ਧਨੌਲਾ ਤੋਂ ਬੁੱਗਰਾਂ ਜਾਣ ਵਾਲੀ ਸੜਕ ਦੇ ਆਲੇ ਦੁਆਲੇ ਖੇਤਾਂ ਚੋਂ ਮੋਟਰਾਂ ਦੀਆਂ ਤਾਰਾਂ ਚੋਰੀ
ਸੰਜੀਵ ਗਰਗ ਕਾਲੀ
ਧਨੌਲਾ ਮੰਡੀ, 13 ਜੁਲਾਈ :-- ਧਨੌਲਾ ਤੋਂ ਬੁਗਰਾਂ ਜਾਣ ਵਾਲੀ ਸੜਕ ਦੇ ਆਲੇ ਦੁਆਲੇ ਲੱਗੀਆਂ ਮੋਟਰਾਂ ਤੋਂ ਬੀਤੀ ਰਾਤ ਚੋਰਾਂ ਵੱਲੋਂ ਤਾਰਾ ਚੋਰੀ ਕਰਨ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ। ਕਿਤੇ ਜਾ ਕੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਭਾਰਤੀ ਜਨਤਾ ਪਾਰਟੀ ਦੇ ਸੂਬਾ ਆਗੂ ਜਥੇਦਾਰ ਸੁਖਵੰਤ ਸਿੰਘ ਧਨੌਲਾ ਦੇ ਨਾਲ ਕੁਝ ਮੋਟਰਾਂ ਦੇ ਮਾਲਕਾਂ ਨੇ ਦੱਸਿਆ ਕਿ ਸੁਰਿੰਦਰ ਸਿੰਘ ਪੁੱਤਰ ਜਗੀਰ ਸਿੰਘ, ਗੁਰਨਾਮ ਸਿੰਘ ਪੁੱਤਰ ਠਾਕੁਰ ਸਿੰਘ, ਕਰਨੈਲ ਸਿੰਘ ਪੁੱਤਰ ਠਾਕੁਰ ਸਿੰਘ, ਸੁਰਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ, ਪੱਪੂ ਸਿੰਘ ਖੁਸ਼ਵਿੰਦਰ ਦਲੇਰ, ਬਲਦੇਵ ਸਿੰਘ, ਇੰਦਰਜੀਤ ਸਿੰਘ ਭੁਪਿੰਦਰ ਸਿੰਘ ਸਰੂਪ ਸਿੰਘ ਸਣੇ 20 ਦੇ ਕਰੀਬ ਮੋਟਰਾਂ ਤੋਂ ਤਾਰਾਂ ਚੋਰੀ ਕਰ ਲਈਆਂ ਗਈਆਂ ਹਨ। ਇਹਨਾਂ ਕਿਸਾਨਾਂ ਨੇ ਦੱਸਿਆ ਕਿ ਤਾਰਾਂ ਦਾ ਨੁਕਸਾਨ ਤਕਰੀਬਨ ਸੱਤ-ਅੱਠ ਹਜਾ ਰੁਪਏ ਦਾ ਹੈ। ਪਰੰਤੂ ਇਹਨਾਂ ਤਾਰਾਂ ਨੂੰ ਦੁਬਾਰਾ ਜੋੜਨ ਲਈ ਤਾਰਾਂ ਵੀ ਨਵੀਂਆ ਲਿਆਉਂਣੀਆ ਪੈਣਗੀਆਂ ਅਤੇ ਮੋਟਰਾਂ ਮਿਸਤਰੀ ਬੁਲਾ ਕੇ ਬਾਹਰ ਕੱਢਣੀਆਂ ਪੈਣਗੀਆਂ ਜਿਨ੍ਹਾਂ ਦਾ ਕਿਸਾਨਾਂ ਨੂੰ ਖਰਚਾ ਬਹੁਤ ਜ਼ਿਆਦਾ ਆਵੇਗਾ। ਇਹਨਾਂ ਦੱਸਿਆ ਕਿ ਇਸ ਦੀ ਸੂਚਨਾ ਥਾਣਾ ਧਨੌਲਾ ਪੁਲਿਸ ਨੂੰ ਦੇ ਦਿੱਤੀ ਗਈ ਹੈ।
0 comments:
एक टिप्पणी भेजें