Contact for Advertising

Contact for Advertising

Latest News

गुरुवार, 17 जुलाई 2025

ਸ਼ਹੀਦ ਕਰਤਾਰ ਸਿੰਘ ਸਰਾਭਾ ਵੈਲਫੇਅਰ ਟਰੱਸਟ ਪਟਿਆਲਾ ਵੱਲੋੰ ਪਟਿਆਲਾ ਜਿਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ ਦੇ ਅੱਠਵੀਂ, ਦਸਵੀਂ ਅਤੇ ਬਾਰਵੀਂ ਜਮਾਤ ਵਿੱਚੋਂ ਮੈਰਿਟ ਵਿੱਚ ਆਏ 29 ਵਿਦਿਆਰਥੀਆਂ ਦਾ ਕੀਤਾ ਗਿਆ ਸਨਮਾਨ

 *ਸ਼ਹੀਦ ਕਰਤਾਰ ਸਿੰਘ ਸਰਾਭਾ ਵੈਲਫੇਅਰ ਟਰੱਸਟ ਪਟਿਆਲਾ ਵੱਲੋੰ ਪਟਿਆਲਾ ਜਿਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ ਦੇ ਅੱਠਵੀਂ, ਦਸਵੀਂ ਅਤੇ ਬਾਰਵੀਂ ਜਮਾਤ ਵਿੱਚੋਂ  ਮੈਰਿਟ ਵਿੱਚ ਆਏ 29 ਵਿਦਿਆਰਥੀਆਂ ਦਾ ਕੀਤਾ ਗਿਆ ਸਨਮਾਨ*











*21 ਪ੍ਰਿੰਸੀਪਲਾਂ ਅਤੇ 36 ਅਧਿਆਪਕਾਂ ਦਾ ਕੀਤਾ ਗਿਆ ਸਨਮਾਨ*



*ਟਰੱਸਟ ਦਾ  ਮੈਰੀਟੋਰੀਅਸ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਦਾ ਉਪਰਾਲਾ ਸ਼ਲਾਘਾਯੋਗ -ਸ਼੍ਰੀ ਸੁੱਖੀ ਬਾਠ*



ਕਮਲੇਸ਼ ਗੋਇਲ ਖਨੌਰੀ






ਫੀਲਖਾਨਾ ਪਟਿਆਲਾ -  ਸ਼ਹੀਦ ਕਰਤਾਰ ਸਿੰਘ ਸਰਾਭਾ ਵੈਲਫੇਅਰ ਟਰੱਸਟ ਪਟਿਆਲਾ ਵੱਲੋੰ ਟਰੱਸਟ ਦੇ ਪ੍ਰਧਾਨ ਅਕਸ਼ੈ ਕੁਮਾਰ ਖਨੌਰੀ ਦੀ ਯੋਗ ਅਗਵਾਈ ਵਿੱਚ ਛੇਵਾਂ ਵਿਦਿਆਰਥੀ ਅਤੇ ਅਧਿਆਪਕ  ਸਨਮਾਨ ਸਮਾਰੋਹ ਆਡੀਟੋਰੀਅਮ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਵਿਖੇ ਕਰਵਾਇਆ ਗਿਆ। ਛੇਵਾਂ ਵਿਦਿਆਰਥੀ ਅਤੇ ਅਧਿਆਪਕ ਸਨਮਾਨ ਸਮਾਰੋਹ ਵਿੱਚ ਟਰੱਸਟ ਵੱਲੋੰ ਪਟਿਆਲਾ ਜਿਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ ਦੇ ਜਮਾਤ ਅੱਠਵੀਂ,ਦਸਵੀਂ ਅਤੇ ਬਾਰਵੀਂ ਵਿੱਚੋੰ ਮੈਰਿਟ ਪ੍ਰਾਪਤ ਕਰਨ ਵਾਲੇ 29 ਹੋਣਹਾਰ ਵਿਦਿਆਰਥੀਆਂ, ਉਹਨਾਂ ਦੇ 36 ਅਧਿਆਪਕਾਂ ਅਤੇ  21 ਪ੍ਰਿੰਸੀਪਲਾਂ ਦਾ ਸਨਮਾਨ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਮੋਦੀ ਕਾਲਜ ਦੇ ਪ੍ਰਿੰਸੀਪਲ ਡਾ. ਨੀਰਜ ਗੋਇਲ ਅਤੇ ਟਰੱਸਟ ਦੇ ਪ੍ਰਧਾਨ ਅਕਸ਼ੈ ਕੁਮਾਰ ਖਨੌਰੀ  ਨੇ ਆਏ ਮਹਿਮਾਨਾਂ ਨੂੰ  ਇੰਨਡੋਰ ਬੂਟੇ ਦੇ ਕੇ ਉਹਨਾਂ  ਦਾ ਸਵਾਗਤ ਕੀਤਾ।

