Contact for Advertising

Contact for Advertising

Latest News

मंगलवार, 22 जुलाई 2025

ਸਮਾਜ ਸੇਵਕ ਇੰਸਪੈਕਟਰ ਸ ਹਰਵਿੰਦਰ ਸਿੰਘ ਧਨੋਲਾ ਬਣੇ ਡੀਐਸਪੀ

 ਸਮਾਜ ਸੇਵਕ  ਇੰਸਪੈਕਟਰ ਸ ਹਰਵਿੰਦਰ ਸਿੰਘ ਧਨੋਲਾ  ਬਣੇ ਡੀਐਸਪੀ 


ਇਲਾਕੇ  ਵਿੱਚ ਖੁਸ਼ੀ ਦੀ ਲਹਿਰ , ਵਧਾਈਆਂ ਦੇਣ ਵਾਲਿਆਂ ਦਾ ਲੱਗਿਆ ਤਾਂਤਾ


ਸੰਜੀਵ ਗਰਗ ਕਾਲੀ 

 ਧਨੌਲਾ ਮੰਡੀ,  22 ਜੁਲਾਈ :-- ਡੀਜੀਪੀ ਪੰਜਾਬ ਸ੍ਰੀ ਗੌਰਵ ਯਾਦਵ ਜੀ ਦੇ ਨਿਸ਼ਾਂ ਨਿਰਦੇਸ਼ਾਂ ਤੇ ਪੰਜਾਬ ਪੁਲਿਸ ਵਿੱਚ ਵਧੀਆ ਸੇਵਾਵਾਂ ਨਿਭਾਉਣ ਵਾਲੇ ਅਫਸਰਾਂ ਦੀ ਹੌਂਸਲਾ ਅਫਜ਼ਾਈ ਕਰਕੇ ਉਹਨਾਂ ਨੂੰ ਤਰੱਕੀਆਂ ਨਾਲ ਨਿਵਾਜਿਆ ਜਾ ਰਿਹਾ ਹੈ 

ਇਸੇ ਲੜੀ ਤਹਿਤ  ਪੂਰੇ ਇਲਾਕੇ ਵਿੱਚ ਸਮਾਜ ਸੇਵੀ  ਦੇ ਨਾਮ ਨਾਲ ਜਾਣੇ ਜਾਂਦੇ ਇੰਸਪੈਕਟਰ ਹਰਵਿੰਦਰ ਸਿੰਘ ਧਨੋਲਾ  ਦੀਆਂ ਸਮਾਜ  ਪ੍ਰਤੀ ਸੇਵਾਵਾਂ ਅਤੇ ਪ੍ਰਸ਼ਾਸਨ ਪ੍ਰਤੀ ਵਧੀਆ ਸੇਵਾਵਾਂ ਨਿਭਾਉਣ  ਬਦਲੇ ਉਹਨਾਂ ਨੂੰ ਤਰੱਕੀ ਦੇ ਕੇ ਡੀਐਸਪੀ ਦੇ  ਅਹੁਦੇ ਵਜ਼ੋਂ ਨਿਵਾਜ਼ਿਆ ਗਿਆ ਹੈ। ਉਹਨਾਂ ਦੀ ਤਰੱਕੀ ਹੋਣ ਮੌਕੇ  ਐਸਐਸਪੀ ਪਟਿਆਲਾ ਸ਼੍ਰੀ ਵਰੁਣ ਸ਼ਰਮਾ ਆਈਪੀਐਸ ਦੁਆਰਾ ਉਹਨਾਂ ਦੀ  ਪੀਪਿੰਗ ਦੀ ਰਸਮ ਅਦਾ ਕੀਤੀ ਗਈ ਤੇ ਉਹਨਾਂ ਦੇ ਵਧੀਆ ਭਵਿੱਖ ਦੀ ਕਾਮਨਾ ਕਰਦਿਆਂ ਪੂਰੀ ਤਰ੍ਹਾਂ ਇਮਾਨਦਾਰੀ ਨਾਲ ਡਿਊਟੀ ਕਰਨ ਲਈ ਪ੍ਰੇਰਿਤ ਕੀਤਾ। ਧਨੌਲਾ ਅਤੇ ਪੂਰੇ ਇਲਾਕੇ ਵਿੱਚ ਉਹਨਾਂ ਦੇ ਡੀਐਸਪੀ ਬਣਨ ਦੀ ਖੁਸ਼ੀ ਵਿੱਚ  ਲਹਿਰ ਛਾਈ ਹੋਈ ਹੈ ਅਤੇ ਉਹਨਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਉਨਾਂ ਦੇ ਡੀਐਸਪੀ ਬਣਨ ਦੀ ਖੁਸ਼ੀ ਵਿੱਚ ਉਨਾਂ ਦੇ  ਮਿੱਤਰ ਸੰਜੀਵ ਗਰਗ ਕਾਲੀ, ਰਿਸ਼ਤੇਦਾਰਾਂ, ਦੋਸਤਾਂ, ਮਿੱਤਰਾਂ ਸਕੇ ਸੰਬੰਧੀਆਂ ਅਤੇ ਸਮੂਹ ਪੁਲਿਸ ਪ੍ਰਸ਼ਾਸਨ ਦੇ ਸਮੂਹ ਡੀਐਸਪੀ , ਇੰਸਪੈਕਟਰਜ ਸਾਹਿਬ ਅਤੇ ਹੋਰਨਾ ਉੱਚ ਅਧਿਕਾਰੀਆਂ ਵੱਲੋਂ  ਸ. ਹਰਵਿੰਦਰ ਸਿੰਘ ਨੂੰ ਡੀਐਸਪੀ ਬਣਨ ਤੇ ਵਧਾਈਆਂ ਦਿੱਤੀਆਂ ਗਈਆਂ।  ਨਵ ਨਿਯੁਕਤ ਡੀਐਸਪੀ  ਸ. ਹਰਵਿੰਦਰ ਸਿੰਘ ਵੱਲੋਂ ਸਮੂਹ ਪੁਲਿਸ ਅਧਿਕਾਰੀਆਂ, ਦੋਸਤਾਂ, ਰਿਸ਼ਤੇਦਾਰਾਂ ,ਸਕੇ ਸਬੰਧੀਆਂ , ਇਲਾਕਾ ਨਿਵਾਸੀ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾl

ਸਮਾਜ ਸੇਵਕ  ਇੰਸਪੈਕਟਰ ਸ ਹਰਵਿੰਦਰ ਸਿੰਘ ਧਨੋਲਾ  ਬਣੇ ਡੀਐਸਪੀ
  • Title : ਸਮਾਜ ਸੇਵਕ ਇੰਸਪੈਕਟਰ ਸ ਹਰਵਿੰਦਰ ਸਿੰਘ ਧਨੋਲਾ ਬਣੇ ਡੀਐਸਪੀ
  • Posted by :
  • Date : जुलाई 22, 2025
  • Labels :
  • Blogger Comments
  • Facebook Comments

0 comments:

एक टिप्पणी भेजें

Top