ਅਧਿਆਪਕਾਂ ਦੇ ਮਸਲਿਆਂ ਸਬੰਧੀ ਵਫ਼ਦ ਬੀ ਪੀ ਈ ਓ ਮਹਿਲ ਕਲਾਂ ਨੂੰ ਮਿਲਿਆ
ਅਧਿਆਪਕਾਂ ਦਾ ਵਫ਼ਦ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਮਹਿਲ ਕਲਾਂ ਨੂੰ ਮਿਲਿਆ
ਬਰਨਾਲਾ, 2 ਮਾਰਚ (ਸੁਖਵਿੰਦਰ ਸਿੰਘ ਭੰਡਾਰੀ) ਅਧਿਆਪਕਾਂ ਦੇ ਮਸਲਿਆਂ ਸਬੰਧੀ ਸਮੂਹ ਪ੍ਰਾਇਮਰੀ ਕਾਡਰ ਅਧਿਆਪਕ ਬਲਾਕ ਮਹਿਲਕਲਾਂ ਦੇ ਵਫ਼ਦ ਵੱਲੋਂ ਬੀ ਪੀ ਈ ਓ ਮਹਿਲ ਕਲਾਂ ਗੁਰਦੀਪ ਸਿੰਘ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਅਧਿਆਪਕਾਂ ਨੂੰ ਸੈਲਰੀ ਸਟੇਟਮੈਂਟ ਨਾ ਦੇਣ ਬਾਰੇ ਅਤੇ ਟੈਕਸ ਸਬੰਧੀ ਵਿਸਥਾਰ ਪੂਰਵਕ ਗਲਬਾਤ ਕੀਤੀ ਗਈ। ਅਧਿਆਪਕਾਂ ਨੂੰ ਜੀ ਪੀ ਐਫ ਅਤੇ ਜੀ ਆਈ ਐੱਸ ਦੀਆ ਸਲਿੱਪਾਂ ਦੇਣ ਸਬੰਧੀ , ਸਰਵਿਸ ਬੁੱਕ ਜਲਦ ਪੂਰੀਆਂ ਕਰਨ ਸਬੰਧੀ ਅਤੇ 16 ਨੰਬਰ ਫਾਰਮ ਸਮੇਂ ਸਿਰ ਦੇਣ ਸਬੰਧੀ ਵੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਨਵੇਂ ਸੈਸ਼ਨ ਦੀਆਂ ਕਿਤਾਬਾਂ ਸਕੂਲ ਪੱਧਰ ਤੇ ਪਹੁੰਚਾਉਣ ਸਬੰਧੀ ਅਤੇ ਪੇਅ ਕਮਿਸ਼ਨ ਦੇ ਬਕਾਏ ਰਹਿੰਦੇ ਅਧਿਆਪਕਾਂ ਦੇ ਖਾਤੇ ਵਿੱਚ ਪਾਉਣ ਸਬੰਧੀ ਵੀ ਮੰਗ ਕੀਤੀ। ਇਸ ਤੋਂ ਇਲਾਵਾ ਮਿਡ-ਡੇ-ਮੀਲ ਦਾ ਅਨਾਜ ਸਮੇਂ ਸਿਰ ਸਕੂਲ ਨੂੰ ਦੇਣ ਸਬੰਧੀ ਅਤੇ ਕੁਕਿੰਗ ਕਾਸਟ ਸਕੂਲਾਂ ਨੂੰ ਜਲਦ ਤੋਂ ਜਲਦ ਖਾਤਿਆਂ ਵਿੱਚ ਪਵਾਉਣ ਸਬੰਧੀ ਵੀ ਮੰਗ ਰੱਖੀ ਗਈ। ਉਪਰੋਕਤ ਸਾਰੀਆਂ ਮੰਗਾਂ ਉੱਪਰ ਬੀ ਪੀ ਈ ਓ ਮਹਿਲ ਕਲਾਂ ਦਾ ਹੁੰਗਾਰਾ ਹਾਂ ਪੱਖੀ ਰਿਹਾ। ਵਫ਼ਦ ਵਿੱਚ ਅਧਿਆਪਕ ਆਗੂ ਨਰਿੰਦਰ ਕੁਮਾਰ ਸਹਿਣਾ ,ਮਾਲਵਿੰਦਰ ਸਿੰਘ, ਅਮਰੀਕ ਸਿੰਘ ,ਦਲਜਿੰਦਰ ਸਿੰਘ ਪੰਡੋਰੀ ,ਜਗਜੀਤ ਸਿੰਘ, ਗੁਰਤੇਜ ਸਿੰਘ ਖਿਆਲੀ, ਵਰਿੰਦਰ ਸਿੰਘ ,ਸੁਖਬੀਰ ਸਿੰਘ ਸੰਘੇੜਾ, ਹਰਪ੍ਰੀਤ ਸਿੰਘ ਟੱਲੇਵਾਲ, ਮਨਜੀਤ ਸਿੰਘ ਅਤੇ ਅਵਤਾਰ ਪੰਡੋਰੀ ਹਾਜਰ ਰਹੇ।
0 comments:
एक टिप्पणी भेजें