 ਇਸ ਮੌਕੇ ਤੇ ਪਹੁੰਚੇ ਮੁੱਖ ਮਹਿਮਾਨਾਂ ਵੱਲੋੰ ਸ਼ਮਾਂ ਰੋਸ਼ਨ ਕਰ ਕੇ ਸਮਾਰੋਹ ਦੀ ਸ਼ੁਰੂਆਤ ਕੀਤੀ ਗਈ। ਟਰੱਸਟ ਦੇ ਪ੍ਰਧਾਨ ਅਕਸ਼ੈ ਕੁਮਾਰ ਖਨੌਰੀ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਟਰੱਸਟ ਦਾ ਉਦੇਸ਼ ਵਿਸ਼ੇਸ਼ ਤੌਰ ਤੇ ਵਿਦਿਆਰਥੀਆਂ ਅੰਦਰ ਛਿਪੀ ਹੋਈ ਪ੍ਰਤਿਭਾ ਨੂੰ ਬਾਹਰ ਕੱਢਣਾ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨਾ ਵੀ ਹੈ। ਟਰੱਸਟ ਪਟਿਆਲਾ ਸ਼ਹਿਰ ਵਿੱਚ ਲਗਾਤਾਰ ਸਮਾਜ ਸੇਵੀ ਕਾਰਜ ਕਰ ਰਿਹਾ ਹੈ ਤੇ ਉਨ੍ਹਾਂ ਨੇ ਮੈਰਿਟ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। 


ਇਸ ਮੌਕੇ ਤੇ ਮੋਦੀ ਕਾਲਜ ਦੇ ਪ੍ਰਿੰਸੀਪਲ ਡਾ.ਨੀਰਜ ਗੋਇਲ ਨੇ ਸਭ ਦਾ ਸਵਾਗਤ ਕੀਤਾ ਤੇ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀ ਅਤੇ ਅਧਿਆਪਕਾਂ ਨੂੰ ਸਨਮਾਨਿਤ ਕਰਨਾ ਟਰੱਸਟ ਦਾ ਵੱਡਾ ਉਪਰਾਲਾ ਹੈ ਤੇ ਉਹਨਾਂ ਨੇ ਵਿਦਿਆਰਥੀਆਂ ਨੂੰ ਹੋਰ ਵੱਧ ਕੇ ਮਿਹਨਤ ਕਰਨ ਲਈ ਪ੍ਰੇਰਿਆ ਜਿਸ ਨਾਲ ਉਹ ਸਮਾਜ ਵਿੱਚ ਤਰੱਕੀ ਕਰ ਸਕਣ।



