ਖਨੌਰੀ ਵਿਖੇ ਵਿਆਕਤੀ ਦੀ ਕਰੰਟ ਲੱਗਣ ਕਾਰਨ ਮੌਤ
ਕਮਲੇਸ਼ ਗੋਇਲ ਖਨੌਰੀ
ਖਨੌਰੀ 05 ਮਾਰਚ - ਖਨੌਰੀ ਦੇ ਵਾਰਡ ਨੰਬਰ 10 ਵਿੱਚ ਇੱਕ ਵਿਆਕਤੀ ਰਿਸ਼ੀ ਪੁੱਤਰ ਸਿੰਗਾ ਰਾਮ ਬਾਗੜੀ ਲੂਹਾਰ (46 ਸਾਲ ) ਦੀ ਕਰੰਟ ਲੱਗਣ ਕਾਰਨ ਦਰਦਨਾਕ ਮੌਤ ਹੋ ਗਈ । ਉਸ ਦੀ ਝੌਂਪੜੀ ਲਾਗੇ ਹੀ ਟਰਾਂਸਫਾਰਮਰ ਸੀ ਜਿਸ ਕਾਰਣ ਉਸ ਦੇ ਕਰੰਟ ਲੱਗਿਆ l ਉਸ ਨੂੰ ਫੋਰਨ ਖਨੌਰੀ ਦੇ ਇੱਕ ਨਿੱਜੀ ਹਸਪਤਾਲ ਚ ਲੈ ਜਾਇਆ ਗਿਆ l ਡਾਕਟਰ ਸਾਹਿਬ ਨੇ ਹਾਲਤ ਕਾਫ਼ੀ ਖਰਾਬ ਦੇਖਦੇ ਹੋਏ ਬਾਹਰ ਲੈ ਕੇ ਜਾਣ ਦੀ ਸਲਾਹ ਦਿੱਤੀ l ਉਸ ਨੂੰ ਟੋਹਾਣਾ (ਹਰਿਆਣਾ) ਲੈ ਜਾਇਆ ਗਿਆ ਤੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ । ਰਿਸ਼ੀ ਦੇ ਤਿੰਨ ਲੜਕੀਆਂ ਤੇ ਇੱਕ ਲੜਕਾ ਹੈ ,ਉਸ ਦੀ ਪਤਨੀ ਹੈਂਡੀਕੈਪਡ ਹੈ l ਪਰਿਵਾਰ ਦਾ ਰੋ ਰੋ ਬੂਰਾ ਹਾਲ ਹੈ l
0 comments:
एक टिप्पणी भेजें