (ਸੁਖਵਿੰਦਰ ਸਿੰਘ ਭੰਡਾਰੀ) ਅੱਜ ਸਥਾਨਕ ਗੁਰੂ ਘਰ ਬਾਬਾ ਗਾਂਧਾ ਸਿੰਘ ਵਿਖੇ ਪਿੰਡ ਭੈਣੀ ਜੱਸਾ ਦੀ ਨਵਜੋਤ ਕੌਰ ਵੱਲੋ ਰਾਜ ਪੱਧਰੀ ਸਨਮਾਨ ਸਮਾਗਮ ਦੌਰਾਨ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਯੁਵਾ ਪੁਰਸਕਾਰ ਹਾਸਲ ਕਰਕੇ ਜ਼ਿਲ੍ਹਾ ਬਰਨਾਲਾ ਦਾ ਨਾਂ ਰੌਸ਼ਨ ਕਰਨ ਤੇ ਸੈਨਿਕ ਵਿੰਗ ਵੱਲੋ ਸਨਮਾਨਿਤ ਕੀਤਾ ਗਿਆ ਇਹ ਜਾਣਕਾਰੀ ਪ੍ਰੈਸ ਦੇ ਨਾ ਜਾਣਕਾਰੀ ਜਾਰੀ ਕਰਦਿਆ ਸੈਨਿਕ ਵਿੰਗ ਦੇ ਸੂਬਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਚਾਇਤ ਮੈਬਰ ਗੁਰਸੰਗਤ ਸਿੰਘ ਦੀ ਲਾਡਲੀ ਬੇਟੀ ਨਵਜੋਤ ਨੂੰ ਪਹਿਲਾ ਭੀ 2021 ਵਿੱਚ ਕੌਮੀ ਏਕਤਾ ਕੈਪ,ਅੰਤਰ ਰਾਜੀ ਯੁਵਕ ਮੇਲੇ ਐਡਵੇਂਚਰ ਕੈਂਪ ਹਾਈਕਿੰਗ ਟਰੈਕਿੰਗ ਕੈਪ,ਯੂਥ ਲੀਡਰਸ਼ਿਪ ਟਰੇਨਿੰਗ ਕੈਪ ਆਦਿ ਗਤੀਵਿਧੀਆਂ ਵਿੱਚ ਹਿਸਾ ਲੈਕੇ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਜੀ ਤੋ ਰਾਸ਼ਟਰੀ ਪੁਰਸਕਾਰ ਨਾਲ ਸਨਮਾਨ ਹਾਸਲ ਕਰਕੇ ਜਿਲ੍ਹਾ ਬਰਨਾਲਾ ਦਾ ਨਾਂ ਰੌਸ਼ਨ ਕੀਤਾ ਹੈ। ਇਸ ਮੌਕੇ ਸ੍ਰ ਸੁਰਜੀਤ ਸਿੰਘ ਠੀਕਰੀਵਾਲ, ਕੈਪਟਨ ਵਿਕਰਮ ਸਿੰਘ ਲੈਫ, ਭੋਲਾ ਸਿੰਘ, ਸੁਬੇਦਾਰ ਗੁਰਜੰਟ ਸਿੰਘ, ਸੁਬੇਦਾਰ ਸਰਬਜੀਤ ਸਿੰਘ ਵਰੰਟ ਅਫ਼ਸਰ, ਬਲਵਿੰਦਰ ਸਿੰਘ ਢੀਂਡਸਾ, ਅਵਤਾਰ ਸਿੰਘ ਭੁਰੇ, ਸੂਬੇਦਾਰ ਸੁਖਦਰਸ਼ਨ ਸਿੰਘ, ਕੁਲਵਿੰਦਰ ਸਿੰਘ ਕਾਲਾ, ਗੁਰਜੰਟ ਸਿੰਘ ਸੋਨਾ, ਗੁਰਦੇਵ ਸਿੰਘ ਮੱਕੜ, ਹੌਲਦਾਰ ਬਸੰਤ ਸਿੰਘ ਉਗੋਕੇ, ਕੁਲਦੀਪ ਸਿੰਘ ਨਾਇਕ, ਜੰਗੀਰ ਸਿੰਘ ਆਦਿ ਸਾਬਕਾ ਸੈਨਿਕ ਹਾਜ਼ਰ ਸਨ।
ਫੋਟੋ - ਸਟੇਟ ਐਵਾਰਡ ਜੇਤੂ ਨਵਜੋਤ ਕੌਰ ਨੂੰ ਸਨਮਾਨਿਤ ਕਰਦੇ ਹੋਏ ਇੰਜ, ਗੁਰਜਿੰਦਰ ਸਿੰਘ ਸਿੱਧੂ ਸੁਰਜੀਤ ਸਿੰਘ ਠੀਕਰੀਵਾਲ ਅਤੇ ਹੋਰ
0 comments:
एक टिप्पणी भेजें