 ਇਸ ਮੌਕੇ ਤੇ ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸੁੱਖੀ ਬਾਠ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ  ਕਿਹਾ ਕਿ ਸਮਾਜ ਵਿੱਚ ਨਾਂ-ਪੱਖੀ ਸੋਚ ਖਤਮ ਕਰਨ ਦੀ ਲੋੜ ਹੈ ਤੇ ਮਾਂ ਬੋਲੀ ਪੰਜਾਬੀ ਨੂੰ ਅੱਜ ਦੇ ਸਮੇਂ ਪ੍ਰਫੂਲਿਤ ਕਰਨ ਦੀ ਵਧੇਰੇ ਲੋੜ ਹੈ। ਉਨਾਂ ਨੇ ਟਰੱਸਟ ਦੇ ਇਸ ਪ੍ਰੋਗਰਾਮ ਸੰਬੰਧੀ ਟਰੱਸਟ ਨੂੰ ਜਿੱਥੇ ਵਧਾਈ ਦਿੱਤੀ ਤੇ ਵਿਦਿਆਰਥੀਆਂ ਨੂੰ ਸ਼ਹੀਦਾਂ ਦੀ ਵਿਚਾਰਧਾਰਾ ਤੇ ਚੱਲਣ ਲਈ ਪ੍ਰੇਰਿਆ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਸਾਲ ਨਵੰਬਰ ਮਹੀਨੇ ਵਿੱਚ 'ਨਵੀਆਂ ਕਲਮਾਂ ਨਵੀਂ ਉਡਾਣ' ਪ੍ਰੋਜੈਕਟ ਤਹਿਤ ਵਿਸ਼ਵ ਬਾਲ ਲੇਖਕਾਂ ਦੀ ਪਹਿਲੀ ਕਾਨਫਰੰਸ  ਪੰਜਾਬ ਦੀ ਧਰਤੀ ਤੇ ਕੀਤੀ ਗਈ ਸੀ।



ਇਸ ਮੌਕੇ ਤੇ ਮੁੱਖ ਮਹਿਮਾਨ ਪ੍ਰਸਿੱਧ ਸਮਾਜ ਸੇਵਕ ਰਾਜੀਵ ਬਾਂਸਲ, ਉਪ ਜਿਲ੍ਹਾ ਸਿੱਖਿਆ ਅਫਸਰ ਡਾ.ਰਵਿੰਦਰਪਾਲ ਸਿੰਘ ਅਤੇ ਡੀ.ਐਸ.ਪੀ ਡਾ. ਮਨੋਜ ਗੋਰਸ਼ੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀ ਵਧਾਈ ਦੇ ਪਾਤਰ ਹਨ ਜੋ ਮੈਰਿਟ ਵਿੱਚ ਆਏ ਹਨ ਤੇ ਅੱਗੇ ਮਿਹਨਤ ਕਰਕੇ ਚੰਗੇ ਅਹੁਦੇ ਪ੍ਰਾਪਤ ਕਰਨ। 





 ਇਸ ਮੌਕੇ ਤੇ ਮੁੱਖ ਮਹਿਮਾਨ   ਰਿਟਾਇਰਡ ਪ੍ਰਿੰਸੀਪਲ ਅਜੀਤ ਸਿੰਘ ਭੱਟੀ ਅਤੇ ਚੇਅਰਮੈਨ ਮਾਰਕੀਟ ਕਮੇਟੀ ਡਕਾਲਾ ਹਨੀ ਮਾਹਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਮਾਤਾ-ਪਿਤਾ ਅਤੇ ਅਧਿਆਪਕਾਂ ਦੀ ਇੱਜਤ ਕਰਨੀ ਚਾਹੀਦੀ ਹੈ।



ਇਸ ਮੌਕੇ ਤੇ ਪੇਪਰ ਬੋਰਡ ਮਿੱਲ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਲਾਲ ਮਿੱਤਲ ,

 ਡਾ.ਬਰਜਿੰਦਰ ਸਿੰਘ ਸੋਹਲ, ਉਂਕਾਰ ਸਿੰਘ ਤੇਜੇ ਪ੍ਰੋਜੈਕਟ ਇੰਚਾਰਜ ਨੇ ਵੀ ਸੰਬੋਧਨ ਕੀਤਾ।


ਇਸ ਮੌਕੇ ਤੇ 

ਸਕੂਲ ਆਫ਼ ਐਮੀਨੈੰਸ ਫ਼ੀਲਖ਼ਾਨਾ ਦੀ ਵਿਦਿਆਰਥਣ ਪੂਨਮ, ਹਰਗੁਣ ਕੌਰ , ਮਨਜੋਤ ਕੌਰ ਅਤੇ ਸਰਕਾਰੀ ਹਾਈ ਸਕੂਲ ਨੈਣ ਕਲਾਂ ਦੇ ਵਿਦਿਆਰਥੀਆਂ ਵੱਲੋੰ ਸੱਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ ਗਈ । 




ਇਸ ਮੌਕੇ ਤੇ ਸਰਕਾਰੀ ਕੰਨਿਆ ਸ.ਸ.ਰਾਜਪੁਰਾ ਟਾਊਨ,ਸਰਕਾਰੀ ਹਾਈ ਸਕੂਲ ਨੈਣ ਕਲਾਂ,ਸਰਕਾਰੀ ਹਾਈ ਸਕੂਲ ਰਾਮਗੜ ਮੋਤੀਬਾਗ,ਸਰਕਾਰੀ ਸ.ਸ.ਸਕੂਲ ਕੁਲਾਰਾਂ,ਸਰਕਾਰੀ ਸ.ਸ.ਸਕੂਲ ਮਾਡਲ ਟਾਊਨ ਪਟਿਆਲਾ,

ਸਰਕਾਰੀ ਸ.ਸ.ਸਕੂਲ ਮਾੜੂ,

ਸਰਕਾਰੀ ਸ.ਸ.ਸਕੂਲ ਬਾਦਸ਼ਾਹਪੁਰ ਕਾਲੇਕੀ,ਸਰਕਾਰੀ ਸ.ਸ.ਸਕੂਲ ਸਿਊਨਾ,ਸਰਕਾਰੀ ਕੋ-ਐਡ ਮਲਟੀਪਰਪਜ਼ ਸਕੂਲ,ਸਕੂਲ ਆਫ਼ ਐਮੀਨੈੰਸ ਸਮਾਣਾ, ਸਰਕਾਰੀ ਹਾਈ ਸਕੂਲ ਮਜਾਲ ਕਲਾਂ, ਸਰਕਾਰੀ ਹਾਈ ਸਕੂਲ ਖੇੜਾ ਗੱਜੂ, ਪੀਐਮ ਸ਼੍ਰੀ ਸਰਕਾਰੀ ਸ.ਸ.ਸਕੂਲ ਸਮਾਣਾ,ਪੀਐਮ ਸ਼੍ਰੀ ਸਰਕਾਰੀ ਸ.ਸ.ਸਕੂਲ ਦੇਵੀਗੜ,ਮੈਰੀਟੋਰੀਅਸ ਸਕੂਲ ਪਟਿਆਲਾ,ਸਕੂਲ ਆਫ਼ ਐਮੀਨੈੰਸ ਫ਼ੀਲਖਾਨਾ ਪਟਿਆਲਾ, ਸਰਕਾਰੀ ਹਾਈ ਸਕੂਲ ਨਾਮਦਾ,ਸਰਕਾਰੀ ਹਾਈ ਸਕੂਲ ਖੇੜੀ ਫੱਤਣ,ਸਰਕਾਰੀ ਸਕੂਲ ਧੰਗੇੜਾ,ਸਰਕਾਰੀ ਸਕੂਲ ਗਾਜੀਪੁਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ  ਦੇ ਮੈਰਿਟ ਵਿੱਚ ਆਏ ਇਹਨਾਂ ਸਕੂਲਾਂ ਦੇ 29 ਵਿਦਿਆਰਥੀਆਂ, 36 ਅਧਿਆਪਕਾਂ ਅਤੇ 21 ਪ੍ਰਿੰਸੀਪਲਜ਼ ਦਾ ਟਰੱਸਟ ਵੱਲੋੰ ਸਨਮਾਨ ਕੀਤਾ ਗਿਆ।


ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਮੈਰੀਟੋਰੀਅਸ ਸਕੁੁੂਲ ਪਟਿਆਲਾ ਦੇ ਹੋਣਹਾਰ ਵਿਦਿਆਰਥੀ ਲਖਵਿੰਦਰ ਸਿੰਘ ਦਾ ਸਨਮਾਨ ਕੀਤਾ ਗਿਆ। ਇਸ ਵਿਦਿਆਰਥੀ ਦੀ ਮਿਹਨਤ ਸਦਕਾ ਇਸਨੂੰ ਆਈ.ਆਈ.ਟੀ ਬੰਬੇ ਵਿੱਚ ਦਾਖਲਾ ਮਿਲਿਆ ਹੈ।



ਇਸ ਮੌਕੇ ਤੇ ਮੁੱਖ ਮਹਿਮਾਨਾਂ

ਵੱਲੋੰ ਨਵੀਆਂ ਕਲਮਾਂ ਨਵੀਂ ਉਡਾਣ ਤਹਿਤ ਕਿਤਾਬ ਅਤੇ ਮੈਡਮ ਪੂਨਮ ਗੁਪਤਾ ਦੁਆਰਾ ਲਿਖੀ ਕਿਤਾਬ ਨੰਨੇ ਕਦਮ ਰਲੀਜ਼ ਕੀਤੀ ਗਈ।





ਇਸ ਮੌਕੇ ਤੇ ਸਟੇਜ ਦੀ ਕਾਰਵਾਈ ਮਾਸਟਰ ਨਰਿੰਦਰਪਾਲ ਅਤੇ ਮੈਡਮ ਸੰਤੋਸ਼ ਸੰਧੀਰ ਨੇ ਬਾਖੂਬੀ ਨਿਭਾਈ। 




 ਇਸ ਮੌਕੇ ਤੇ ਟਰੱਸਟ ਮੈੰਬਰਜ਼ ਮੈਡਮ ਰਿੰਕੂ ਮੋਦਗਿੱਲ,  ਮੈਡਮ ਕਿਰਨ ਸ਼ਰਮਾ , ਮੈਡਮ ਸੁਮਨ ਗੋਇਲ, ਮੈਡਮ ਹਰਵਿੰਦਰ ਕੌਰ,ਕੁਲਵਿੰਦਰ ਸਿੰਘ , ਅਮਰਿੰਦਰ ਸਿੰਘ,ਦੀਪਕ ਭਾਰਦਵਾਜ, ਮੈਡਮ ਪ੍ਰਿਯੰਕਾ ਸ਼ਰਮਾ,ਮੈਡਮ ਮਨਜੀਤ ਕੌਰ, ਮੈਡਮ ਪਰਮਜੀਤ ਕੌਰ ਆਦਿ ਹਾਜਰ ਸਨ।

ਸ਼ਹੀਦ ਕਰਤਾਰ ਸਿੰਘ ਸਰਾਭਾ ਵੈਲਫੇਅਰ ਟਰੱਸਟ ਪਟਿਆਲਾ ਵੱਲੋੰ ਪਟਿਆਲਾ ਜਿਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ ਦੇ ਅੱਠਵੀਂ, ਦਸਵੀਂ ਅਤੇ ਬਾਰਵੀਂ ਜਮਾਤ ਵਿੱਚੋਂ  ਮੈਰਿਟ ਵਿੱਚ ਆਏ 29 ਵਿਦਿਆਰਥੀਆਂ ਦਾ ਕੀਤਾ ਗਿਆ ਸਨਮਾਨ
  • Title : ਸ਼ਹੀਦ ਕਰਤਾਰ ਸਿੰਘ ਸਰਾਭਾ ਵੈਲਫੇਅਰ ਟਰੱਸਟ ਪਟਿਆਲਾ ਵੱਲੋੰ ਪਟਿਆਲਾ ਜਿਲ੍ਹੇ ਦੇ ਸਾਰੇ ਸਰਕਾਰੀ ਸਕੂਲਾਂ ਦੇ ਅੱਠਵੀਂ, ਦਸਵੀਂ ਅਤੇ ਬਾਰਵੀਂ ਜਮਾਤ ਵਿੱਚੋਂ ਮੈਰਿਟ ਵਿੱਚ ਆਏ 29 ਵਿਦਿਆਰਥੀਆਂ ਦਾ ਕੀਤਾ ਗਿਆ ਸਨਮਾਨ
  • Posted by :
  • Date : जुलाई 17, 2025
  • Labels :
Next
This is the most recent post.
पुरानी पोस्ट
  • Blogger Comments
  • Facebook Comments

0 comments:

एक टिप्पणी भेजें

Top